- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਮਲਾਵਰਾਂ ਨੇ ਪਹਾੜੀਆਂ ਦੀਆਂ ਸਿਖਰਾਂ ਤੋਂ ਪੁਲਿਸ ਮੁਲਾਜ਼ਮਾਂ ’ਤੇ ਗੋਲ਼ੀਆਂ ਚਲਾਈਆਂ, ਜਿਸ ਕਾਰਨ ਕਈ ਮੁਲਾਜ਼ਮ ਜ਼ਖ਼ਮੀ ਹੋਏ ਤੇ ਪੁਲਿਸ ਦੀਆਂ ਗੱਡੀਆਂ ਨੁਕਸਾਨੀਆਂ ਗਈਆਂ। ਮਾਰੇ ਗਏ ਲੋਕਾਂ ’ਚ ਗੁੰਬਤ ਦੇ ਡੀਐੱਸਪੀ ਹੈਦਰ ਜ਼ਮਾਨ ਤੇ ਸਬ-ਇੰਸਪੈਕਟਰ ਮੁਖਤਿਆਰ ਸ਼ਾਮਲ ਹਨ। ਹਮਲੇ ਦੌਰਾਨ ਪੁਲਿਸ ਦੀਆਂ ਪੰਜ ਗੱਡੀਆਂ ਨੂੰ ਅੱਗ ਵੀ ਲਗਾ ਦਿੱਤੀ ਗਈ।

ਪਿਸ਼ਾਵਰ (ਪੀਟੀਆਈ) : ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ’ਚ ਨਾਜਾਇਜ਼ ਸੋਨੇ ਦੀ ਪੁਟਾਈ ਖ਼ਿਲਾਫ਼ ਇਕ ਆਪ੍ਰੇਸ਼ਨ ਲਈ ਜਾ ਰਹੀ ਪੁਲਿਸ ਵੈਨ ’ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਡੀਐੱਸਪੀ ਸਮੇਤ 11 ਪੁਲਿਸ ਮੁਲਾਜ਼ਮ ਮਾਰੇ ਗਏ ਤੇ 12 ਹੋਰ ਜ਼ਖ਼ਮੀ ਹੋ ਗਏ। ਪੁਲਿਸ ਬੁਲਾਰੇ ਮੁਹੰਮਦ ਨੌਮਾਨ ਜੇਬ ਨੇ ਦੱਸਿਆ ਕਿ ਗੁੰਬਤ ਕੋਹਾਟ ਇਲਾਕੇ ਵੱਲ ਜਾ ਰਹੀ ਪੁਲਿਸ ਟੀਮ ’ਤੇ ਦਰਬੋਕਾਚ ਜਲੰਧਰ ਬਾਂਦਾ ਇਲਾਕੇ ’ਚ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਪਹਾੜੀਆਂ ਦੀਆਂ ਸਿਖਰਾਂ ਤੋਂ ਪੁਲਿਸ ਮੁਲਾਜ਼ਮਾਂ ’ਤੇ ਗੋਲ਼ੀਆਂ ਚਲਾਈਆਂ, ਜਿਸ ਕਾਰਨ ਕਈ ਮੁਲਾਜ਼ਮ ਜ਼ਖ਼ਮੀ ਹੋਏ ਤੇ ਪੁਲਿਸ ਦੀਆਂ ਗੱਡੀਆਂ ਨੁਕਸਾਨੀਆਂ ਗਈਆਂ। ਮਾਰੇ ਗਏ ਲੋਕਾਂ ’ਚ ਗੁੰਬਤ ਦੇ ਡੀਐੱਸਪੀ ਹੈਦਰ ਜ਼ਮਾਨ ਤੇ ਸਬ-ਇੰਸਪੈਕਟਰ ਮੁਖਤਿਆਰ ਸ਼ਾਮਲ ਹਨ। ਹਮਲੇ ਦੌਰਾਨ ਪੁਲਿਸ ਦੀਆਂ ਪੰਜ ਗੱਡੀਆਂ ਨੂੰ ਅੱਗ ਵੀ ਲਗਾ ਦਿੱਤੀ ਗਈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਹਮਲਾਵਰਾਂ ਨੇ ਪੁਲਿਸ ਮੁਲਾਜ਼ਮਾਂ ’ਤੇ ਲਗਾਤਾਰ ਗੋਲ਼ੀਆਂ ਚਲਾਈਆਂ, ਜਿਸ ਤੋਂ ਬਾਅਦ ਦੋਵਾਂ ਪਾਸਿਓਂ ਭਾਰੀ ਗੋਲ਼ੀਬਾਰੀ ਹੋਈ। ਘਟਨਾ ਸਥਾਨ ’ਤੇ ਪੁਲਿਸ ਦੀਆਂ ਹੋਰ ਗੱਡੀਆਂ ਭੇਜੀਆਂ ਗਈਆਂ ਤੇ ਹਮਲੇ ਦਾ ਜਵਾਬ ਦੇਣ ਲਈ ਭਾਰੀ ਪੁਲਿਸ ਬਲ ਨੂੰ ਤਾਇਨਾਤ ਕੀਤਾ ਗਿਆ। ਹਮਲੇ ਤੋਂ ਬਾਅਦ ਜ਼ਿਲ੍ਹਾ ਹਸਪਤਾਲ ’ਚ ਐਮਰਜੈਂਸੀ ਐਲਾਨ ਦਿੱਤੀ ਗਈ। ਖ਼ੈਬਰ ਪਖ਼ਤੂਨਖ਼ਵਾ ਦੇ ਗਵਰਨਰ ਫੈਸਲ ਕਰੀਮ ਕੁੰਡੀ ਨੇ ਹਮਲੇ ਦੀ ਨਿੰਦਾ ਕੀਤੀ ਤੇ ਇਸ ਨੂੰ ਅਪਰਾਧਿਕ ਤੱਤਾਂ ਤੇ ਅੱਤਵਾਦੀਆਂ ਵਿਚਾਲੇ ਮਿਲੀਭੁਗਤ ਦੱਸਿਆ।