- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੁਰੂਆਤੀ ਦਿਨਾਂ ਵਿਚ ਉਨ੍ਹਾਂ ਦੀ ਸਰਕਾਰ ਨੂੰ ਜਨਤਾ ਦਾ ਜ਼ਬਰਦਸਤ ਸਮਰਥਨ ਹਾਸਲ ਹੋਇਆ, ਪਰ ਬਾਅਦ 'ਚ ਅਰਥਵਿਵਸਥਾ ਦੀਆਂ ਚੁਣੌਤੀਆਂ, ਜਨਤਕ ਸੇਵਾਵਾਂ ਵਿੱਚ ਗਿਰਾਵਟ ਅਤੇ ਪਾਰਟੀ ਦੇ ਅੰਦਰ ਵਧਦੇ ਮਤਭੇਦਾਂ ਨੇ ਉਨ੍ਹਾਂ ਦੀ ਸਰਕਾਰ ਨੂੰ ਘੇਰ ਲਿਆ।

ਡਿਜੀਟਲ ਡੈਸਕ, ਲੰਡਨ : ਲੇਬਰ ਪਾਰਟੀ ਦੇ ਅੰਦਰ ਮਚੀ ਉਥਲ-ਪੁਥਲ ਦੌਰਾਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਦੇ ਅਸਤੀਫ਼ੇ ਦੇ ਨਾਲ ਡਾਊਨਿੰਗ ਸਟ੍ਰੀਟ 'ਚ ਇਕ ਹੋਰ ਛੋਟੇ ਕਾਰਜਕਾਲ ਦਾ ਅੰਤ ਹੋ ਗਿਆ। ਹਾਲੀਆ ਸਾਲਾਂ 'ਚ ਬ੍ਰਿਟੇਨ ਵਿਚ ਪੀਐੱਮ ਅਹੁਦੇ ਦੇ ਛੋਟੇ-ਛੋਟੇ ਕਾਰਜਕਾਲਾਂ ਦਾ ਸਿਲਸਿਲਾ ਜਾਰੀ ਹੈ, ਹੁਣ ਸਟਾਰਮਰ ਵੀ ਇਸ ਲਿਸਟ ਵਿਚ ਸ਼ਾਮਲ ਹੋ ਗਏ ਹਨ।
ਡਾਊਨਿੰਗ ਸਟ੍ਰੀਟ ਵੱਲੋਂ ਜਾਰੀ ਅਧਿਕਾਰਤ ਬਿਆਨ 'ਚ ਸਟਾਰਮਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਫੈਸਲੇ ਦੀ ਜਾਣਕਾਰੀ ਕਿੰਗ ਨੂੰ ਦੇ ਦਿੱਤੀ ਹੈ। ਉਨ੍ਹਾਂ ਨੇ ਸਾਫ਼ ਕੀਤਾ ਕਿ ਅਗਲੇ ਪ੍ਰਧਾਨ ਮੰਤਰੀ ਦੇ ਚੁਣੇ ਜਾਣ ਤੱਕ ਉਹ ਅਹੁਦੇ 'ਤੇ ਬਣੇ ਰਹਿਣਗੇ।
ਕਈ ਸਿਆਸੀ ਝਟਕਿਆਂ, ਘਟਦੇ ਸਮਰਥਨ ਤੇ ਲੇਬਰ ਪਾਰਟੀ ਦੇ ਅੰਦਰੋਂ ਲੀਡਰਸ਼ਿਪ ਬਦਲਣ ਦੀਆਂ ਤੇਜ਼ ਮੰਗਾਂ ਤੋਂ ਬਾਅਦ ਸਟਾਰਮਰ ਦੇ ਭਵਿੱਖ ਨੂੰ ਲੈ ਕੇ ਪਿਛਲੇ ਕਈ ਹਫ਼ਤਿਆਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। 2024 ਦੀਆਂ ਆਮ ਚੋਣਾਂ 'ਚ ਲੇਬਰ ਪਾਰਟੀ ਨੂੰ ਭਾਰੀ ਬਹੁਮਤ ਦਿਵਾਉਣ ਵਾਲੇ ਸਟਾਰਮਰ ਨੇ ਕੰਜ਼ਰਵੇਟਿਵ ਪਾਰਟੀ ਦੇ 14 ਸਾਲਾਂ ਦੇ ਸ਼ਾਸਨ ਦਾ ਅੰਤ ਕੀਤਾ ਸੀ।
ਸ਼ੁਰੂਆਤੀ ਦਿਨਾਂ ਵਿਚ ਉਨ੍ਹਾਂ ਦੀ ਸਰਕਾਰ ਨੂੰ ਜਨਤਾ ਦਾ ਜ਼ਬਰਦਸਤ ਸਮਰਥਨ ਹਾਸਲ ਹੋਇਆ, ਪਰ ਬਾਅਦ 'ਚ ਅਰਥਵਿਵਸਥਾ ਦੀਆਂ ਚੁਣੌਤੀਆਂ, ਜਨਤਕ ਸੇਵਾਵਾਂ ਵਿੱਚ ਗਿਰਾਵਟ ਅਤੇ ਪਾਰਟੀ ਦੇ ਅੰਦਰ ਵਧਦੇ ਮਤਭੇਦਾਂ ਨੇ ਉਨ੍ਹਾਂ ਦੀ ਸਰਕਾਰ ਨੂੰ ਘੇਰ ਲਿਆ।
61 ਸਾਲ ਦੇ ਸਟਾਰਮਰ ਜੁਲਾਈ 2024 'ਚ ਬ੍ਰਿਟੇਨ ਦੇ 58ਵੇਂ ਪ੍ਰਧਾਨ ਮੰਤਰੀ ਬਣੇ ਸਨ। ਚੋਣਾਂ ਵਿੱਚ ਜਿੱਤ ਤੋਂ ਬਾਅਦ ਆਪਣੇ ਪਹਿਲੇ ਸੰਬੋਧਨ 'ਚ ਉਨ੍ਹਾਂ ਨੇ ਆਪਣੇ ਤੋਂ ਪਹਿਲੇ ਪੀਐੱਮ ਰਿਸ਼ੀ ਸੁਨਕ ਦੀ ਤਾਰੀਫ਼ ਕੀਤੀ ਸੀ ਅਤੇ ਉਨ੍ਹਾਂ ਦੀ ਲੀਡਰਸ਼ਿਪ ਤੇ ਮਿਹਨਤ ਦੀ ਸ਼ਲਾਘਾ ਕੀਤੀ ਸੀ। ਸਟਾਰਮਰ ਨੇ ਬਦਲਾਅ ਲਿਆਉਣ ਅਤੇ ਠੋਸ ਨਤੀਜੇ ਦੇਣ ਦਾ ਵਾਅਦਾ ਕੀਤਾ ਸੀ, ਪਰ ਵੱਖ-ਵੱਖ ਮੋਰਚਿਆਂ 'ਤੇ ਆਈਆਂ ਚੁਣੌਤੀਆਂ ਨੇ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕਰ ਦਿੱਤਾ।