- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਿੰਦੂ ਪੇਰੈਂਟਸ ਨੈੱਟਵਰਕ ਨੇ ਦੱਸਿਆ ਕਿ ਉਸ ਨੇ 2026 ਦੀ ਨਿਊ ਜਰਸੀ ਟੀਚਰਜ਼ ਕਾਨਫਰੰਸ ਵਿਚ ‘ਬਦਲਦੇ ਸੰਸਾਰ ’ਚ ਹਿੰਦੂ ਧਰਮ ਬਾਰੇ ਸਹੀ ਅਤੇ ਸਭਿਆਚਾਰਕ ਤੌਰ ’ਤੇ ਸੰਵੇਦਨਸ਼ੀਲ ਸਿੱਖਿਆ’ ਵਿਸ਼ੇ ’ਤੇ ਇਕ ਇੰਟਰਐਕਟਿਵ ਸੈਸ਼ਨ ਕਰਵਾਇਆ। ਇਸ ’ਚ 200 ਅਧਿਆਪਕਾਂ ਨੇ ਹਿੱਸਾ ਲਿਆ।

ਵਾਸ਼ਿੰਗਟਨ, ਆਈਏਐਨਐਸ: ਅਮਰੀਕੀ ਸਕੂਲਾਂ ਵਿਚ ਹਿੰਦੂ ਧਰਮ ਪੜ੍ਹਾਉਣ ਦੇ ਤਰੀਕੇ ਨੂੰ ਬਦਲਣ ਲਈ ਹਿੰਦੂ-ਅਮਰੀਕੀ ਮਾਪਿਆਂ ਦਾ ਇਕ ਸਮੂਹ ਸਿੱਧੇ ਅਧਿਆਪਕਾਂ ਤਕ ਪਹੁੰਚ ਕਰ ਰਿਹਾ ਹੈ। ਹਿੰਦੂ ਪੇਰੈਂਟਸ ਨੈੱਟਵਰਕ ਨੇ ਦੱਸਿਆ ਕਿ ਉਸ ਨੇ 2026 ਦੀ ਨਿਊ ਜਰਸੀ ਟੀਚਰਜ਼ ਕਾਨਫਰੰਸ ਵਿਚ ‘ਬਦਲਦੇ ਸੰਸਾਰ ’ਚ ਹਿੰਦੂ ਧਰਮ ਬਾਰੇ ਸਹੀ ਅਤੇ ਸਭਿਆਚਾਰਕ ਤੌਰ ’ਤੇ ਸੰਵੇਦਨਸ਼ੀਲ ਸਿੱਖਿਆ’ ਵਿਸ਼ੇ ’ਤੇ ਇਕ ਇੰਟਰਐਕਟਿਵ ਸੈਸ਼ਨ ਕਰਵਾਇਆ। ਇਸ ’ਚ 200 ਅਧਿਆਪਕਾਂ ਨੇ ਹਿੱਸਾ ਲਿਆ।
ਸਮੂਹ ਮੁਤਾਬਕ, ਸੈਸ਼ਨ ਦੌਰਾਨ ਹਿੰਦੂ ਧਰਮ ਬਾਰੇ ਆਮ ਗ਼ਲਤਫ਼ਹਿਮੀਆਂ ਦੂਰ ਕੀਤੀਆਂ ਗਈਆਂ, ਜਮਾਤਾਂ ’ਚ ਆਉਣ ਵਾਲੀਆਂ ਚੁਣੌਤੀਆਂ ’ਤੇ ਗੱਲਬਾਤ ਹੋਈ ਅਤੇ ਅਧਿਆਪਕਾਂ ਦੀ ਮਦਦ ਲਈ ਵਿਹਾਰਕ ਸਰੋਤ ਸਾਂਝੇ ਕੀਤੇ ਗਏ। ਇਸ ਨੂੰ ਬਹੁਤ ਹੀ ਹਾਂ-ਪੱਖੀ ਹੁੰਗਾਰਾ ਮਿਲਿਆ। ਅਧਿਆਪਕਾਂ ਨੇ ਸਹੀ ਸਰੋਤਾਂ ਦੀ ਲੋੜ ਨੂੰ ਸਮਝਿਆ ਅਤੇ ਵਿਹਾਰਕ ਹੱਲਾਂ ਦਾ ਸਵਾਗਤ ਕੀਤਾ। ਇਸੇ ਦੌਰਾਨ ਯੂਨੀਵਰਸਿਟੀ ਆਫ਼ ਹਿਊਸਟਨ ’ਚ ਰਾਜਨੀਤੀ ਵਿਗਿਆਨ ਦੇ ਭਾਰਤੀ ਮੂਲ ਦੇ ਵਿਦਿਆਰਥੀ ਵਸੰਤ ਭੱਟ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰੂੜ੍ਹੀਵਾਦੀ ਉੱਚ-ਸਿੱਖਿਆ ਖ਼ਬਰਾਂ ਦੀ ਵੈੱਬਸਾਈਟ ‘ਕੈਂਪਸ ਰੀਫਾਰਮ’ ਦੇ ਪੱਤਰਕਾਰ ਪ੍ਰੋਗਰਾਮ ਤੋਂ ਹਟਾ ਦਿੱਤਾ ਹੈ। ਉਨ੍ਹਾਂ ਮੁਤਾਬਕ, ਅਜਿਹਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਨੇ ਜਨਤਕ ਤੌਰ ’ਤੇ ਕਿਹਾ ਸੀ ਕਿ ਭਾਰਤੀਆਂ ਵਿਰੁੱਧ ਨਫ਼ਰਤ ਦਾ ਵਿਰੋਧ ਕਰਨ ਲਈ ਉਨ੍ਹਾਂ ਨੇ ਡੈਮੋਕ੍ਰੈਟ ਉਮੀਦਵਾਰ ਨੂੰ ਵੋਟ ਪਾਈ ਸੀ।