- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੇਗਸੇਥ ਨੇ ਕਿਹਾ ਕਿ ਹਸਨ ਨੂੰ ਤਿੰਨ ਦਸੰਬਰ ਨੂੰ ਦੁਪਹਿਰ ਇਕ ਵਜੇ ਫੋਰਟ ਹੂਡ ’ਚ ਫ਼ੌਜੀਆਂ ਦੀ ਫਾਇਰਿੰਗ ਸਕੁਐਡ ਵੱਲੋਂ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਇਸ ਫ਼ੈਸਲੇ ਨੂੰ ਠੀਕ ਦੱਸਦੇ ਹੋਏ ਕਿਹਾ ਕਿ ਅਜਿਹੇ ਹਮਲਿਆਂ ਦੇ ਗੰਭੀਰ ਨਤੀਜੇ ਹੋਣੇ ਚਾਹੀਦੇ ਹਨ। ਹਸਨ ਨੂੰ ਨਵੰਬਰ 2009 ’ਚ ਹੋਏ ਹਮਲੇ ’ਚ 13 ਲੋਕਾਂ ਦੀ ਹੱਤਿਆ ਤੇ 30 ਤੋਂ ਵੱਧ ਲੋਕਾਂ ਨੂੰ ਜ਼ਖ਼ਮੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ।

ਵਾਸ਼ਿੰਗਟਨ (ਏਐੱਨਆਈ) : ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਵੀਰਵਾਰ ਨੂੰ ਕਿਹਾ ਕਿ 2009 ’ਚ ਟੈਕਸਾਸ ਦੇ ਫੋਰਟ ਹੂਡ ਫ਼ੌਜੀ ਅੱਡੇ ’ਤੇ ਗੋਲ਼ੀਬਾਰੀ ਕਰ ਕੇ 13 ਲੋਕਾਂ ਦੀ ਹੱਤਿਆ ਕਰਨ ਵਾਲੇ ਸਾਬਕਾ ਅਮਰੀਕੀ ਫ਼ੌਜੀ ਮੇਜਰ ਨਿਦਾਲ ਹਸਨ ਦੀ ਮੌਤ ਦੀ ਸਜ਼ਾ ਨੂੰ ਜਨਤਾ ਦੇਖ ਸਕੇਗੀ।
ਹੇਗਸੇਥ ਨੇ ਕਿਹਾ ਕਿ ਹਸਨ ਨੂੰ ਤਿੰਨ ਦਸੰਬਰ ਨੂੰ ਦੁਪਹਿਰ ਇਕ ਵਜੇ ਫੋਰਟ ਹੂਡ ’ਚ ਫ਼ੌਜੀਆਂ ਦੀ ਫਾਇਰਿੰਗ ਸਕੁਐਡ ਵੱਲੋਂ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਇਸ ਫ਼ੈਸਲੇ ਨੂੰ ਠੀਕ ਦੱਸਦੇ ਹੋਏ ਕਿਹਾ ਕਿ ਅਜਿਹੇ ਹਮਲਿਆਂ ਦੇ ਗੰਭੀਰ ਨਤੀਜੇ ਹੋਣੇ ਚਾਹੀਦੇ ਹਨ। ਹਸਨ ਨੂੰ ਨਵੰਬਰ 2009 ’ਚ ਹੋਏ ਹਮਲੇ ’ਚ 13 ਲੋਕਾਂ ਦੀ ਹੱਤਿਆ ਤੇ 30 ਤੋਂ ਵੱਧ ਲੋਕਾਂ ਨੂੰ ਜ਼ਖ਼ਮੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਫ਼ੌਜੀ ਅਦਾਲਤ ਨੇ 2013 ’ਚ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਪੈਂਟਾਗਨ ਨੇ ਸਜ਼ਾ ਦਾ ਸਿੱਧਾ ਪ੍ਰਸਾਰਣ ਕਰਨ ਦੀ ਗੱਲ ਕਹੀ ਹੈ ਪਰ ਇਹ ਸਪੱਸ਼ਟ ਨਹੀਂ ਕੀਤਾ ਕਿ ਪ੍ਰਸਾਰਣ ਕਿੱਥੇ ਉਪਲੱਬਧ ਹੋਵੇਗਾ। ਇਹ 1961 ਤੋਂ ਬਾਅਦ ਅਮਰੀਕੀ ਫ਼ੌਜ ਵੱਲੋਂ ਦਿੱਤੀ ਜਾਣ ਵਾਲੀ ਪਹਿਲੀ ਮੌਤ ਦੀ ਸਜ਼ਾ ਹੋਵੇਗੀ।