ਪਾਕਿਸਤਾਨ 'ਚ ਦਵਾਈਆਂ ਦਾ ਭਿਆਨਕ ਸੰਕਟ! ਹਸਪਤਾਲਾਂ 'ਚ ਸਟੈਂਟ ਤੇ ਸਰਜਰੀ ਕਿੱਟਾਂ ਦੀ ਕਮੀ, ਮਰੀਜ਼ਾਂ ਦੇ ਟਾਲਣੇ ਪੈ ਰਹੇ ਆਪ੍ਰੇਸ਼ਨ
ਪਾਕਿਸਤਾਨ ਫਾਰਮਾਸਿਊਟਿਕਲ ਮੈਨਿਊਫੈਕਚਰਰਜ਼ ਐਸੋਸੀਏਸ਼ਨ ਦੇ ਚੇਅਰਮੈਨ ਸਈਅਦ ਫਾਰੂਕ ਬੁਖਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ’ਤੇ ਦਬਾਅ ਕਾਰਨ ਬੈਂਕਾਂ ਨੇ ਐੱਲਸੀ ਲਈ ਆਈਆਂ ਅਰਜ਼ੀਆਂ ’ਚੋਂ ਸਿਰਫ ਅੱਧੀਆਂ ਨੂੰ ਹੀ ਮਨਜ਼ੂਰੀ ਦਿੱਤੀ। ਐੱਲਸੀ ਉਹ ਦਸਤਾਵੇਜ਼ ਹੁੰਦੇ ਹਨ, ਜੋ ਸਾਮਾਨ ਦੀ ਦਰਾਮਦ ਕਰਨ ਵਾਲਿਆਂ ਨੂੰ ਦਿੱਤੇ ਜਾਂਦੇ ਹਨ, ਜਿਨ੍ਹਾਂ ’ਚ ਇਕ ਮਿੱਥੇ ਸਮੇਂ ’ਚ ਭੁਗਤਾਨ ਦੀ ਗਾਰੰਟੀ ਹੁੰਦੀ ਹੈ।
Publish Date: Sat, 28 Nov 2026 10:13 AM (IST)
Updated Date: Sat, 28 Nov 2026 10:15 AM (IST)
ਨਵੀਂ ਦਿੱਲੀ (ਆਈਏਐੱਨਐੱਸ) : ਪਾਕਿਸਤਾਨ ’ਚ ਦਵਾਈਆਂ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਵਿਦੇਸ਼ੀ ਮੁਦਰਾ ਦੀ ਕਮੀ ਤੇ ਅੰਤਰਰਾਸ਼ਟਰੀ ਮੁਦਰਾ ਫੰਡ ਤੋਂ ਮਿਲਣ ਵਾਲੇ ਬੇਲਆਊਟ (ਵਿੱਤੀ ਮਦਦ) ’ਚ ਦੇਰੀ ਕਾਰਨ ਕੱਚੇ ਮਾਲ ਤੇ ਮੈਡੀਕਲ ਯੰਤਰਾਂ ਦੀ ਦਰਾਮਦ ਪ੍ਰਭਾਵਿਤ ਹੋਈ ਹੈ। ਇਸ ਨਾਲ ਦਵਾਈਆਂ ਦੇ ਉਤਪਾਦਨ ’ਚ ਕਟੌਤੀ ਹੋਈ ਹੈ। ਇਸ ਕਾਰਨ ਦਵਾਈਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਆਪ੍ਰੇਸ਼ਨ ਵੀ ਟਾਲਣੇ ਪਏ ਹਨ।
ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਹਾਲ ਹੀ ਦੇ ਮਹੀਨਿਆਂ ’ਚ ਪਾਕਿਸਤਾਨ ’ਚ ਦਵਾਈਆਂ ਦੇ ਉਤਪਾਦਨ ’ਚ 21.5 ਫ਼ੀਸਦੀ ਦੀ ਭਾਰੀ ਗਿਰਾਵਟ ਆਈ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ ਕਮਰਸ਼ੀਅਲ ਬੈਂਕਾਂ ਨੇ ਦਵਾਈਆਂ ਬਣਾਉਣ ਲਈ ਕੱਚੇ ਮਾਲ ਦੀ ਦਰਾਮਦ ਲਈ ਲੈਟਰ ਆਫ ਕ੍ਰੈਡਿਟ (ਐੱਲਸੀ) ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਾਕਿਸਤਾਨ ਫਾਰਮਾਸਿਊਟਿਕਲ ਮੈਨਿਊਫੈਕਚਰਰਜ਼ ਐਸੋਸੀਏਸ਼ਨ ਦੇ ਚੇਅਰਮੈਨ ਸਈਅਦ ਫਾਰੂਕ ਬੁਖਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ’ਤੇ ਦਬਾਅ ਕਾਰਨ ਬੈਂਕਾਂ ਨੇ ਐੱਲਸੀ ਲਈ ਆਈਆਂ ਅਰਜ਼ੀਆਂ ’ਚੋਂ ਸਿਰਫ ਅੱਧੀਆਂ ਨੂੰ ਹੀ ਮਨਜ਼ੂਰੀ ਦਿੱਤੀ। ਐੱਲਸੀ ਉਹ ਦਸਤਾਵੇਜ਼ ਹੁੰਦੇ ਹਨ, ਜੋ ਸਾਮਾਨ ਦੀ ਦਰਾਮਦ ਕਰਨ ਵਾਲਿਆਂ ਨੂੰ ਦਿੱਤੇ ਜਾਂਦੇ ਹਨ, ਜਿਨ੍ਹਾਂ ’ਚ ਇਕ ਮਿੱਥੇ ਸਮੇਂ ’ਚ ਭੁਗਤਾਨ ਦੀ ਗਾਰੰਟੀ ਹੁੰਦੀ ਹੈ।