- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
50 ਸਾਲ ਦੀ ਪਾਇਕ ਟੀਕੇ ਦੀ ਡੋਜ਼ ਤੋਂ ਬਾਅਦ ਵੀ ਬਚ ਗਈ। ਉਸ ਨੂੰ ਆਪਣੀ ਕਲਾਸਮੇਟ ਕੋਲੀਨ ਸਲੈਮਰ ਦੀ ਹੱਤਿਆ ਦੇ ਅਪਰਾਧ ’ਚ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਮੰਨਿਆ ਜਾਂਦਾ ਹੈ ਕਿ ਜਾਨਲੇਵਾ ਟੀਕੇ ਵਾਲੀਆਂ ਦਵਾਈਆਂ ਦਿੱਤੇ ਜਾਣ ਤੋਂ ਬਾਅਦ ਬਚਣ ਵਾਲੀ ਪਾਇਕ ਇਕੱਲੀ ਸ਼ਖ਼ਸ ਹੈ।

ਵਾਸ਼ਿੰਗਟਨ (ਏਪੀ) : ਅਮਰੀਕਾ ਦੇ ਟੈਨੇਸੀ ’ਚ ਪਿਛਲੇ ਹਫ਼ਤੇ ਜਾਨਲੇਵਾ ਟੀਕਾ ਦੇ ਕੇ ਮੌਤ ਦੀ ਸਜ਼ਾ ਦੇਣ ਦੀ ਨਾਕਾਮ ਕੋਸ਼ਿਸ਼ ਤੋਂ ਬਾਅਦ ਕੈਦੀ ਕ੍ਰਿਸਟਾ ਪਾਇਕ ਨੂੰ ਹੋਸ਼ ਆ ਗਿਆ ਹੈ। 50 ਸਾਲ ਦੀ ਪਾਇਕ ਟੀਕੇ ਦੀ ਡੋਜ਼ ਤੋਂ ਬਾਅਦ ਵੀ ਬਚ ਗਈ। ਉਸ ਨੂੰ ਆਪਣੀ ਕਲਾਸਮੇਟ ਕੋਲੀਨ ਸਲੈਮਰ ਦੀ ਹੱਤਿਆ ਦੇ ਅਪਰਾਧ ’ਚ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਮੰਨਿਆ ਜਾਂਦਾ ਹੈ ਕਿ ਜਾਨਲੇਵਾ ਟੀਕੇ ਵਾਲੀਆਂ ਦਵਾਈਆਂ ਦਿੱਤੇ ਜਾਣ ਤੋਂ ਬਾਅਦ ਬਚਣ ਵਾਲੀ ਪਾਇਕ ਇਕੱਲੀ ਸ਼ਖ਼ਸ ਹੈ। ਪਾਇਕ ਦੇ ਵਕੀਲਾਂ ਨੇ ਕਿਹਾ ਕਿ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਕ੍ਰਿਸਟਾ ਪਾਇਕ ਹੋਸ਼ ’ਚ ਹੈ, ਬੋਲ ਰਹੀ ਹੈ ਤੇ ਉਸ ਨੂੰ ਜ਼ਰੂਰੀ ਮੈਡੀਕਲ ਦੇਖਭਾਲ ਮਿਲ ਰਹੀ ਹੈ। ਪਾਇਕ ਦੀ ਹਾਲਤ ਦੇ ਸਬੰਧ ’ਚ ਹਾਲੇ ਕੁਝ ਸਾਫ਼ ਨਹੀਂ ਹੈ ਤੇ ਠੀਕ ਹੋਣ ’ਚ ਲੰਬਾ ਸਮਾਂ ਲੱਗੇਗਾ। ਉਨ੍ਹਾਂ ਦੱਸਿਆ ਕਿ ਜਾਨਲੇਵਾ ਟੀਕੇ ਦੀ ਕੋਸ਼ਿਸ਼ ਤੋਂ ਬਾਅਦ ਪਾਇਕ ਦੇ ਹੱਥ ’ਚ ਛਾਲੇ ਪੈ ਗਏ ਸਨ। ਉਸ ਨੂੰ ਹਸਪਤਾਲ ਦੇ ਬਿਸਤਰੇ ਨਾਲ ਹੱਥਕੜੀ ਨਾਲ ਬੰਨ੍ਹ ਕੇ ਰੱਖਿਆ ਗਿਆ ਹੈ। ਪਾਇਕ ਦੇ ਵਕੀਲ ਕੋਰਟ ਤੋਂ ਅਜਿਹਾ ਹੁਕਮ ਮੰਗਣ ਦੀ ਕੋਸ਼ਿਸ਼ ਕਰਨਗੇ, ਜਿਸ ਨਾਲ ਜੇਲ੍ਹ ਪ੍ਰਸ਼ਾਸਨ ਨੂੰ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼ ਨਾਲ ਜੁੜੀ ਜਾਣਕਾਰੀ ਸੁਰੱਖਿਅਤ ਰੱਖਣ ਲਈ ਕਿਹਾ ਜਾਵੇ।