- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵ੍ਹਾਈਟ ਹਾਊਸ ਨੇ ਆਪਣੀ ਵੈੱਬਸਾਈਟ ’ਤੇ ਟਰੰਪ ਦੀ ਇਸ ਯੋਜਨਾ ਦਾ ਵੇਰਵਾ ਦਿੱਤਾ ਹੈ। ਆਰਥਿਕ ਸਹਾਇਤਾ ਪ੍ਰਾਪਤ ਕਰਨ ਦੀ ਯੋਗਤਾ ਰੱਖਣ ਵਾਲੇ ਜ਼ਿਆਦਾਤਰ ਬਜ਼ੁਰਗਾਂ ਲਈ 90 ਡਾਲਰ ਦੀ ਰਕਮ ਆਉਣ ਵਾਲੇ ਕੁਝ ਦਿਨਾਂ ਵਿਚ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਹੁੰਚੇਗੀ।

ਵਾਸ਼ਿੰਗਟਨ (ਏਐੱਨਆਈ) : ਹੁਣ ਅਮਰੀਕਾ ਵਿਚ ਵੀ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਲੁਭਾਉਣ ਲਈ ਰਿਓੜੀਆਂ ਵੰਡਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਮੱਧਕਾਲੀ ਚੋਣਾਂ ਤੋਂ ਪਹਿਲਾਂ ਇਸ ਪ੍ਰਕਿਰਿਆ ਦੀ ਸ਼ੁਰੂਆਤ ਕਰਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਜਲਦ ਹੀ ਦੋ ਕਰੋੜ ਬਜ਼ੁਰਗਾਂ ਨੂੰ ਕਰੀਬ 100 ਡਾਲਰ ਦੀ ਰਕਮ ਦੇ ਚੈੱਕ ਦੇਣਗੇ।
ਵ੍ਹਾਈਟ ਹਾਊਸ ਨੇ ਆਪਣੀ ਵੈੱਬਸਾਈਟ ’ਤੇ ਟਰੰਪ ਦੀ ਇਸ ਯੋਜਨਾ ਦਾ ਵੇਰਵਾ ਦਿੱਤਾ ਹੈ। ਆਰਥਿਕ ਸਹਾਇਤਾ ਪ੍ਰਾਪਤ ਕਰਨ ਦੀ ਯੋਗਤਾ ਰੱਖਣ ਵਾਲੇ ਜ਼ਿਆਦਾਤਰ ਬਜ਼ੁਰਗਾਂ ਲਈ 90 ਡਾਲਰ ਦੀ ਰਕਮ ਆਉਣ ਵਾਲੇ ਕੁਝ ਦਿਨਾਂ ਵਿਚ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਹੁੰਚੇਗੀ। ਜਿਨ੍ਹਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਨਹੀਂ ਮਿਲੇਗੀ ਜਾਂ ਜੋ ਇਸ ਵਿਚ ਜਮ੍ਹਾਂ ਕਰਵਾਉਣਾ ਨਹੀਂ ਚਾਹੁੰਦੇ, ਉਨ੍ਹਾਂ ਨੂੰ ਇਹ ਰਕਮ ਉਨ੍ਹਾਂ ਦੇ ਰਿਹਾਇਸ਼ ਸਥਾਨ ’ਤੇ ਭੇਜੀ ਜਾਵੇਗੀ। ਕੁਝ ਲਾਭਪਾਤਰਾਂ ਨੂੰ 100 ਡਾਲਰ ਦੀ ਰਕਮ ਵੀ ਦਿੱਤੀ ਜਾਵੇਗੀ। ਰਾਸ਼ਟਰਪਤੀ ਟਰੰਪ ਨੇ ਆਪਣੇ ਟਰੂਥ ਸੋਸ਼ਲ ’ਤੇ ਪੋਸਟ ਮੈਸੇਜ ਵਿਚ ਲਿਖਿਆ, ‘ਮੇਰਾ ਪ੍ਰਸ਼ਾਸਨ ਜਲਦ ਹੀ ਕਰੀਬ 100-100 ਡਾਲਰ ਦੇ ਚੈੱਕ ਦੋ ਕਰੋੜ ਤੋਂ ਵੱਧ ਬਜ਼ੁਰਗਾਂ ਨੂੰ ਭੇਜੇਗਾ।
ਇਸ ਰਕਮ ਨਾਲ ਉਹ ਆਪਣੇ ਮੈਡੀਕੇਅਰ ਦੀ ਦੂਜੀ ਕਿਸਤ ਭਰ ਸਕਣਗੇ।’ ਟਰੰਪ ਨੇ ਦੱਸਿਆ ਹੈ ਕਿ ਇਸ ਸਹਾਇਤਾ ਲਈ ਰਕਮ ਮੈਡੀਕੇਅਰ ਇੰਪ੍ਰੂਵਮੈਂਟ ਫੰਡ ਤੋਂ ਆਏਗੀ। ਇਹ ਉਹ ਫੰਡ ਹੈ ਜਿਸਨੂੰ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਫਿਜ਼ੂਲ, ਧੋਖਾਧੜੀ ਕਰਨ ਵਾਲਿਆਂ ਅਤੇ ਗਲਤ ਲੋਕਾਂ ਵਿਚ ਵੰਡਿਆ। ਪਰ ਹੁਣ ਉਨ੍ਹਾਂ ਦਾ ਪ੍ਰਸ਼ਾਸਨ ਇਸ ਰਕਮ ਨੂੰ ਸਹੀ ਅਤੇ ਜ਼ਰੂਰਤਮੰਦ ਲੋਕਾਂ ਵਿਚ ਵੰਡੇਗਾ।