- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੇਵਿਸ ਨੇ ਇਕ ਪੋਸਟ ’ਚ ਲਿਖਿਆ, ਸਾਡਾ ਦੇਸ਼ ਐਨਾਲਾਗ, ਡਿਜੀਟਲ ਤੇ ਕਵਾਂਟਮ ਤਕਨੀਕਾਂ ਦੇ ਚੌਰਾਹੇ ’ਤੇ ਖੜ੍ਹਾ ਹੈ ਤੇ ਸਾਡੀ ਅਮਰੀਕੀ ਜੀਵਨਸ਼ੈਲੀ ਤੇਜ਼ੀ ਨਾਲ ਇਕ-ਦੂਜੇ ਨਾਲ ਜੁੜਦੀ ਜਾ ਰਹੀਹੈ। ਸਾਡੇ ਕੋਲ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਈਬਰ ਖੇਤਰ ’ਚ ਆਪਣੀ ਪੈਠ ਵਧਾਉਣ ਦਾ ਮੌਕਾ ਹੈ ਪਰ ਅਜਿਹਾ ਉਦੋਂ ਹੀ ਸੰਭਵ ਹੈ, ਜਦੋਂ ਅਸੀਂ ਆਪਣੇ ਮਹਾਨ ਦੇਸ਼ ਦੀ ਨੀਂਹ ਨੂੰ ਆਧੁਨਿਕ ਬਣਾਈਏ, ਉਸ ਨੂੰ ਜ਼ਿਆਦਾ ਮਜ਼ਬੂਤ ਬਣਾਈਏ ਤੇ ਭਵਿੱਖ ਲਈ ਸਾਈਬਰ ਹੁਨਰ ਤਿਆਰ ਕਰੀਏ।

ਵਾਸ਼ਿੰਗਟਨ (ਏਪੀ) : ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਇਕ ਨਵੇਂ ਰਾਸ਼ਟਰੀ ਸਾਈਬਰ ਡਾਇਰੈਕਟਰ ਦੀ ਨਿਯੁਕਤੀ ਕੀਤੀ। ਇਹ ਕਦਮ ਉਦੋਂ ਚੁੱਕਿਆ ਗਿਆ, ਜਦੋਂ ਕਈ ਵੱਡੇ ਪੱਧਰ ’ਤੇ ਸੇਵਾਵਾਂ ਠੱਪ ਹੋਣ ਕਾਰਨ ਲੋਕਾਂ ਦਾ ਜੀਵਨ ਅਸਤ-ਵਿਅਸਤ ਹੋ ਗਿਆ ਤੇ ਕਈ ਅਮਰੀਕੀ ਘਬਰਾ ਗਏ। ਟਰੰਪ ਕੈਬਨਿਟ ਦੇ ਕਈ ਮੈਂਬਰਾਂ ਦੀਆਂ ਇੰਟਰਨੈੱਟ ਪੋਸਟਾਂ ਅਨੁਸਾਰ, ਰੱਖਿਆ ਵਿਭਾਗ ਦੀ ਮੁੱਖ ਸੂਚਨਾ ਅਧਿਕਾਰੀ ਕਰਸਟਨ ਡੇਵਿਸ ਇਹ ਜ਼ਿੰਮੇਵਾਰੀ ਸੰਭਾਲਣਗੇ। ਉਹ ਪ੍ਰਸ਼ਾਸਨ ਦੇ ਸਿਖਰਲੇ ਸਾਈਬਰ ਸੁਰੱਖਿਆ ਅਧਿਕਾਰੀ ਦੇ ਤੌਰ ’ਤੇ ਸ਼ਾਨ ਕੇਰਨਕ੍ਰਾਸ ਦੀ ਥਾਂ ਲੈਣਗੇ।
ਡੇਵਿਸ ਨੇ ਇਕ ਪੋਸਟ ’ਚ ਲਿਖਿਆ, ਸਾਡਾ ਦੇਸ਼ ਐਨਾਲਾਗ, ਡਿਜੀਟਲ ਤੇ ਕਵਾਂਟਮ ਤਕਨੀਕਾਂ ਦੇ ਚੌਰਾਹੇ ’ਤੇ ਖੜ੍ਹਾ ਹੈ ਤੇ ਸਾਡੀ ਅਮਰੀਕੀ ਜੀਵਨਸ਼ੈਲੀ ਤੇਜ਼ੀ ਨਾਲ ਇਕ-ਦੂਜੇ ਨਾਲ ਜੁੜਦੀ ਜਾ ਰਹੀਹੈ। ਸਾਡੇ ਕੋਲ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਈਬਰ ਖੇਤਰ ’ਚ ਆਪਣੀ ਪੈਠ ਵਧਾਉਣ ਦਾ ਮੌਕਾ ਹੈ ਪਰ ਅਜਿਹਾ ਉਦੋਂ ਹੀ ਸੰਭਵ ਹੈ, ਜਦੋਂ ਅਸੀਂ ਆਪਣੇ ਮਹਾਨ ਦੇਸ਼ ਦੀ ਨੀਂਹ ਨੂੰ ਆਧੁਨਿਕ ਬਣਾਈਏ, ਉਸ ਨੂੰ ਜ਼ਿਆਦਾ ਮਜ਼ਬੂਤ ਬਣਾਈਏ ਤੇ ਭਵਿੱਖ ਲਈ ਸਾਈਬਰ ਹੁਨਰ ਤਿਆਰ ਕਰੀਏ।
ਹੈਰਾਨੀਜਨਕ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭਾਰੀ ਨਿਖੇਧੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਅਮਰੀਕੀ ਨਾਗਰਿਕਾਂ ਨੂੰ ਲਗਾਤਾਰ ਸੇਵਾਵਾਂ ਠੱਪ ਹੋਣ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਯਾਤਰਾਵਾਂ ਰੁਕੀਆਂ, ਕੰਮਕਾਜ ਠੱਪ ਹੋ ਗਿਆ, ਬੈਂਕਿੰਗ ਸੇਵਾਵਾਂ ਤੱਕ ਪਹੁੰਚ ਸੀਮਤ ਹੋ ਗਈ ਤੇ ਗੁਪਤ ਸੰਚਾਰ ਪ੍ਰਬੰਧ ਵੀ ਪ੍ਰਭਾਵਿਤ ਹੋਇਆ। ਇਥੋਂ ਤੱਕ ਕਿ ਟਰੰਪ ਦੇ ਕੱਟੜ ਸਮਰਥਕਾਂ ਨੇ ਵੀ ਪ੍ਰਸ਼ਾਸਨ ’ਤੇ ਦੋਸ਼ ਲਗਾਇਆ ਕਿ ਉਹ ਅਮਰੀਕੀਆਂ ਨਾਲ ਝੂਠ ਬੋਲ ਰਿਹਾ ਹੈ ਜਾਂ ਇਨ੍ਹਾਂ ਰੁਕਾਵਟਾਂ ਦੇ ਅਸਲ ਕਾਰਨਾਂ ਨੂੰ ਲੁਕਾ ਰਿਹਾ ਹੈ। ਪਿਛਲੇ ਇਕ ਹਫ਼ਤੇ ’ਚ ਮਾਈਕ੍ਰੋਸਾਫਟ, ਚੈੱਸ ਬੈਂਕ, ਏਅਰ ਟ੍ਰੈਫਿਕ ਕੰਟਰੋਲ ਤੇ ਨੈਸ਼ਨਲ ਸਕਿਓਰਿਟੀ ਏਜੰਸੀ ਵਰਗੀਆਂ ਸੇਵਾਵਾਂ ਇਸ ਨਾਲ ਪ੍ਰਭਾਵਿਤ ਹੋਈਆਂ ਹਨ।