- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Keir Starmer ਦੇ ਅਸਤੀਫ਼ੇ ਤੋਂ ਬਾਅਦ ਹੁਣ ਬ੍ਰਿਟੇਨ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ, ਇਸ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਫਿਲਹਾਲ, ਨਵੇਂ ਨੇਤਾ ਦੀ ਦੌੜ ਵਿੱਚ ਸਭ ਤੋਂ ਅੱਗੇ ਐਂਡੀ ਬਰਨਹੈਮ ਅਤੇ ਵੇਸ ਸਟ੍ਰੀਟਿੰਗ ਸਮੇਤ ਪੰਜ ਦਿੱਗਜ ਦਾਅਵੇਦਾਰਾਂ ਦੇ ਨਾਂ ਅੱਗੇ ਚੱਲ ਰਹੇ ਹਨ।

ਡਿਜੀਟਲ ਡੈਸਕ, ਲੰਡਨ : ਬ੍ਰਿਟੇਨ ਦੀ ਸੱਤਾਧਾਰੀ ਲੇਬਰ ਪਾਰਟੀ ਦੇ ਅੰਦਰ ਮਚੀ ਉਥਲ-ਪੁਥਲ ਦੇ ਵਿਚਕਾਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਹਾਲਾਂਕਿ, ਸੰਸਦ ਦੇ ਆਗਾਮੀ ਸਤੰਬਰ ਸੈਸ਼ਨ ਤੋਂ ਪਹਿਲਾਂ ਨਵਾਂ ਉੱਤਰਾਧਿਕਾਰੀ ਚੁਣੇ ਜਾਣ ਤੱਕ ਉਹ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਅਹੁਦੇ 'ਤੇ ਬਣੇ ਰਹਿਣਗੇ।
ਚੋਣਾਂ ਵਿੱਚ ਲੇਬਰ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ, ਪਾਰਟੀ ਦੇ ਅੰਦਰ ਵਧਦੇ ਮਤਭੇਦਾਂ ਅਤੇ ਰਿਫਾਰਮ ਯੂਕੇ (Reform UK) ਪਾਰਟੀ ਦੇ ਤੇਜ਼ੀ ਨਾਲ ਵਧ ਰਹੇ ਪ੍ਰਭਾਵ ਕਾਰਨ ਚੌਤਰਫ਼ਾ ਦਬਾਅ ਝੱਲ ਰਹੇ ਸਟਾਰਮਰ ਨੇ ਇਹ ਵੱਡਾ ਕਦਮ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਘੱਟੋ-ਘੱਟ ਸੱਤ ਕੈਬਨਿਟ ਮੰਤਰੀਆਂ ਨੇ ਨਿੱਜੀ ਤੌਰ 'ਤੇ ਸਟਾਰਮਰ ਨੂੰ ਅਹੁਦਾ ਛੱਡਣ ਬਾਰੇ ਵਿਚਾਰ ਕਰਨ ਦੀ ਸਲਾਹ ਦਿੱਤੀ ਸੀ।
ਕੀਰ ਸਟਾਰਮਰ ਦੇ ਅਸਤੀਫ਼ੇ ਤੋਂ ਬਾਅਦ ਹੁਣ ਬ੍ਰਿਟੇਨ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ, ਇਸ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਫਿਲਹਾਲ, ਨਵੇਂ ਨੇਤਾ ਦੀ ਦੌੜ ਵਿੱਚ ਸਭ ਤੋਂ ਅੱਗੇ ਐਂਡੀ ਬਰਨਹੈਮ ਅਤੇ ਵੇਸ ਸਟ੍ਰੀਟਿੰਗ ਸਮੇਤ ਪੰਜ ਦਿੱਗਜ ਦਾਅਵੇਦਾਰਾਂ ਦੇ ਨਾਂ ਅੱਗੇ ਚੱਲ ਰਹੇ ਹਨ।
ਕੀਰ ਸਟਾਰਮਰ ਦੇ ਉੱਤਰਾਧਿਕਾਰੀ ਵਜੋਂ ਐਂਡੀ ਬਰਨਹੈਮ ਨੂੰ ਵਿਆਪਕ ਰੂਪ 'ਚ ਮੋਹਰੀ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ। ਬਰਨਹੈਮ ਨੂੰ ਲੇਬਰ ਪਾਰਟੀ ਦੇ ਮੈਂਬਰਾਂ ਦਾ ਭਰਪੂਰ ਸਮਰਥਨ ਪ੍ਰਾਪਤ ਹੈ ਅਤੇ ਉਹ ਸੰਭਾਵਿਤ ਉੱਤਰਾਧਿਕਾਰੀਆਂ ਦੇ ਅੰਦਰੂਨੀ ਸਰਵੇਖਣ 'ਚ ਲਗਾਤਾਰ ਸਿਖਰ 'ਤੇ ਰਹੇ ਹਨ। ਸਮਰਥਕਾਂ ਦਾ ਮੰਨਣਾ ਹੈ ਕਿ ਉਹ ਵੋਟਰਾਂ ਨੂੰ ਵਾਪਸ ਜਿੱਤਣ ਅਤੇ ਲੇਬਰ ਪਾਰਟੀ ਨੂੰ ਮਜ਼ਦੂਰ ਵਰਗ ਦੇ ਭਾਈਚਾਰਿਆਂ ਨਾਲ ਮੁੜ ਜੋੜਨ ਲਈ ਬਿਹਤਰ ਕੰਮ ਕਰਨਗੇ।
ਸਾਬਕਾ ਸਿਹਤ ਸਕੱਤਰ ਵੇਸ ਸਟ੍ਰੀਟਿੰਗ ਨੂੰ ਲੇਬਰ ਪਾਰਟੀ ਦੀ ਲੀਡਰਸ਼ਿਪ ਲਈ ਸਭ ਤੋਂ ਮਜ਼ਬੂਤ ਦਾਅਵੇਦਾਰਾਂ 'ਚੋਂ ਇਕ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਸਾਂਸਦਾਂ ਦਾ ਭਾਰੀ ਸਮਰਥਨ ਅਤੇ ਇਕ ਬਿਹਤਰੀਨ ਬੁਲਾਰੇ ਦੀ ਪਛਾਣ ਹਾਸਲ ਹੈ। ਹਾਲਾਂਕਿ, ਪਿਛਲੇ ਮਹੀਨੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਵਾਲੇ ਸਟ੍ਰੀਟਿੰਗ ਦੀ ਮੱਧਮਾਰਗੀ ਰਾਜਨੀਤੀ ਨੂੰ ਲੈ ਕੇ ਆਲੋਚਕਾਂ ਦਾ ਮੰਨਣਾ ਹੈ ਕਿ ਇਸ ਨਾਲ ਪਾਰਟੀ ਦਾ ਰਵਾਇਤੀ ਸਮਰਥਕ ਆਧਾਰ ਉਨ੍ਹਾਂ ਤੋਂ ਦੂਰ ਹੋ ਸਕਦਾ ਹੈ।
ਲੇਬਰ ਪਾਰਟੀ ਦੇ ਨਰਮ ਖੱਬੇਪੱਖੀ ਧੜੇ 'ਚ ਹਰਮਨਪਿਆਰੀ ਐਂਜੇਲਾ ਰੇਨਰ ਨੂੰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਸਟਾਰਮਰ ਦੇ ਉੱਤਰਾਧਿਕਾਰੀ ਵਜੋਂ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਉਨ੍ਹਾਂ ਨੇ ਸਿੱਧੇ ਤੌਰ 'ਤੇ ਚੁਣੌਤੀ ਦੇਣ ਤੋਂ ਇਨਕਾਰ ਕੀਤਾ ਹੈ, ਪਰ ਚੋਣਾਂ ਹੋਣ ਦੀ ਸਥਿਤੀ ਵਿਚ ਉਨ੍ਹਾਂ ਦੇ ਮੈਦਾਨ 'ਚ ਉਤਰਨ ਦੀ ਪੂਰੀ ਸੰਭਾਵਨਾ ਹੈ। ਲੇਬਰ ਪਾਰਟੀ ਦੇ ਕੁਝ ਨੇਤਾਵਾਂ ਦਾ ਮੰਨਣਾ ਹੈ ਕਿ ਭਵਿੱਖ ਵਿਚ ਹੋਣ ਵਾਲੀ ਚੋਣ ਵਿੱਚ ਉਹ ਸਰਵਸੰਮਤੀ ਨਾਲ ਉਮੀਦਵਾਰ ਵਜੋਂ ਉੱਭਰ ਸਕਦੀ ਹੈ ਜਾਂ ਬਰਨਹੈਮ ਦੇ ਨਾਲ ਗਠਜੋੜ ਵੀ ਕਰ ਸਕਦੀ ਹੈ।
ਗ੍ਰਹਿ ਸਕੱਤਰ ਸ਼ਬਾਨਾ ਮਹਿਮੂਦ ਨੂੰ ਵੀ ਲੇਬਰ ਪਾਰਟੀ ਦੀ ਲੀਡਰਸ਼ਿਪ ਲਈ ਸਭ ਤੋਂ ਮਜ਼ਬੂਤ ਦਾਅਵੇਦਾਰਾਂ 'ਚੋਂ ਇਕ ਮੰਨਿਆ ਜਾ ਰਿਹਾ ਹੈ। ਮਹਿਮੂਦ ਨੂੰ ਲੇਬਰ ਪਾਰਟੀ ਦੇ ਸੱਜੇਪੱਖੀ ਧੜੇ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਸਮਰਥਨ ਪ੍ਰਾਪਤ ਹੈ। ਇੱਕ ਪਾਸੇ ਜਿੱਥੇ ਉਨ੍ਹਾਂ ਦੇ ਸਮਰਥਕ ਉਨ੍ਹਾਂ ਦੇ ਤਜਰਬੇ ਅਤੇ ਨੀਤੀਗਤ ਯੋਗਤਾਵਾਂ ਦੀ ਸ਼ਲਾਘਾ ਕਰਦੇ ਹਨ, ਉੱਥੇ ਹੀ ਆਲੋਚਕ ਉਨ੍ਹਾਂ ਨੂੰ ਬਹੁਤ ਜ਼ਿਆਦਾ ਮੱਧਮਾਰਗੀ ਮੰਨਦੇ ਹਨ।
ਸਾਬਕਾ ਮੰਤਰੀ ਅਤੇ ਫ਼ੌਜੀ ਤਜਰਬਾ ਰੱਖਣ ਵਾਲੇ ਅਲ ਕਾਰਨਸ ਨੂੰ ਲੇਬਰ ਪਾਰਟੀ ਦੀ ਲੀਡਰਸ਼ਿਪ ਲਈ ਇਕ ਨਵਾਂ ਅਤੇ ਅਨੁਸ਼ਾਸਿਤ ਚਿਹਰਾ ਮੰਨਿਆ ਜਾ ਰਿਹਾ ਹੈ, ਅਤੇ ਪਿਛਲੇ ਹਫ਼ਤੇ ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਉਨ੍ਹਾਂ ਦੀਆਂ ਸਿਆਸੀ ਇੱਛਾਵਾਂ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਹਨ। ਹਾਲਾਂਕਿ, ਉਨ੍ਹਾਂ ਨੇ ਹੁਣ ਤੱਕ ਅਧਿਕਾਰਤ ਤੌਰ 'ਤੇ ਕੋਈ ਦਿਲਚਸਪੀ ਨਹੀਂ ਦਿਖਾਈ ਹੈ, ਪਰ ਭਵਿੱਖ ਵਿਚ ਦਾਅਵੇਦਾਰੀ ਦੀ ਸੰਭਾਵਨਾ ਤੋਂ ਇਨਕਾਰ ਵੀ ਨਹੀਂ ਕੀਤਾ ਹੈ।