- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਧੀ ਰਾਤ ਦੇ ਬਾਅਦ ਵੀ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਤਾਲਿਬਾਨ ਸਰਕਾਰ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਵੀਰਵਾਰ ਨੂੰ ਕਿਹਾ ਸੀ ਕਿ ਹਮਲਿਆਂ ’ਚ ਚਾਰ ਅਫਗਾਨ ਨਾਗਰਿਕ ਮਾਰੇ ਗਏ। ਕਾਬੁਲ ਸਖਤ ਰੁਖ਼ ਤੇ ਉਚਿਤ ਜਵਾਬ ਦੇ ਨਾਲ ਪ੍ਰਤੀਕ੍ਰਿਆ ਦੇਵੇਗਾ ਤੇ ਚਿਤਾਵਨੀ ਦਿੱਤੀ ਕਿ ਅਜਿਹੀਆਂ ਕਾਰਵਾਈਆਂ ਦੇ ਪਾਕਿਸਤਾਨੀ ਫ਼ੌਜ ਲਈ ਗੰਭੀਰ ਨਤੀਜੇ ਹੋਣਗੇ।

ਇਸਲਾਮਾਬਾਦ, ਪੀਟੀਆਈ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਪਾਕਿਸਤਾਨੀ ਸੁਰੱਖਿਆ ਦਸਤਿਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕਈ ਅਫਗਾਨ ਤਾਲਿਬਾਨ ਲੜਾਕਿਆਂ ਨੂੰ ਮਾਰ ਸੁੱਟਿਆ। ਕਥਿਤ ਤੌਰ ’ਤੇ ਇਨ੍ਹਾਂ ਲੜਾਕਿਆਂ ਨੇ ਪਾਕਿਸਤਾਨ ’ਚ ਵੜਨ ਦੀ ਕੋਸ਼ਿਸ਼ ਕੀਤੀ ਸੀ ਤੇ ਬਲੋਚਿਸਤਾਨ ਸੂਬੇ ’ਚ ਸਰਹੱਦ ’ਤੇ ਹਮਲੇ ਸ਼ੁਰੂ ਕਰ ਦਿੱਤੇ ਸਨ। ਇਹ ਘਟਨਾਕ੍ਰਮ ਵੀਰਵਾਰ ਨੂੰ ਪਾਕਿਸਤਾਨ ਵਲੋਂ ਅਫਗਾਨਿਸਤਾਨ ’ਚ 10 ਥਾਵਾਂ ’ਤੇ ਹਵਾਈ ਤੇ ਡ੍ਰੋਨ ਹਮਲੇ ਦੇ ਬਾਅਦ ਹੋਇਆ। ਤਾਲਿਬਾਨ ਸਰਕਾਰ ਨੇ ਕਿਹਾ ਕਿ ਇਨ੍ਹਾਂ ਹਮਲਿਆਂ ’ਚ ਚਾਰ ਆਮ ਨਾਗਰਿਕ ਮਾਰੇ ਗਏ।
ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਅੱਧੀ ਰਾਤ ਦੇ ਬਾਅਦ ਵੀ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਤਾਲਿਬਾਨ ਸਰਕਾਰ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਵੀਰਵਾਰ ਨੂੰ ਕਿਹਾ ਸੀ ਕਿ ਹਮਲਿਆਂ ’ਚ ਚਾਰ ਅਫਗਾਨ ਨਾਗਰਿਕ ਮਾਰੇ ਗਏ। ਕਾਬੁਲ ਸਖਤ ਰੁਖ਼ ਤੇ ਉਚਿਤ ਜਵਾਬ ਦੇ ਨਾਲ ਪ੍ਰਤੀਕ੍ਰਿਆ ਦੇਵੇਗਾ ਤੇ ਚਿਤਾਵਨੀ ਦਿੱਤੀ ਕਿ ਅਜਿਹੀਆਂ ਕਾਰਵਾਈਆਂ ਦੇ ਪਾਕਿਸਤਾਨੀ ਫ਼ੌਜ ਲਈ ਗੰਭੀਰ ਨਤੀਜੇ ਹੋਣਗੇ। ਅਫਗਾਨ ਤਾਲਿਬਾਨ ਨੇ ਕਿਹਾ ਕਿ ਹਵਾਈ ਹਮਲੇ ’ਚ ਡਰੱਗ ਰਿਹੈਬਿਲਿਟੇਸ਼ਨ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ, ਪਰ ਇਸਲਾਮਾਬਾਦ ਨੇ ਇਸ ਦੋਸ਼ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਸ ਵਿਚ ਖਾਸ ਤੌਰ ’ਤੇ ਫ਼ੌਜੀ ਟਿਕਾਣਿਆਂ ਤੇ ਅੱਤਵਾਦੀਆਂ ਨੂੰ ਮਦਦ ਪਹੁੰਚਾਉਣ ਵਾਲੇ ਇੰਫ੍ਰਾਸਟ੍ਰਕਚਰ ਨੂੰ ਨਿਸ਼ਾਨਾ ਬਣਾਇਆ ਗਿਆ।