- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਫਏਐਸ ਨੇ ਇਹ ਅਨੁਮਾਨ ਜਨਤਕ ਤੌਰ ’ਤੇ ਉਪਲਬਧ ਜਾਣਕਾਰੀ, ਸਰਕਾਰੀ ਅੰਕੜਿਆਂ ਅਤੇ ਵਪਾਰਕ ਉਪਗ੍ਰਹਿ ਤਸਵੀਰਾਂ ਦੇ ਆਧਾਰ ’ਤੇ ਲਗਾਇਆ ਹੈ। ਐੱਫਏਐੱਸ ਦੇ ਨਿਊਕਲਿਅਰ ਇਨਫਾਰਮੇਸ਼ਨ ਪ੍ਰੋਜੈਕਟ ਦੇ ਨਿਰਦੇਸ਼ਕ ਹਾਂਸ ਕ੍ਰਿਸਟੇਨਸਨ ਨੇ ‘ਭਾਰਤ ਦੇ ਪਰਮਾਣੂ ਹਥਿਆਰ-2026’ ਸਿਰਲੇਖ ਵਾਲੀ ਰਿਪੋਰਟ ਵਿਚ ਕਿਹਾ ਹੈ ਕਿ ਮੁਹੱਈਆ ਜਾਣਕਾਰੀ ਦੇ ਆਧਾਰ ’ਤੇ ਅਨੁਮਾਨ ਹੈ ਕਿ ਭਾਰਤ ਹੁਣ ਤੱਕ ਕਰੀਬ 190 ਪਰਮਾਣੂ ਹਥਿਆਰ ਤਿਆਰ ਕਰ ਚੁੱਕਾ ਹੈ।

ਵਾਸ਼ਿੰਗਟਨ (ਪੀਟੀਆਈ) : ਭਾਰਤ ਦੇ ਪਰਮਾਣੂ ਜ਼ਖੀਰੇ ਬਾਰੇ ਅਮਰੀਕੀ ਵਿਗਿਆਨੀਆਂ ਨੇ ਨਵਾਂ ਅੰਦਾਜ਼ਾ ਜਾਰੀ ਕੀਤਾ ਹੈ। ਫੈੱਡਰੇਸ਼ਨ ਆਫ ਅਮਰੀਕਨ ਸਾਇੰਟਿਸਟਸ (ਐੱਫਏਐੱਸ) ਅਨੁਸਾਰ, ਭਾਰਤ ਕੋਲ ਕਰੀਬ 190 ਪਰਮਾਣੂ ਹਥਿਆਰ ਹੋ ਸਕਦੇ ਹਨ। ਇਨ੍ਹਾਂ ਵਿਚੋਂ ਕਰੀਬ 160 ਹਥਿਆਰ ਅਜਿਹੇ ਲਾਂਚਰਾਂ ’ਤੇ ਤੈਨਾਤ ਹਨ, ਜਿਨ੍ਹਾਂ ਨੂੰ ਲੋੜ ਪੈਣ ’ਤੇ ਵਰਤਿਆ ਜਾ ਸਕਦਾ ਹੈ, ਜਦਕਿ 30 ਵਾਧੂ ਵਾਰਹੈੱਡ ਨਵੀਆਂ ਮਿਜ਼ਾਈਲਾਂ ਲਈ ਤਿਆਰ ਕੀਤੇ ਜਾ ਰਹੇ ਹਨ।
ਐੱਫਏਐਸ ਨੇ ਇਹ ਅਨੁਮਾਨ ਜਨਤਕ ਤੌਰ ’ਤੇ ਉਪਲਬਧ ਜਾਣਕਾਰੀ, ਸਰਕਾਰੀ ਅੰਕੜਿਆਂ ਅਤੇ ਵਪਾਰਕ ਉਪਗ੍ਰਹਿ ਤਸਵੀਰਾਂ ਦੇ ਆਧਾਰ ’ਤੇ ਲਗਾਇਆ ਹੈ। ਐੱਫਏਐੱਸ ਦੇ ਨਿਊਕਲਿਅਰ ਇਨਫਾਰਮੇਸ਼ਨ ਪ੍ਰੋਜੈਕਟ ਦੇ ਨਿਰਦੇਸ਼ਕ ਹਾਂਸ ਕ੍ਰਿਸਟੇਨਸਨ ਨੇ ‘ਭਾਰਤ ਦੇ ਪਰਮਾਣੂ ਹਥਿਆਰ-2026’ ਸਿਰਲੇਖ ਵਾਲੀ ਰਿਪੋਰਟ ਵਿਚ ਕਿਹਾ ਹੈ ਕਿ ਮੁਹੱਈਆ ਜਾਣਕਾਰੀ ਦੇ ਆਧਾਰ ’ਤੇ ਅਨੁਮਾਨ ਹੈ ਕਿ ਭਾਰਤ ਹੁਣ ਤੱਕ ਕਰੀਬ 190 ਪਰਮਾਣੂ ਹਥਿਆਰ ਤਿਆਰ ਕਰ ਚੁੱਕਾ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਆਪਣੇ ਪਰਮਾਣੂ ਹਥਿਆਰਾਂ ਦਾ ਲਗਾਤਾਰ ਆਧੁਨੀਕਰਨ ਕਰ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿਚ ਕਈ ਨਵੇਂ ਹਥਿਆਰ ਤੰਤਰ ਤੈਨਾਤ ਕੀਤੇ ਗਏ ਹਨ, ਜਦਕਿ ਹੋਰਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚ ਪਰਮਾਣੂ ਹਥਿਆਰ ਲੈ ਜਾਣ ਵਾਲੇ ਜਹਾਜ਼, ਜ਼ਮੀਨ ਤੋਂ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਅਤੇ ਸਮੁੰਦਰ ਤੋਂ ਪਰਮਾਣੂ ਹਮਲਾ ਕਰਨ ਵਿਚ ਸਮਰੱਥ ਪ੍ਰਣਾਲੀਆਂ ਸ਼ਾਮਲ ਹਨ।
ਐੱਫਏਐੱਸ ਦਾ ਅਨੁਮਾਨ ਹੈ ਕਿ ਭਾਰਤ ਨੇ 140 ਤੋਂ 225 ਪਰਮਾਣੂ ਹਥਿਆਰਾਂ ਲਈ ਯੋਗ ਪਲੂਟੋਨੀਅਮ ਤਿਆਰ ਕੀਤਾ ਹੋਵੇਗਾ। ਰਿਪੋਰਟ ਅਨੁਸਾਰ, 2026 ਦੀ ਸ਼ੁਰੂਆਤ ਤੱਕ ਇੰਟਰਨੈਸ਼ਨਲ ਪੈਨਲ ਆਨ ਫਿਸ਼ਾਈਲ ਮੈਟਰੀਅਲਜ਼ ਦਾ ਅਨੁਮਾਨ ਹੈ ਕਿ ਭਾਰਤ ਕੋਲ ਕਰੀਬ 730 ਕਿਲੋਗ੍ਰਾਮ ਹਥਿਆਰ-ਗ੍ਰੇਡ ਪਲੂਟੋਨੀਅਮ ਹੋ ਸਕਦਾ ਹੈ। ਇਸ ਵਿਚ ਕਰੀਬ 170 ਕਿਲੋਗ੍ਰਾਮ ਦੀ ਕਮੀ ਜਾਂ ਵਾਧਾ ਹੋਣ ਦੀ ਸੰਭਾਵਨਾ ਵੀ ਦਰਸਾਈ ਗਈ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਕਰ ਇਕ ਵਾਰਹੈੱਡ ਲਈ ਔਸਤਨ ਚਾਰ ਕਿਲੋਗ੍ਰਾਮ ਪਲੂਟੋਨੀਅਮ ਦੀ ਲੋੜ ਮੰਨੀ ਜਾਵੇ, ਤਾਂ ਉਪਲਬਧ ਮਾਤਰਾ ਸਿਧਾਂਤਿਕ ਤੌਰ ’ਤੇ 140 ਤੋਂ 225 ਵਾਰਹੈੱਡ ਲਈ ਯੋਗ ਹੋ ਸਕਦੀ ਹੈ। ਹਾਲਾਂਕਿ, ਇਹ ਸਿਰਫ ਇਕ ਅੰਦਾਜ਼ਾ ਹੈ ਅਤੇ ਇਸ ਵਿਚ ਕਈ ਅਣਨਿਸ਼ਚਿਤਤਾਵਾਂ ਹਨ। ਉਦਾਹਰਨ ਵਜੋਂ, ਭਾਰਤ ਦੇ ਪਰਮਾਣੂ ਹਥਿਆਰਾਂ ਦਾ ਅਸਲ ਡਿਜ਼ਾਈਨ ਅਤੇ ਉਨ੍ਹਾਂ ਵਿਚ ਵਰਤੀ ਜਾਣ ਵਾਲੀ ਸਮੱਗਰੀ ਦੀ ਮਾਤਰਾ ਜਨਤਕ ਨਹੀਂ ਹੈ।
ਐੱਫਏਐੱਸ ਅਨੁਸਾਰ, ਭਾਰਤ ਦੇ ਪਰਮਾਣੂ ਹਥਿਆਰਾਂ ਦੀ ਗਿਣਤੀ ਸਿਰਫ ਉਪਲਬਧ ਪਲੂਟੋਨੀਅਮ ’ਤੇ ਨਿਰਭਰ ਨਹੀਂ ਕਰਦੀ। ਇਹ ਇਸ ਗੱਲ ’ਤੇ ਵੀ ਨਿਰਭਰ ਕਰਦੀ ਹੈ ਕਿ ਦੇਸ਼ ਕੋਲ ਕਿੰਨੇ ਅਤੇ ਕਿਸ ਤਰ੍ਹਾਂ ਦੇ ਪਰਮਾਣੂ ਹਥਿਆਰ ਲੈ ਜਾਣ ਵਾਲੇ ਲਾਂਚਰ ਅਤੇ ਹੋਰ ਵੰਡਣ ਵਾਲੇ ਤੰਤਰ ਮੌਜੂਦ ਹਨ। ਰਿਪੋਰਟ ਦਾ ਅੰਦਾਜ਼ਾ ਹੈ ਕਿ ਭਾਰਤ ਕੋਲ ਮੌਜੂਦ ਅਤੇ ਵਿਕਸਿਤ ਕੀਤੇ ਜਾ ਰਹੇ ਅਜਿਹੇ ਤੰਤਰਾਂ ਦੇ ਵਧਣ ਨਾਲ ਪਰਮਾਣੂ ਹਥਿਆਰਾਂ ਦਾ ਭੰਡਾਰ ਵੀ ਆਉਣ ਵਾਲੇ ਸਾਲਾਂ ਵਿਚ ਵਧ ਸਕਦਾ ਹੈ।
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ 1998 ਦੇ ਟੈਸਟਾਂ ਤੋਂ ਭਾਰਤ ਦੀ ਫਿਜ਼ਨ ਆਧਾਰਿਤ ਪਰਮਾਣੂ ਹਥਿਆਰ ਸਮਰੱਥਾ ਸਾਬਤ ਹੋ ਚੁਕੀ ਹੈ, ਪਰ ਬੂਸਟਡ ਫਿਜ਼ਨ ਅਤੇ ਥਰਮੋਨਿਊਕਲਿਅਰ ਹਥਿਆਰਾਂ ਦੀ ਸਮਰੱਥਾ ਬਾਰੇ ਜਨਤਕ ਜਾਣਕਾਰੀ ਹੁਣ ਵੀ ਸੀਮਿਤ ਅਤੇ ਅਣਨਿਸ਼ਚਿਤ ਹੈ।