- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸਤਗਾਸਾ ਪੱਖ ਨੇ 51 ਸਾਲਾ ਬ੍ਰਾਂਡ ਨੂੰ, ਜਿਸਨੇ ਗੇਟ ਹਿਮ ਟੂ ਦਿ ਗ੍ਰੀਕ ਤੇ ਆਰਥਰ ਵਰਗੀਆਂ ਫਿਲਮਾਂ ’ਚ ਕੰਮ ਕੀਤਾ ਹੈ, ਇਕ ਬੇਰਹਿਮ ਜਿਨਸੀ ਅਪਰਾਧੀ ਦੱਸਿਆ। ਲੰਡਨ ਦੀ ਸਾਊਥਵਾਰਕ ਕ੍ਰਾਊਨ ਕੋਰਟ ਨੇ ਉਸ ਨੂੰ ਜਬਰ-ਜਨਾਹ ਦੇ ਇਕ ਮਾਮਲੇ ਤੇ ਜਿਨਸੀ ਸ਼ੋਸ਼ਣ ਦੇ ਤਿੰਨ ਮਾਮਲਿਆਂ ’ਚ ਦੋਸ਼ੀ ਪਾਇਆ।

ਲੰਡਨ (ਰਾਇਟਰ) : ਬ੍ਰਿਟਿਸ਼ ਕਾਮੇਡੀਅਨ ਤੇ ਅਦਾਕਾਰ ਰਸੇਲ ਬ੍ਰਾਂਡ ਨੂੰ ਵੀਰਵਾਰ ਨੂੰ ਲੰਡਨ ਦੀ ਇਕ ਅਦਾਲਤ ਨੇ ਜਬਰ-ਜਨਾਹ ਤੇ ਜਿਨਸੀ ਸ਼•ੋਸ਼ਣ ਦਾ ਦੋਸ਼ੀ ਠਹਿਰਾਇਆ। ਉਸ ਨੂੰ ਲੰਬੀ ਸਜ਼ਾ ਹੋ ਸਕਦੀ ਹੈ। ਬ੍ਰਾਂਡ, ਜੋ ਕਦੀ ਬ੍ਰਿਟੇਨ ਦੇ ਸਭ ਤੋਂ ਮਸ਼ਹੂਰ ਬ੍ਰਾਡਕਾਸਟਰਜ਼ ’ਚੋਂ ਇਕ ਸੀ ਤੇ ਅਮਰੀਕੀ ਗਾਇਕਾ ਕੈਟੀ ਪੇਰੀ ਦਾ ਸਾਬਕਾ ਪਤੀ ਵੀ ਹੈ, ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਉਸਦਾ ਕਹਿਣਾ ਸੀ ਕਿ ਇਹ ਘਟਨਾਵਾਂ ਜਾਂ ਤਾਂ ਆਪਸੀ ਸਹਿਮਤੀ ਨਾਲ ਹੋਈਆਂ ਸੀ ਜਾਂ ਇਨ੍ਹਾਂ ਨੂੰ ਮਨਘੜਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ।
ਇਸਤਗਾਸਾ ਪੱਖ ਨੇ 51 ਸਾਲਾ ਬ੍ਰਾਂਡ ਨੂੰ, ਜਿਸਨੇ ਗੇਟ ਹਿਮ ਟੂ ਦਿ ਗ੍ਰੀਕ ਤੇ ਆਰਥਰ ਵਰਗੀਆਂ ਫਿਲਮਾਂ ’ਚ ਕੰਮ ਕੀਤਾ ਹੈ, ਇਕ ਬੇਰਹਿਮ ਜਿਨਸੀ ਅਪਰਾਧੀ ਦੱਸਿਆ। ਲੰਡਨ ਦੀ ਸਾਊਥਵਾਰਕ ਕ੍ਰਾਊਨ ਕੋਰਟ ਨੇ ਉਸ ਨੂੰ ਜਬਰ-ਜਨਾਹ ਦੇ ਇਕ ਮਾਮਲੇ ਤੇ ਜਿਨਸੀ ਸ਼ੋਸ਼ਣ ਦੇ ਤਿੰਨ ਮਾਮਲਿਆਂ ’ਚ ਦੋਸ਼ੀ ਪਾਇਆ। ਹਾਲਾਂਕਿ, ਜਬਰ-ਜਨਾਹ ਦੇ ਦੋ ਹੋਰ ਦੋਸ਼ਾਂ ਤੇ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਦੇ ਦੋਸ਼ ’ਚ ਉਸ ਨੂੰ ਬਰੀ ਕਰ ਦਿੱਤਾ ਗਿਆ। ਜੱਜ ਜੋਏਲ ਬੇਨਾਥਨ ਨੇ ਕਿਹਾ ਕਿ ਉਸ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਜਾਵੇਗੀ ਤੇ ਉਸ ਨੂੰ ਲੰਬੀ ਜੇਲ੍ਹ ਹੋ ਸਕਦੀ ਹੈ।