- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
China ਨੇ ਇਹ ਕਦਮ ਪਲਟਵਾਰ ਦੇ ਰੂਪ 'ਚ ਚੁੱਕਿਆ ਹੈ, ਜਿਸ 'ਚ ਅਮਰੀਕਾ ਨੇ 'ਉਇਗਰ ਫੋਰਸਡ ਲੇਬਰ ਪ੍ਰੀਵੈਂਸ਼ਨ ਐਕਟ' ਦੇ ਤਹਿਤ 'ਐਂਟਿਟੀ ਲਿਸਟ' 'ਚ 43 ਚੀਨੀ ਕੰਪਨੀਆਂ ਨੂੰ ਸ਼ਾਮਲ ਕੀਤਾ। ਇਹ ਇਸ ਲਿਸਟ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਵਿਸਥਾਰ ਹੈ, ਜਿਸ ਨਾਲ ਬਲੈਕਲਿਸਟ ਕੀਤੀਆਂ ਗਈਆਂ ਕੰਪਨੀਆਂ ਦੀ ਕੁੱਲ ਸੰਖਿਆ 187 ਹੋ ਗਈ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਅਮਰੀਕਾ 'ਚ ਇਕ ਨਵਾਂ ਬਿੱਲ ਪੇਸ਼ ਹੋਇਆ ਹੈ। ਇਹ ਬਿੱਲ ਉਨ੍ਹਾਂ ਦੇਸ਼ਾਂ 'ਤੇ ਟਰੰਪ ਸਰਕਾਰ ਨੂੰ 100% ਟੈਰਿਫ ਲਗਾਉਣ ਦੀ ਛੋਟ ਦੇਵੇਗਾ, ਜੋ ਭਾਰੀ ਮਾਤਰਾ 'ਚ ਰੂਸ ਤੋਂ ਕੱਚਾ ਤੇਲ ਦਰਾਮਦ ਕਰਦੇ ਹਨ। ਇਸ 'ਚ ਚੀਨ ਤੇ ਭਾਰਤ ਮੁੱਖ ਤੌਰ 'ਤੇ ਸ਼ਾਮਲ ਹਨ। ਹਾਲਾਂਕਿ, ਅਜੇ ਇਹ ਬਿੱਲ ਪਾਸ ਨਹੀਂ ਹੋਇਆ ਹੈ। ਅਜਿਹੇ 'ਚ 100% ਟੈਰਿਫ ਦੀ ਆਹਟ ਤੋਂ ਪਹਿਲਾਂ ਹੀ ਚੀਨ ਨੇ ਅਮਰੀਕਾ ਨੂੰ ਵੱਡਾ ਝਟਕਾ ਦਿੱਤਾ ਹੈ। ਚੀਨ ਨੇ ਕਈ ਅਮਰੀਕੀ ਸੰਸਥਾਵਾਂ 'ਤੇ ਪਾਬੰਦੀ ਲਗਾਈ ਹੈ ਤੇ ਡਰੋਨ ਸਪਲਾਈ ਚੇਨ 'ਤੇ ਬਰਾਮਦ ਪਾਬੰਦੀਆਂ ਨੂੰ ਸਖ਼ਤ ਕਰ ਦਿੱਤਾ ਹੈ।
ਚੀਨ ਨੇ ਇਹ ਕਦਮ ਪਲਟਵਾਰ ਦੇ ਰੂਪ 'ਚ ਚੁੱਕਿਆ ਹੈ ਜਿਸ ਵਿਚ ਅਮਰੀਕਾ ਨੇ 'ਉਇਗਰ ਫੋਰਸਡ ਲੇਬਰ ਪ੍ਰੀਵੈਂਸ਼ਨ ਐਕਟ' ਦੇ ਤਹਿਤ 'ਐਂਟਿਟੀ ਲਿਸਟ' 'ਚ 43 ਚੀਨੀ ਕੰਪਨੀਆਂ ਨੂੰ ਸ਼ਾਮਲ ਕੀਤਾ। ਇਹ ਇਸ ਲਿਸਟ ਦਾ ਹੁਣ ਤਕ ਦਾ ਸਭ ਤੋਂ ਵੱਡਾ ਵਿਸਥਾਰ ਹੈ ਜਿਸ ਨਾਲ ਬਲੈਕਲਿਸਟ ਕੀਤੀਆਂ ਗਈਆਂ ਕੰਪਨੀਆਂ ਦੀ ਕੁੱਲ ਸੰਖਿਆ 187 ਹੋ ਗਈ ਹੈ। ਇਸ ਕਦਮ ਨਾਲ ਉਨ੍ਹਾਂ ਕੰਪਨੀਆਂ ਦੇ ਸਾਮਾਨ ਦੇ ਅਮਰੀਕ ਆਉਣ 'ਤੇ ਰੋਕ ਲੱਗ ਗਈ ਹੈ।
ਇਨ੍ਹਾਂ ਕੰਪਨੀਆਂ ਦਾ ਕੰਮ ਖਾਣ-ਪੀਣ ਦੀਆਂ ਚੀਜ਼ਾਂ ਅਤੇ ਕਪਾਹ ਤੋਂ ਲੈ ਕੇ ਦਵਾਈਆਂ, ਧਾਤਾਂ ਅਤੇ ਲਿਥੀਅਮ ਦੇ ਉਤਪਾਦਨ ਤੱਕ ਫੈਲਿਆ ਹੋਇਆ ਹੈ। ਬੀਜਿੰਗ ਨੇ ਸ਼ਿਨਜਿਆਂਗ 'ਚ ਜ਼ਬਰਦਸਤੀ ਮਜ਼ਦੂਰੀ ਕਰਵਾਉਣ ਦੇ ਦੋਸ਼ਾਂ ਨੂੰ ਵਾਰ-ਵਾਰ ਨਕਾਰਿਆ ਹੈ।
ਚੀਨ ਦੇ ਵਣਜ ਮੰਤਰਾਲੇ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਅਮਰੀਕੀ ਪਾਬੰਦੀਆਂ ਦੇ ਜਵਾਬ 'ਚ 6 ਅਮਰੀਕੀ ਸੰਸਥਾਵਾਂ ਨੂੰ ਸ਼ਾਮਲ ਕੀਤਾ, ਜਿਸ ਤਹਿਤ ਚੀਨੀ ਸੰਸਥਾਵਾਂ ਤੇ ਵਿਅਕਤੀਆਂ ਨੂੰ ਉਨ੍ਹਾਂ ਨਾਲ ਸਹਿਯੋਗ ਕਰਨ ਤੋਂ ਰੋਕ ਦਿੱਤਾ ਗਿਆ ਹੈ। ਮੰਤਰਾਲੇ ਨੇ ਇਨ੍ਹਾਂ ਸੰਸਥਾਵਾਂ 'ਤੇ ਚੀਨ ਦੇ ਪੱਛਮੀ ਸ਼ਿਨਜਿਆਂਗ ਉਇਗੁਰ ਖ਼ੁਦਮੁਖ਼ਤਿਆਰ ਖੇਤਰ ਨਾਲ ਜੁੜੀਆਂ ਅਮਰੀਕੀ ਪਾਬੰਦੀਆਂ 'ਚ ਮਦਦ ਕਰਨ ਦਾ ਦੋਸ਼ ਲਗਾਇਆ ਤੇ ਉਨ੍ਹਾਂ ਦੇ ਵਿਵਹਾਰ ਨੂੰ ਬੇਹੱਦ ਗੰਭੀਰ ਦੱਸਿਆ।
ਅਮਰੀਕੀ ਕੰਪਨੀ 'ਕੰਪਲਾਇੰਸ ਟੈਸਟਿੰਗ LLC' ਨੂੰ ਜਵਾਬੀ ਕਾਰਵਾਈ ਵਾਲੀ ਸੂਚੀ 'ਚ ਸੱਤਵੀਂ ਅਮਰੀਕੀ ਕੰਪਨੀ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ। ਚੀਨ ਦੇ ਵਣਜ ਮੰਤਰਾਲੇ ਅਨੁਸਾਰ ਇਸ ਕੰਪਨੀ ਨੇ ਅਮਰੀਕੀ ਫੈਡਰਲ ਕਮਿਊਨੀਕੇਸ਼ਨਜ਼ ਕਮਿਸ਼ਨ (FCC) ਨੂੰ ਅਜਿਹੇ ਉਪਾਅ ਲਾਗੂ ਕਰਨ 'ਚ ਮਦਦ ਕੀਤੀ ਸੀ, ਜਿਨ੍ਹਾਂ ਨਾਲ ਚੀਨ ਦੀ ਸੰਪ੍ਰਭੁਤਾ, ਸੁਰੱਖਿਆ ਅਤੇ ਵਿਕਾਸ ਦੇ ਹਿੱਤਾਂ ਨੂੰ ਖਤਰਾ ਹੈ।
ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਬਰਾਮਦ ਕੰਟਰੋਲ ਤਹਿਤ ਅਮਰੀਕਾ ਨੂੰ ਭੇਜੇ ਜਾਣ ਵਾਲੇ ਡਰੋਨ, ਉਨ੍ਹਾਂ ਦੇ ਮੁੱਖ ਪੁਰਜ਼ਿਆਂ ਤੇ ਸਬੰਧਤ ਤਕਨਾਲੋਜੀਆਂ ਦੀ ਹਰ ਖੇਪ ਦੀ ਸਖ਼ਤੀ ਨਾਲ ਅਤੇ ਹਰ ਮਾਮਲੇ ਦੀ ਵੱਖ-ਵੱਖ ਜਾਂਚ ਕੀਤੀ ਜਾਵੇਗੀ। ਇਹ ਉਪਾਅ ਤੁਰੰਤ ਲਾਗੂ ਹੋਣਗੇ। ਮੰਤਰਾਲੇ ਨੇ ਇਸ ਦੇ ਪਿੱਛੇ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਕਰਨ ਅਤੇ ਪਰਮਾਣੂ ਹਥਿਆਰਾਂ ਦੇ ਪ੍ਰਸਾਰ ਨੂੰ ਰੋਕਣ (non-proliferation) ਨਾਲ ਜੁੜੀਆਂ ਚੀਨ ਦੀਆਂ ਅੰਤਰਰਾਸ਼ਟਰੀ ਵਚਨਬੱਧਤਾਵਾਂ ਨੂੰ ਪੂਰਾ ਕਰਨ ਦੀ ਲੋੜ ਦਾ ਹਵਾਲਾ ਦਿੱਤਾ।
ਇਸ ਤੋਂ ਇਲਾਵਾ, ਕਾਮਰਸ ਮਿਨਿਸਟਰੀ ਨੇ ਵਿਦੇਸ਼ਾਂ 'ਚ ਬਣੇ ਸਾਫਟਵੇਅਰ ਵਾਲੇ ਇੰਪੋਰਟਿਡ ਪ੍ਰਿੰਟਿੰਗ ਤੇ ਕਾਪੀਇੰਗ ਆਫਿਸ ਇਕੁਇਪਮੈਂਟ ਦੇ ਮਾਮਲੇ 'ਚ ਨੈਸ਼ਨਲ ਸਕਿਓਰਿਟੀ ਨਾਲ ਜੁੜੀ ਜਾਂਚ ਸ਼ੁਰੂ ਕੀਤੀ ਹੈ। ਪ੍ਰਿੰਟਿੰਗ ਸਾਫਟਵੇਅਰ ਸੈਕਟਰ 'ਚ ਮਾਈਕ੍ਰੋਸਾਫਟ ਅਤੇ ਐੱਚਪੀ ਵਰਗੀਆਂ ਅਮਰੀਕੀ ਟੈੱਕ ਕੰਪਨੀਆਂ ਵੱਡੀ ਭੂਮਿਕਾ ਨਿਭਾਉਂਦੀਆਂ ਹਨ।