
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਯੂਐੱਸਸੀਆਈਐੱਸ ਨੇ ਇਕ ਨੋਟੀਫਿਕੇਸ਼ਨ ’ਚ ਦੱਸਿਆ ਹੈ ਕਿ ਫਾਰਮ ਆਈ-485 (ਪਰਮਾਨੈਂਟ ਰੈਜ਼ੀਡੈਂਸ ਲਈ ਰਜਿਸਟ੍ਰੇਸ਼ਨ ਜਾਂ ਸਟੇਟਸ ਬਦਲਣ ਦੀ ਅਰਜ਼ੀ) ਦਾ ਨਵਾਂ ਵਰਜ਼ਨ 18 ਸਤੰਬਰ ਨੂੰ ਜਾਰੀ ਹੋਵੇਗਾ। ਫਾਰਮ ਆਈ-485 ਦੀ ਵਰਤੋਂ ਅਮਰੀਕਾ ’ਚ ਰਹਿ ਰਹੇ ਉਹ ਯੋਗ ਲੋਕ ਕਰਦੇ ਹਨ, ਜੋ ਕਾਨੂੰਨੀ ਤੌਰ ’ਤੇ ਪਰਮਾਨੈਂਟ ਰੈਜ਼ੀਡੈਂਸ ਦਾ ਸਟੇਟਸ (ਜਿਸ ਨੂੰ ਆਮ ਤੌਰ ’ਤੇ ਗ੍ਰੀਨ ਕਾਰਡ ਕਿਹਾ ਜਾਂਦਾ ਹੈ) ਪਾਉਣਾ ਚਾਹੁੰਦੇ ਹਨ।

ਵਾਸ਼ਿੰਗਟਨ (ਏਐੱਨਆਈ) : ਯੂਐੱਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐੱਸਸੀਆਈਐੱਸ) ਅਗਲੇ ਮਹੀਨੇ ਪਰਮਾਨੈਂਟ ਰੈਜ਼ੀਡੈਂਸ ਲਈ ਅਪਡੇਟਿਡ ਐਪਲੀਕੇਸ਼ਨ ਫਾਰਮ ਜਾਰੀ ਕਰੇਗਾ। ਇਸਦੇ ਲਾਗੂ ਹੋਣ ਦੀ ਤਰੀਕ ਤੋਂ ਬਾਅਦ ਜਮ੍ਹਾਂ ਕੀਤੇ ਗਏ ਪੁਰਾਣੇ ਵਰਜ਼ਨ ਸਵੀਕਾਰ ਨਹੀਂ ਕੀਤੇ ਜਾਣਗੇ।
ਯੂਐੱਸਸੀਆਈਐੱਸ ਨੇ ਇਕ ਨੋਟੀਫਿਕੇਸ਼ਨ ’ਚ ਦੱਸਿਆ ਹੈ ਕਿ ਫਾਰਮ ਆਈ-485 (ਪਰਮਾਨੈਂਟ ਰੈਜ਼ੀਡੈਂਸ ਲਈ ਰਜਿਸਟ੍ਰੇਸ਼ਨ ਜਾਂ ਸਟੇਟਸ ਬਦਲਣ ਦੀ ਅਰਜ਼ੀ) ਦਾ ਨਵਾਂ ਵਰਜ਼ਨ 18 ਸਤੰਬਰ ਨੂੰ ਜਾਰੀ ਹੋਵੇਗਾ। ਫਾਰਮ ਆਈ-485 ਦੀ ਵਰਤੋਂ ਅਮਰੀਕਾ ’ਚ ਰਹਿ ਰਹੇ ਉਹ ਯੋਗ ਲੋਕ ਕਰਦੇ ਹਨ, ਜੋ ਕਾਨੂੰਨੀ ਤੌਰ ’ਤੇ ਪਰਮਾਨੈਂਟ ਰੈਜ਼ੀਡੈਂਸ ਦਾ ਸਟੇਟਸ (ਜਿਸ ਨੂੰ ਆਮ ਤੌਰ ’ਤੇ ਗ੍ਰੀਨ ਕਾਰਡ ਕਿਹਾ ਜਾਂਦਾ ਹੈ) ਪਾਉਣਾ ਚਾਹੁੰਦੇ ਹਨ। ਅਪਡੇਟਿਡ ਫਾਰਮ ’ਤੇ 18 ਸਤੰਬਰ 2026 ਦੀ ਤਰੀਕ ਹੋਵੇਗੀ, ਜੋ 20 ਜਨਵਰੀ 2025 ਵਾਲੇ ਵਰਜ਼ਨ ਦੀ ਥਾਂ ਲਵੇਗਾ।
ਏਜੰਸੀ ਨੇ ਅਰਜ਼ੀਕਾਰਾਂ ਤੇ ਕਾਨੂੰਨੀ ਨੁਮਾਇੰਦਿਆਂ ਨੂੰ ਸੋਧੇ ਫਾਰਮ ਤੇ ਉਸ ਨਾਲ ਜੁੜੀ ਗਾਈਡੈਂਸ ਦਾ ਪ੍ਰੀਵਿਊ ਮੁਹੱਈਆ ਕਰਵਾਇਆ ਹੈ। ਨਾਲ ਹੀ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੋਵੇਂ ਵਰਜ਼ਨਾਂ ਨੂੰ ਇਕੱਠੇ ਸਵੀਕਾਰ ਕਰਨ ਲਈਕੋਈ ਵਾਧੂ ਸਮਾਂ (ਗ੍ਰੇਸ ਪੀਰੀਅਡ) ਨਹੀਂ ਦਿੱਤਾ ਜਾਵੇਗਾ। ਇਸ ਲਈ, ਅਰਜ਼ੀਕਾਰਾਂ ਨੂੰ ਉਸ ਸਹੀ ਵਰਜ਼ਨ ਨੂੰ ਚੁਣਨਾ ਹੋਵੇਗਾ, ਜੋ ਉਨ੍ਹਾਂ ਦੀ ਫਾਈਲਿੰਗ ਦੀ ਪੋਸਟਮਾਰਕ ਜਾਂ ਇਲੈਕਟ੍ਰਾਨਿਕ ਰੂਪ ਨਾਲ ਭੇਜੇ ਜਾਣ ਦੀ ਤਰੀਕ ਦੇ ਹਿਸਾਬ ਨਾਲ ਸਹੀ ਹੋਵੇ। ਯੂਐੱਸਸੀਆਈਐੱਸ 20 ਜਨਵਰੀ 2025 ਵਾਲੇ ਵਰਜ਼ਨ ਨੂੰ ਸਵੀਕਾਰ ਕਰਨਾ ਜਾਰੀ ਰੱਖੇਗਾ, ਬਸ਼ਰਤੇ ਉਸ ’ਤੇ 18 ਸਤੰਬਰ ਤੋਂ ਪਹਿਲਾਂ ਦੀ ਪੋਸਟਮਾਰਕ ਤਰੀਕ ਹੋਵੇ ਜਾਂ ਉਸ ਨੂੰ ਇਲੈਕਟ੍ਰਾਨਿਕ ਰੂਪ ਨਾਲ ਉਸ ਤੋਂ ਪਹਿਲਾਂ ਜਮ੍ਹਾਂ ਕੀਤਾ ਗਿਆ ਹੋਵੇ। ਹਾਲਾਂਕਿ, ਜੇ ਉਸ ਵਰਜ਼ਨ ’ਤੇ 18 ਸਤੰਬਰ ਜਾਂ ਉਸ ਤੋਂ ਬਾਅਦ ਦੀ ਪੋਸਟਮਾਰਕ ਜਾਂ ਇਲੈਕਟ੍ਰਾਨਿਕ ਸਬਮਿਸ਼ਨ ਦੀ ਤਰੀਕ ਹੋਵੇਗੀ ਤਾਂ ਏਜੰਸੀ ਉਸ ਨੂੰ ਸਵੀਕਾਰ ਨਹੀਂ ਕਰੇਗੀ।