
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼ੈੱਫ ਨੰਦ ਨੇ ਆਪਣੀ ਹਾਲੀਆ ਯਾਤਰਾ ਬਾਰੇ ਕਿਹਾ ਕਿ ਹੋਲੀਰੂਡਹਾਊਸ ਪੈਲੇਸ ’ਚ ਸੱਦਾ ਮਿਲਣਾ ਬੇਹੱਦ ਮਾਣ ਤੇ ਨਿਮਰਤਾ ਦਾ ਅਹਿਸਾਸ ਸੀ। ਇੰਨੇ ਅਹਿਮ ਮੌਕੇ ’ਤੇ ਸੱਦਾ ਮਿਲਣਾ, ਇਹ ਅਜਿਹੀ ਗੱਲ ਹੈ ਜਿਸ ਨੂੰ ਮੈਂ ਜ਼ਿੰਦਗੀ ਭਰ ਯਾਦ ਰੱਖਾਂਗਾ। ਇਹ ਬਹੁਤ ਖ਼ਾਸ ਦਿਨ ਸੀ।

ਲੰਡਨ (ਏਜੰਸੀ) : ਬਿਹਾਰ ’ਚ ਜਨਮੇ ਸ਼ੈੱਫ ਨੰਦ ਕਿਸ਼ੋਰ ਯਾਦਵ ਨੇ ਸਕਾਟਲੈਂਡ ਦੇ ਐਡਿਨਬਰਗ ’ਚ ਰਾਇਲ ਗਾਰਡਨ ਪਾਰਟੀ ’ਚ ਸੱਦਾ ਮਿਲਣ ’ਤੇ ਬ੍ਰਿਟੇਨ ’ਚ ਆਪਣੇ ਕੁਕਿੰਗ ਦੇ ਸਫ਼ਰ ’ਚ ਅਹਿਮ ਉਪਲਬਧੀ ਹਾਸਲ ਕੀਤੀ ਹੈ। ਇਤਿਹਾਸਕ ਪੈਲੇਸ ਆਫ ਹੋਲੀਰੂਡਹਾਊਸ ’ਚ ਕਿੰਗ ਚਾਰਲਸ-3 ਅਤੇ ਕੁਈਨ ਕੈਮਿਲਾ ਵੱਲੋਂ ਕਰਵਾਇਆ ਗਿਆ ਇਹ ਸਮਾਗਮ ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਗਰਮੀਆਂ ਦੇ ਪ੍ਰੋਗਰਾਮਾਂ ਦਾ ਇਕ ਅਹਿਮ ਹਿੱਸਾ ਹੈ। ਸ਼ਾਹੀ ਪਰਿਵਾਰ ਦੇ ਮੁਖੀ ਹਰ ਸਾਲ ਗਰਮੀਆਂ ’ਚ ਇਕ ਹਫ਼ਤਾ ਸਕਾਟਿਸ਼ ਮਹਿਲ ’ਚ ਬਿਤਾਉਂਦੇ ਹਨ, ਜਿਸ ਨੂੰ ਹੋਲੀਰੂਡ ਵੀਕ ਜਾਂ ਰਾਇਲ ਵੀਕ ਕਿਹਾ ਜਾਂਦਾ ਹੈ। ਇਸ ਦੌਰਾਨ ਹੋਣ ਵਾਲੀ ਗਾਰਡਨ ਪਾਰਟੀ ਵੱਖ-ਵੱਖ ਭਾਈਚਾਰਿਆਂ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਉਣ ਦਾ ਮੁੱਖ ਕੇਂਦਰ ਹੁੰਦੀ ਹੈ।
ਸ਼ੈੱਫ ਨੰਦ ਨੇ ਆਪਣੀ ਹਾਲੀਆ ਯਾਤਰਾ ਬਾਰੇ ਕਿਹਾ ਕਿ ਹੋਲੀਰੂਡਹਾਊਸ ਪੈਲੇਸ ’ਚ ਸੱਦਾ ਮਿਲਣਾ ਬੇਹੱਦ ਮਾਣ ਤੇ ਨਿਮਰਤਾ ਦਾ ਅਹਿਸਾਸ ਸੀ। ਇੰਨੇ ਅਹਿਮ ਮੌਕੇ ’ਤੇ ਸੱਦਾ ਮਿਲਣਾ, ਇਹ ਅਜਿਹੀ ਗੱਲ ਹੈ ਜਿਸ ਨੂੰ ਮੈਂ ਜ਼ਿੰਦਗੀ ਭਰ ਯਾਦ ਰੱਖਾਂਗਾ। ਇਹ ਬਹੁਤ ਖ਼ਾਸ ਦਿਨ ਸੀ। ਪੈਲੇਸ ਆਫ ਹੋਲੀਰੂਡਹਾਊਸ ’ਚ ਖੜ੍ਹੇ ਹੋ ਕੇ ਅਤੇ ਇੰਨੇ ਵੱਕਾਰੀ ਸਮਾਗਮ ਦਾ ਹਿੱਸਾ ਬਣ ਕੇ, ਮੈਂ ਉਸ ਸਫ਼ਰ ਬਾਰੇ ਸੋਚਿਆ ਜੋ ਮੈਨੂੰ ਇੱਥੋਂ ਤੱਕ ਲੈ ਕੇ ਆਇਆ। ਬਿਹਾਰ ਦੇ ਮੋਤੀਹਾਰੀ ’ਚ ਜਨਮੇ ਇਸ ਸ਼ੈੱਫ ਨੇ 1999 ’ਚ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਅਤੇ ਰਾਜਸਥਾਨ ਦੇ ਲਗਜ਼ਰੀ ਹੋਟਲਾਂ ਦੀਆਂ ਰਸੋਈਆਂ ’ਚੋਂ ਸਿਖਲਾਈ ਲਈ। ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਖਾਣ-ਪੀਣ ’ਚ ਮੁਹਾਰਤ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ’ਚ ਕਾਰਨੀਵਲ ਕਰੂਜ਼ ’ਤੇ ਕਈ ਕੌਮਾਂਤਰੀ ਸ਼ੈੱਫਾਂ ਨਾਲ ਕੰਮ ਕੀਤਾ। 2007 ’ਚ, ਉਹ ਫਾਈਨ ਡਾਈਨਿੰਗ ਦਾ ਤਜਰਬਾ ਲੈਣ ਲਈ ਬ੍ਰਿਟੇਨ ਆਏ ਜਿਸ ’ਚ ਬ੍ਰਿਟਿਸ਼ ਸੈਲੀਬ੍ਰਿਟੀ ਸ਼ੈੱਫ ਗੋਰਡਨ ਰੈਮਜ਼ੇ ਦੀ ਅਗਵਾਈ ’ਚ ਕੰਮ ਕਰਨਾ ਵੀ ਸ਼ਾਮਲ ਸੀ।