- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੂਜੀ ਕਲੀਨਿਕਲੀ ਅਹਿਮ ਬਪੰਗਲ ਪੈਥੋਜਨਸ ’ਚ ਵੀ ਇਸੇ ਤਰ੍ਹਾਂ ਦਾ ਇਮਿਊਨ ਸਪ੍ਰੈਸ਼ਨ ਦੇਖਿਆ ਗਿਆ, ਜਿਸ ’ਚ ਤੇਜ਼ੀ ਨਾਲ ਫੈਲਣ ਵਾਲੀ ਮਲਟੀਡ੍ਰਗਸ-ਰਜ਼ਿਸਟੈਂਟ ਪ੍ਰਜਾਤੀ ਕੈਂਡਿਡਾ ਆਰਿਸ ਵੀ ਸ਼ਾਮਲ ਹੈ। ਇਹ ਅਧਿਐਨ ਹੋਸਟ-ਡਾਇਰੈਕਟਿਡ ਥੈਰੇਪੀ ਦੀ ਸੰਭਾਵਨਾ ਵੱਲ ਇਸ਼ਾਰਾ ਕਰਦੇ ਹਨ।

ਖੋਜੀਆਂ ਨੇ ਪਤਾ ਲਗਾਇਆ ਹੈ ਕਿ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਲਈ ਜਾਨਲੇਵਾ ਫੰਗਸ, ਨਿਊਟ੍ਰੋਫਿਲਸ ਦੇ ਇਕ ਅਹਿਮ ਬਚਾਅ ਤੰਤਰ ਨੂੰ ਨਾਕਾਮ ਕਰ ਸਕਦਾ ਹੈ। ਨਿਊਟਰੋਫਿਲਸ ਸਰੀਰ ਦੀਆਂ ਉਹ ਸਫੇਦ ਰਕਤ ਕੋਸ਼ਿਕਾਵਾਂ ਹੁੰਦੀਆਂ ਹਨ, ਜੋ ਇਨਫੈਕਸ਼ਨ ਨਾਲ ਲੜਣ ’ਚ ਸਭ ਤੋਂ ਅੱਗੇ ਰਹਿੰਦੀਆਂ ਹਨ। ਇਸ ਨਾਲ ਸੁਪਰਬਗਸ ਖ਼ਿਲਾਫ਼ ਨਵੀਂ ਉਮੀਦ ਜਾਗੀ ਹੈ। ਸੁਪਰਬਗਸ ਅਜਿਹੇ ਸੂਖਮਜੀਵ (ਬੈਕਟੀਰੀਆ, ਵਾਇਰਸ ਜਾਂ ਫੰਗਲ) ਹੁੰਦੇ ਹਨ, ਜੋ ਕਈ ਐਂਟੀਬਾਇਓਟਿਕ ਜਾਂ ਐਂਟੀਮਾਈਕ੍ਰੋਬਿਅਲ ਦਵਾਈਆਂ ਪ੍ਰਤੀ ਪ੍ਰਤੀਰੋਧੀ ਹੋ ਜਾਂਦੇ ਹਨ।
ਅਨੁਮਾਨ ਹੈ ਕਿ 40 ਤੋਂ 60 ਫ਼ੀਸਦ ਸਿਹਤਮੰਦ ਲੋਕਾਂ ਦੇ ਸਰੀਰ ’ਚ ‘ਕੈਂਡਿਡਾ ਏਲਿਨਬਕਨਸ’ ਬਗ਼ੈਰ ਕਿਸੇ ਨੁਕਸਾਨ ਦੇ ਸਰੀਰ ਦੇ ਆਮ ਮਈਕ੍ਰੋਬਿਅਲ ਭਾਈਚਾਰੇ ਦੇ ਹਿੱਸੇ ਦੇ ਤੌਰ ’ਤੇ ਮੌਜੂਦ ਰਹਿੰਦਾ ਹੈ। ਪਰ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ’ਚ, ਇਹ ਬਲੱਡਸਟ੍ਰੀਮ ’ਚ ਵੜ ਕੇ ਇਨਵੇਸਿਵ ਕੈਂਡਿਡਿਆਸਿਸ ਪੈਦਾ ਕਰ ਸਕਦਾ ਹੈ। ਇਹ ਇਕ ਅਜਿਹੀ ਬਿਮਾਰੀ ਹੈ, ਜਿਸ ’ਚ ਮੌਤ ਦੀ ਦਰ 50 ਫ਼ੀਸਦ ਹੁੰਦੀ ਹੈ। ਜੇਬਰਾਫਿਸ਼ ਮਾਡਲ ਤੇ ਇਨਸਾਨੀ ਇਮਿਊਨ ਸੇਲਸ ਦਾ ਇਸਤੇਮਾਲ ਕਰ ਕੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਇਸ ਦੱਬੇ ਹੋਏ ਇਮਿਊਨ ਰਿਸਪਾਂਸ ਨੂੰ ਮੁੜ ਤੋਂ ਸਰਗਰਮ ਕਰਨ ਕਰਨ ਨਾਲ ਇਨਫੈਕਸ਼ਨ ਤੋਂ ਬਚਣ ਦੀ ਸੰਭਾਵਨਾ ’ਚ ਸੁਧਾਰ ਹੋਇਆ ਹੈ, ਖ਼ਾਸ ਤੌਰ ’ਤੇ ਜਦੋਂ ਇਸ ਨੂੰ ਮੌਜੂਦਾ ਐਂਟੀਫੰਗਲ ਦਵਾਈਆਂ ਨਾਲ ਇਸਤੇਮਾਲ ਕੀਤਾ ਗਿਆ। ਸ਼ੇਫੀਲਡ ਯੂਨੀਵਰਿਸਟੀ ਦੇ ਬੈਸਟਨ ਸੈਂਟਰ ਫਾਰ ਡਿਜ਼ੀਜ ਮੈਕੇਨਿਜ਼ਮ ਦੇ ਵਿਗਿਆਨੀਆਂ ਦੀਆਂ ਇਨ੍ਹਾਂ ਖੋਜਾਂ ਨਾਲ ਜਾਨਲੇਵਾ ਫੰਗਲ ਇਨਫੈਕਸ਼ਨ ਤੇ ਵਧਦੀ ਐਂਟੀਫੰਗਲ ਰਜ਼ਿਸਟੈਂਸ ਨਾਲ ਨਜਿੱਠਣ ਲਈ ਨਵੇਂ ਇਲਾਜ ਮਿਲ ਸਕਦੇ ਹਨ।
ਅਧਿਐਨ ’ਚ ਦੇਖਿਆ ਗਿਆ ਕਿ ਕੈਂਡਿਡਾ, ਰਿਐਕਟਿਵ ਨਾਈਟ੍ਰੋਜਨ ਸਪੀਸ਼ੀਜ (ਆਰਐੱਨਐੱਸ) ਦੇ ਉਤਪਾਦਨ ਨੂੰ ਸਰਗਰਮ ਰੂਮ ਨਾਲ ਰੋਕਦਾ ਹੈ।
ਇਹ ਜ਼ਹਿਰੀਲੇ ਮਾਲਿਕਊਲ ਆਮ ਤੌਰ ’ਤੇ ਨਿਊਟੋਫੋਲਿਕਸ ਵੱਲੋਂ ਬਾਹਰੀ ਮਾਈਕ੍ਰੋਬਸ ਨੂੰ ਮਾਰਨ ਲਈ ਇਸਤੇਮਾਲ ਕੀਤੇ ਜਾਂਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਫੰਗਸ ਦੇ ਇਨ੍ਹਾਂ ਸੁਰੱਖਿਆਤਮਕ ਮਾਲਿਕਊਲਸ ਦੇ ਪੱਧਰ ਨੂੰ ਆਮ ਪੱਧਰ ਵਾਲੀਆਂ ਸਰਗਰਮੀਆਂ ਤੋਂ ਵੀ ਹੇਠਾਂ ਕਰ ਦਿੱਤਾ, ਜਿਸ ਨਾਲ ਇਨਫੈਕਸ਼ਨ ਦੌਰਾਨ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੋ ਗਈ। ਦੂਜੀ ਕਲੀਨਿਕਲੀ ਅਹਿਮ ਬਪੰਗਲ ਪੈਥੋਜਨਸ ’ਚ ਵੀ ਇਸੇ ਤਰ੍ਹਾਂ ਦਾ ਇਮਿਊਨ ਸਪ੍ਰੈਸ਼ਨ ਦੇਖਿਆ ਗਿਆ, ਜਿਸ ’ਚ ਤੇਜ਼ੀ ਨਾਲ ਫੈਲਣ ਵਾਲੀ ਮਲਟੀਡ੍ਰਗਸ-ਰਜ਼ਿਸਟੈਂਟ ਪ੍ਰਜਾਤੀ ਕੈਂਡਿਡਾ ਆਰਿਸ ਵੀ ਸ਼ਾਮਲ ਹੈ। ਇਹ ਅਧਿਐਨ ਹੋਸਟ-ਡਾਇਰੈਕਟਿਡ ਥੈਰੇਪੀ ਦੀ ਸੰਭਾਵਨਾ ਵੱਲ ਇਸ਼ਾਰਾ ਕਰਦੇ ਹਨ। ਇਹ ਅਜਿਹੇ ਇਲਾਜ ਹਨ ਜੋ ਫੰਗਲ ’ਤੇ ਸਿੱਧਾ ਹਮਲਾ ਕਰਨ ਦੀ ਬਜਾਏ ਮਰੀਜ਼ ਦੀ ਆਪਣੀ ਇਮਿਊਨ ਪ੍ਰਤੀਕਿਰਿਆ ਨੂੰ ਮਜ਼ਬੂਤ ਕਰਦੇ ਹਨ। ਦੁਨੀਆ ਭਰ ’ਚ ਐਂਟੀਫੰਗਲ ਰਜ਼ਿਸਟੈਂਸ (ਦਵਾਈਆਂ ਦਾ ਅਸਰ ਨਾ ਹੋਣਾ) ਦੇ ਵਧਣ ਤੇ ਇਲਾਜ ਦੇ ਸੀਮਤ ਬਦਲਾਂ ਨੂੰ ਦੇਖਧੇ ਹੋਏ, ਅਜਿਹੇ ਤਰੀਕੇ ਹੋਰ ਵੀ ਅਹਿਮ ਹੋ ਸਕਦੇ ਹਨ। (ਏਜੰਸੀ)