- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਫੈੱਡਰਲ ਰਜਿਸਟਰ ’ਚ ਪ੍ਰਕਾਸ਼ਿਤ ਪ੍ਰਸਤਾਵ ਤਹਿਤ ਐੱਚ-1ਬੀ ਵੀਜ਼ਾ ਧਾਰਕਾਂ ਅਤੇ ਕੁਝ ਹੋਰ ਅਸਥਾਈ ਵਰਕ ਵੀਜ਼ਾ ਵਾਲੇ ਲੋਕਾਂ ਨੂੰ ਨੌਕਰੀ ਗੁਆਉਣ ਤੋਂ ਬਾਅਦ ਦੇਸ਼ ਛੱਡਣਾ ਪਵੇਗਾ। ਅਜਿਹੇ ਲੋਕਾਂ ਲਈ 60 ਦਿਨਾਂ ਦੀ ਛੋਟ ਮਿਆਦ ਖ਼ਤਮ ਕਰਨ ਦਾ ਪ੍ਰਸਤਾਵ ਹੈ। ਇਹ ਸਹੂਲਤ 2017 ਤੋਂ ਮਿਲੀ ਹੋਈ ਹੈ।

ਵਾਸ਼ਿੰਗਟਨ (ਰਾਇਟਰ) : ਅਮਰੀਕਾ ਦਾ ਟਰੰਪ ਪ੍ਰਸ਼ਾਸਨ ਐੱਚ-1ਬੀ ਵੀਜ਼ਾ ’ਤੇ ਲਗਾਤਾਰ ਸਖ਼ਤੀ ਕਰ ਰਿਹਾ ਹੈ। ਇਸੇ ਕੜੀ ’ਚ ਉਸ ਦਾ ਉਨ੍ਹਾਂ ਐੱਚ-1ਬੀ ਵੀਜ਼ਾ ਧਾਰਕਾਂ ਲਈ 60 ਦਿਨਾਂ ਦੀ ਛੋਟ ਮਿਆਦ (ਗ੍ਰੇਸ ਪੀਰੀਅਡ) ਖ਼ਤਮ ਕਰਨ ਦਾ ਪ੍ਰਸਤਾਵ ਹੈ, ਜਿਨ੍ਹਾਂ ਦੀ ਨੌਕਰੀ ਚਲੀ ਜਾਂਦੀ ਹੈ। ਇਹ ਮਿਆਦ ਹੁਨਰਮੰਦ ਪੇਸ਼ੇਵਰਾਂ ਸਮੇਤ ਕੁਝ ਵਿਦੇਸ਼ੀ ਕਾਮਿਆਂ ਨੂੰ ਦੂਜੀ ਨੌਕਰੀ ਲੱਭਣ ਲਈ ਮਿਲਦੀ ਹੈ। ਇਹ ਸਰਕਾਰੀ ਪ੍ਰਸਤਾਵ ਵੀਰਵਾਰ ਨੂੰ ਆਨਲਾਈਨ ਪ੍ਰਕਾਸ਼ਿਤ ਕੀਤਾ ਗਿਆ। ਇਹ ਵੀਜ਼ਾ ਭਾਰਤੀ ਪੇਸ਼ੇਵਰਾਂ ’ਚ ਕਾਫ਼ੀ ਲੋਕਪ੍ਰਿਯ ਹੈ। ਇਸ ਪ੍ਰਸਤਾਵ ਨੂੰ ਲਾਗੂ ਕੀਤੇ ਜਾਣ ਨਾਲ ਸਭ ਤੋਂ ਵੱਧ ਭਾਰਤੀਆਂ ਦੇ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਫੈੱਡਰਲ ਰਜਿਸਟਰ ’ਚ ਪ੍ਰਕਾਸ਼ਿਤ ਪ੍ਰਸਤਾਵ ਤਹਿਤ ਐੱਚ-1ਬੀ ਵੀਜ਼ਾ ਧਾਰਕਾਂ ਅਤੇ ਕੁਝ ਹੋਰ ਅਸਥਾਈ ਵਰਕ ਵੀਜ਼ਾ ਵਾਲੇ ਲੋਕਾਂ ਨੂੰ ਨੌਕਰੀ ਗੁਆਉਣ ਤੋਂ ਬਾਅਦ ਦੇਸ਼ ਛੱਡਣਾ ਪਵੇਗਾ। ਅਜਿਹੇ ਲੋਕਾਂ ਲਈ 60 ਦਿਨਾਂ ਦੀ ਛੋਟ ਮਿਆਦ ਖ਼ਤਮ ਕਰਨ ਦਾ ਪ੍ਰਸਤਾਵ ਹੈ। ਇਹ ਸਹੂਲਤ 2017 ਤੋਂ ਮਿਲੀ ਹੋਈ ਹੈ। ਇਸ ਪ੍ਰਸਤਾਵ ਤਹਿਤ 60 ਦਿਨਾਂ ਦੀ ਛੋਟ ਨੂੰ ਖ਼ਤਮ ਕਰ ਦਿੱਤਾ ਜਾਵੇਗਾ, ਜੋ ਇਸ ਸਮੇਂ ਈ-1, ਈ-2, ਈ-3, ਐੱਚ-1ਬੀ, ਐੱਚ-1ਬੀ1, ਐੱਲ-1 ਅਤੇ ਟੀਐੱਨ ਗੈਰ-ਪ੍ਰਵਾਸੀ ਵੀਜ਼ਾ ਧਾਰਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਨੌਕਰੀ ਛੁੱਟਣ ਦੀ ਸਥਿਤੀ ’ਚ ਮਿਲਦੀ ਹੈ।
ਟਰੰਪ ਪ੍ਰਸ਼ਾਸਨ ਦਾ ਇਹ ਨਵਾਂ ਕਦਮ ਉਨ੍ਹਾਂ ਅਮਰੀਕੀ ਟੈੱਕ ਕੰਪਨੀਆਂ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਜੋ ਵਿਦੇਸ਼ੀ ਕਾਮਿਆਂ ’ਤੇ ਨਿਰਭਰ ਹਨ। ਦੱਸਣਯੋਗ ਹੈ ਕਿ ਟਰੰਪ ਪ੍ਰਸ਼ਾਸਨ ਐੱਚ-1ਬੀ ਵੀਜ਼ਾ ’ਤੇ ਲਗਾਤਾਰ ਸਖ਼ਤੀ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐੱਚ-1ਬੀ ਪ੍ਰੋਗਰਾਮ ਦੀ ਦੁਰਵਰਤੋਂ ਨੂੰ ਕੌਮੀ ਸੁਰੱਖਿਆ ਲਈ ਖ਼ਤਰਾ ਦੱਸਦਿਆਂ ਪਿਛਲੇ ਸਾਲ ਇਕ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕੀਤੇ ਸਨ। ਇਸ ’ਚ ਨਵੇਂ ਐੱਚ-1ਬੀ ਵੀਜ਼ਾ ਲਈ ਫ਼ੀਸ ਵਧਾ ਕੇ ਇਕ ਲੱਖ ਡਾਲਰ ਕਰ ਦਿੱਤੀ ਗਈ ਸੀ।