- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਕਿਸਤਾਨ ਪੀਪਲਜ਼ ਪਾਰਟੀ ਦੀ ਉਪ ਪ੍ਰਧਾਨ ਸੈਨੇਟਰ ਸ਼ੇਰੀ ਰਹਮਾਨ ਨੇ ਕਿਹਾ ਕਿ ਇਹ ਮਾਮਲੇ ਜਨਵਰੀ ਤੋਂ ਜੂਨ 2026 ਦੇ ਦਰਮਿਆਨ ਦਰਜ ਕੀਤੇ ਗਏ ਹਨ। ਮਾਮਲਿਆਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਬੱਚਿਆਂ ’ਤੇ ਅਤਿਆਚਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾ ਸਕਦਾ।

ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਵਿਚ ਇਸ ਸਾਲ ਛੇ ਮਹੀਨਿਆਂ ਵਿਚ ਬੱਚਿਆਂ ਦੇ ਖ਼ਿਲਾਫ਼ ਹਿੰਸਾ ਅਤੇ ਦੁਰਵਿਵਹਾਰ ਦੇ 1,914 ਮਾਮਲੇ ਦਰਜ ਕੀਤੇ ਗਏ ਹਨ। ਪਾਕਿਸਤਾਨ ਪੀਪਲਜ਼ ਪਾਰਟੀ ਦੀ ਉਪ ਪ੍ਰਧਾਨ ਸੈਨੇਟਰ ਸ਼ੇਰੀ ਰਹਮਾਨ ਨੇ ਕਿਹਾ ਕਿ ਇਹ ਮਾਮਲੇ ਜਨਵਰੀ ਤੋਂ ਜੂਨ 2026 ਦੇ ਦਰਮਿਆਨ ਦਰਜ ਕੀਤੇ ਗਏ ਹਨ। ਮਾਮਲਿਆਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਬੱਚਿਆਂ ’ਤੇ ਅਤਿਆਚਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾ ਸਕਦਾ।
ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਬੱਚਿਆਂ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ, ਸਮਾਜਾਂ ਅਤੇ ਰਾਜ ਦੁਆਰਾ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ, ਪਰ ਉਹ ਹਿੰਸਾ ਅਤੇ ਦੁਰਵਿਵਹਾਰ ਦਾ ਸ਼ਿਕਾਰ ਬਣ ਰਹੇ ਹਨ। ਇਸਨੂੰ ਅਲੱਗ-ਅਲੱਗ ਘਟਨਾਵਾਂ ਦੀ ਲੜੀ ਵਜੋਂ ਨਹੀਂ ਦੇਖਿਆ ਜਾ ਸਕਦਾ। ਇਸ ਲਈ ਤੁਰੰਤ ਅਤੇ ਸਹਿਯੋਗੀ ਕਾਰਵਾਈ ਦੀ ਲੋੜ ਹੈ।
ਰਹਮਾਨ ਨੇ ਕਿਹਾ ਕਿ ਰਿਪੋਰਟ ਕੀਤੇ ਗਏ ਮਾਮਲਿਆਂ ਵਿੱਚੋਂ 80 ਫੀਸਦ ਪੰਜਾਬ ਸੂਬੇ ਤੋਂ ਸਨ, ਜਿਸ ਨਾਲ ਮੌਜੂਦਾ ਬਾਲ ਸੁਰੱਖਿਆ ਤੰਤਰ ਦੀ ਪ੍ਰਭਾਵਸ਼ੀਲਤਾ ’ਤੇ ਸਵਾਲ ਉੱਠਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਅੰਕੜੇ ਇਹ ਯਕੀਨੀ ਬਣਾਉਣ ਲਈ ਡੂੰਘਾਈ ਨਾਲ ਜਾਂਚ ਦੀ ਲੋੜ ’ਤੇ ਜ਼ੋਰ ਦਿੰਦੇ ਹਨ ਕਿ ਕੀ ਬੱਚੇ ਸੁਰੱਖਿਅਤ ਤਰੀਕੇ ਨਾਲ ਦੁਰਵਿਵਹਾਰ ਦੀ ਰਿਪੋਰਟ ਕਰ ਸਕਦੇ ਹਨ, ਕੀ ਸੁਰੱਖਿਆ ਸੰਸਥਾਵਾਂ ਯੋਗਤਾਪੂਰਕ ਹਨ ਅਤੇ ਕੀ ਅਪਰਾਧੀਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਇਨਸਾਫ ਦੇ ਕਟਘਰੇ ਵਿਚ ਲਿਆਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 43 ਫੀਸਦ ਦੋਸ਼ੀ ਪੀੜਤਾਂ ਦੇ ਜਾਣ ਪਛਾਣ ਵਾਲੇ ਸਨ, ਜਦਕਿ 45 ਫੀਸਦ ਘਟਨਾਵਾਂ ਬੱਚਿਆਂ ਦੇ ਆਪਣੇ ਘਰਾਂ ਦੇ ਅੰਦਰ ਹੋਈਆਂ।