- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਕਿਸਤਾਨ ਨੇ ਕਤਰ ਦੇ ਇਸ ਬ੍ਰਾਡਕਾਸਟਰ 'ਤੇ Yellow Journalim ਕਰਨ ਦਾ ਵੀ ਦੋਸ਼ ਲਗਾਇਆ। 'ਯੈਲੋ ਜਰਨਲਿਜ਼ਮ' ਸ਼ਬਦ ਅਜਿਹੀ ਰਿਪੋਰਟਿੰਗ ਲਈ ਵਰਤਿਆ ਜਾਂਦਾ ਹੈ ਜਿਸ 'ਚ ਪਾਠਕਾਂ ਨੂੰ ਹੈਰਾਨ ਕਰਨ ਲਈ ਗੱਲਾਂ ਨੂੰ ਵਧਾ-ਚੜ੍ਹਾ ਕੇ ਦੱਸਿਆ ਜਾਂਦਾ ਹੈ।

ਡਿਜੀਟਲ ਡੈਸਕ, ਇਸਲਾਮਾਬਾਦ : ਪਾਕਿਸਤਾਨ ਨੇ ਅਲ ਜਜ਼ੀਰਾ ਦੀ ਵੈੱਬਸਾਈਟ ਨੂੰ ਬਲਾਕ ਕਰ ਦਿੱਤਾ ਹੈ। ਪਾਕਿਸਤਾਨ 'ਚ ਕਈ ਯੂਜ਼ਰਜ਼ ਸੋਸ਼ਲ ਮੀਡੀਆ 'ਤੇ ਦਾਅਵਾ ਕਰ ਰਹੇ ਹਨ ਕਿ ਉਹ ਅਲ ਜਜ਼ੀਰਾ ਦੀ ਵੈੱਬਸਾਈਟ ਨਹੀਂ ਖੋਲ੍ਹ ਪਾ ਰਹੇ ਹਨ।
ਮਕਬੂਜ਼ਾ ਕਸ਼ਮੀਰ (PoK) 'ਚ ਸਰਕਾਰ ਵਿਰੋਧੀ ਅਤੇ ਚੋਣਾਂ ਨਾਲ ਜੁੜੇ ਵਿਰੋਧ-ਪ੍ਰਦਰਸ਼ਨਾਂ 'ਤੇ ਦਿਖਾਈ ਗਈ ਸੱਚਾਈ ਪਾਕਿਸਤਾਨ ਨੂੰ ਰਾਸ ਨਹੀਂ ਆਈ, ਇਸ ਲਈ ਪਾਕਿਸਤਾਨ ਨੇ ਕਤਰ ਦੇ ਇਸ ਬ੍ਰਾਡਕਾਸਟਰ ਨੂੰ ਬਲਾਕ ਕਰ ਦਿੱਤਾ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਸਰਕਾਰ ਨੇ ਅਜੇ ਤਕ ਇਸ ਬ੍ਰਾਡਕਾਸਟਰ 'ਤੇ ਕੋਈ ਰਸਮੀ ਬੈਨ ਲਗਾਉਣ ਦਾ ਐਲਾਨ ਨਹੀਂ ਕੀਤਾ ਹੈ, ਪਰ ਪਾਕਿ ਯੂਜ਼ਰਜ਼ ਸੋਸ਼ਲ ਮੀਡੀਆ 'ਤੇ ਵੈੱਬਸਾਈਟ ਨਾ ਖੁੱਲ੍ਹਣ ਬਾਰੇ ਦੱਸ ਰਹੇ ਹਨ। ਇਨ੍ਹਾਂ ਸਾਰੀਆਂ ਗੱਲਾਂ ਦੇ ਵਿਚਕਾਰ ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅਲ ਜਜ਼ੀਰਾ ਦੀ ਰਿਪੋਰਟਿੰਗ ਦੀ ਆਲੋਚਨਾ ਕੀਤੀ ਹੈ ਅਤੇ ਮੀਡੀਆ ਸੰਗਠਨ 'ਤੇ ਚੋਣਾਂ ਅਤੇ ਵੋਟਿੰਗ ਪ੍ਰਕਿਰਿਆ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਦੋਸ਼ ਲਗਾਇਆ ਹੈ।
ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ X 'ਤੇ ਬਿਆਨ ਜਾਰੀ ਕਰਦਿਆਂ ਕਿਹਾ, "ਅਸੀਂ ਅੱਜ ਮੁਜ਼ੱਫਰਾਬਾਦ ਦੇ ਕੁਝ ਖਾਸ ਪੋਲਿੰਗ ਸਟੇਸ਼ਨਾਂ ਤੋਂ ਅਲ ਜਜ਼ੀਰਾ ਦੀ ਚੋਣਵੀਂ ਰਿਪੋਰਟਿੰਗ 'ਤੇ ਧਿਆਨ ਦਿੱਤਾ ਹੈ।"
ਪਾਕਿ ਸਰਕਾਰ ਵੱਲੋਂ ਦੋਸ਼ ਲਗਾਉਂਦੇ ਹੋਏ ਅੱਗੇ ਕਿਹਾ ਗਿਆ, "ਸੋਚ-ਸਮਝ ਕੇ ਚੁਣੇ ਗਏ ਸਮੇਂ ਅਤੇ ਕੁਝ ਖਾਸ ਲੋਕਾਂ ਦੇ ਪਹਿਲਾਂ ਤੋਂ ਤੈਅ ਬਿਆਨਾਂ ਜ਼ਰੀਏ, ਚੈਨਲ ਨੇ AJK ਚੋਣਾਂ ਅਤੇ ਵੋਟਿੰਗ ਪ੍ਰਕਿਰਿਆ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।"
ਪਾਕਿਸਤਾਨ ਵੱਲੋਂ ਕਿਹਾ ਗਿਆ, 'ਇਸ ਤਰ੍ਹਾਂ ਦੀ ਯੈਲੋ ਜਰਨਲਿਜ਼ਮ (Yellow Journalism) ਸਿਰਫ਼ ਉਨ੍ਹਾਂ ਬਾਹਰੀ ਤਾਕਤਾਂ ਦੇ ਏਜੰਡੇ ਦੀ ਪੁਸ਼ਟੀ ਕਰਦੀ ਹੈ ਜਿਨ੍ਹਾਂ ਦਾ ਆਪਣਾ ਸੁਆਰਥ ਹੈ ਅਤੇ ਜੋ ਇਸ ਚੋਣ ਪ੍ਰਕਿਰਿਆ ਨੂੰ ਗੈਰ-ਕਾਨੂੰਨੀ ਠਹਿਰਾਉਣ ਤੇ ਮੁਜ਼ੱਫਰਾਬਾਦ ਤੇ AJK ਦੇ ਲੋਕਾਂ ਦੀ ਇੱਛਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਲੋਕਾਂ ਨੇ ਅੱਜ ਅਰਾਜਕਤਾ ਤੇ ਧੱਕੇਸ਼ਾਹੀ ਨੂੰ ਨਕਾਰ ਕੇ ਇਸ ਨੂੰ ਸਾਫ਼ ਤੌਰ 'ਤੇ ਦਿਖਾਇਆ ਹੈ।'
ਪਾਕਿਸਤਾਨ ਨੇ ਕਤਰ ਦੇ ਇਸ ਬ੍ਰਾਡਕਾਸਟਰ 'ਤੇ ਯੈਲੋ ਜਰਨਲਿਜ਼ਮ ਕਰਨ ਦਾ ਵੀ ਦੋਸ਼ ਲਗਾਇਆ। 'ਯੈਲੋ ਜਰਨਲਿਜ਼ਮ' ਸ਼ਬਦ ਅਜਿਹੀ ਰਿਪੋਰਟਿੰਗ ਲਈ ਵਰਤਿਆ ਜਾਂਦਾ ਹੈ ਜਿਸ ਵਿਚ ਪਾਠਕਾਂ ਨੂੰ ਹੈਰਾਨ ਕਰਨ ਲਈ ਗੱਲਾਂ ਨੂੰ ਵਧਾ-ਚੜ੍ਹਾ ਕੇ ਦੱਸਿਆ ਜਾਂਦਾ ਹੈ।