ਪਾਕਿਸਤਾਨੀ ਫ਼ੌਜ ਦੀ ਬਲੋਚਿਸਤਾਨ 'ਚ ਦਹਿਸ਼ਤ: ਘਰਾਂ ਨੂੰ ਫੂਕਿਆ, ਮਾਸੂਮ ਬੱਚਿਆਂ ਤੇ ਔਰਤਾਂ ਨਾਲ ਕੀਤੀ ਬਦਸਲੂਕੀ; ਦਿੱਤੀਆਂ ਧਮਕੀਆਂ
ਪਾਕਿਸਤਾਨ ਸਥਿਤ ਬਲੋਚਿਸਤਾਨ ਦੇ ਕੇਚ ਜ਼ਿਲ੍ਹੇ ਦੇ ਟੁੰਪ ਖੇਤਰ ’ਚ ਪਾਕਿਸਤਾਨੀ ਫ਼ੌਜੀ ਬਲਾਂ ਨੇ ਇਕ ਆਪ੍ਰੇਸ਼ਨ ਦੌਰਾਨ ਕਈ ਨਾਗਰਿਕਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ। ਉਥੋਂ ਦੇ ਬਲੋਚ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਕੁੱਟਮਾਰ ਕੇ ਧਮਕਾਇਆ ਗਿਆ। ਬਲੋਚਿਸਤਾਨ ਪੋਸਟ ਅਨੁਸਾਰ, ਟੁੰਪ ਦੇ ਕੋਹਦ ਖੇਤਰ ’ਚ ਨਾਗਰਿਕ ਦਾਦ ਮੁਹੰਮਦ ਦੇ ਘਰਾਂ ਨੂੰ ਵੀਰਵਾਰ ਨੂੰ ਫ਼ੌਜੀ ਆਪ੍ਰੇਸ਼ਨ ਦੌਰਾਨ ਸਾੜਿਆ ਗਿਆ। ਇਹ ਇਕ ਵੱਖਰੀ ਘਟਨਾ ਨਹੀਂ ਸੀ ਕਿਉਂਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਕਈ ਘਰਾਂ ’ਤੇ ਛਾਪੇ ਮਾਰੇ ਗਏ ਸਨ ਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।
Publish Date: Sat, 27 Jun 2026 11:50 AM (IST)
Updated Date: Sat, 27 Jun 2026 11:51 AM (IST)

ਕਵੇਟ (ਆਈਏਐੱਨਐੱਸ) : ਪਾਕਿਸਤਾਨ ਸਥਿਤ ਬਲੋਚਿਸਤਾਨ ਦੇ ਕੇਚ ਜ਼ਿਲ੍ਹੇ ਦੇ ਟੁੰਪ ਖੇਤਰ ’ਚ ਪਾਕਿਸਤਾਨੀ ਫ਼ੌਜੀ ਬਲਾਂ ਨੇ ਇਕ ਆਪ੍ਰੇਸ਼ਨ ਦੌਰਾਨ ਕਈ ਨਾਗਰਿਕਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ। ਉਥੋਂ ਦੇ ਬਲੋਚ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਕੁੱਟਮਾਰ ਕੇ ਧਮਕਾਇਆ ਗਿਆ। ਬਲੋਚਿਸਤਾਨ ਪੋਸਟ ਅਨੁਸਾਰ, ਟੁੰਪ ਦੇ ਕੋਹਦ ਖੇਤਰ ’ਚ ਨਾਗਰਿਕ ਦਾਦ ਮੁਹੰਮਦ ਦੇ ਘਰਾਂ ਨੂੰ ਵੀਰਵਾਰ ਨੂੰ ਫ਼ੌਜੀ ਆਪ੍ਰੇਸ਼ਨ ਦੌਰਾਨ ਸਾੜਿਆ ਗਿਆ। ਇਹ ਇਕ ਵੱਖਰੀ ਘਟਨਾ ਨਹੀਂ ਸੀ ਕਿਉਂਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਕਈ ਘਰਾਂ ’ਤੇ ਛਾਪੇ ਮਾਰੇ ਗਏ ਸਨ ਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।
ਪਾਕਿਸਤਾਨੀ ਬਲਾਂ ਨੇ ਟੁੰਪ ਦੇ ਰੋਡਬਾਨ ਖੇਤਰ ’ਚ ਵੀ ਛਾਪੇ ਮਾਰੇ ਤੇ ਆਪਣੀ ਹਾਜ਼ਰੀ ਬਣਾਈ ਰੱਖੀ, ਹਾਲਾਂਕਿ ਗ੍ਰਿਫ਼ਤਾਰੀਆਂ ਜਾਂ ਜ਼ਖ਼ਮੀਆਂ ਦੀ ਜਾਣਕਾਰੀ ਤੁਰੰਤ ਉਪਲੱਬਧ ਨਹੀਂ ਸੀ। ਕੁਲਾਂਚ ਤੇ ਗਵਾਦਰ ਜ਼ਿਲ੍ਹੇ ਦੇ ਆਸਪਾਸ ਦੇ ਪਹਾੜੀ ਖੇਤਰਾਂ ’ਚ ਵੱਡੇ ਪੱਧਰ ’ਤੇ ਫ਼ੌਜੀ ਆਪ੍ਰੇਸ਼ਨ ਦੀ ਰਿਪੋਰਟ ਮਿਲੀ ਹੈ। ਪਾਕਿਸਤਾਨੀ ਬਲਾਂ ਦਾ ਇਕ ਵੱਡਾ ਦਸਤਾ ਸਵੇਰ ਦੇ ਸਮੇਂ ਟੁੰਪ ਖੇਤਰ ’ਚ ਦਾਖਲ ਹੋਇਆ ਤੇ ਵੱਖ ਵੱਖ ਪਹਾੜੀ ਖੇਤਰਾਂ ਵੱਲ ਵਧਿਆ। ਟੁੰਪ ’ਚ ਹਿੰਸਾ ਦੌਰਾਨ ਦਰਜਨਾਂ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ, ਜਦਕਿ ਔਰਤਾਂ, ਬੱਚਿਆਂ ਤੇ ਬਜ਼ੁਰਗ ਨਿਵਾਸੀਆਂ ਨੂੰ ਮਾਰਿਆ-ਕੁੱਟਿਆ ਗਿਆ ਤੇ ਧਮਕੀਆਂ ਦਾ ਸਾਹਮਣਾ ਕਰਨਾ ਪਿਆ।
ਇਸ ਘਟਨਾ ਦੀ ਨਿੰਦਾ ਕਰਦੇ ਹੋਏ ਬਲੋਚ ਵੂਮੈਨ ਫੋਰਮ (ਬੀਡਬਲਯੂਐੱਫ) ਨੇ ਕਿਹਾ ਕਿ ਨਾਗਰਿਕ ਫਿਰਕਿਆਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ, ਨਿੱਜੀ ਜਾਇਦਾਦ ਦਾ ਵਿਨਾਸ਼ ਤੇ ਕਮਜ਼ੋਰ ਆਬਾਦੀ ਦੇ ਪ੍ਰਤੀ ਮਾੜਾ ਵਤੀਰਾ ਮਨੁੱਖੀ ਅਧਿਕਾਰਾਂ ਦਾ ਗੰਭੀਰ ਉਲੰਘਣ ਹੈ। ਬਲੋਚ ਸਟੂਡੈਂਟਸ ਆਰਗੇਨਾਈਜ਼ੇਸ਼ਨ (ਬੀਐਸਓ)-ਆਜ਼ਾਦ ਨੇ ਕਿਹਾ ਕਿ ਘਰਾਂ ਨੂੰ ਤਬਾਹ ਕਰਨਾ, ਪਰਿਵਾਰਾਂ ਨੂੰ ਧਮਕੀਆਂ ਤੇ ਕੀਮਤੀ ਜਾਇਦਾਦਾਂ ਦੀ ਲੁੱਟ ਅੱਤਵਾਦ ਦਾ ਇਕ ਕੰਮ ਹੈ।