- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਕਿਸਤਾਨ ਦੀ ਹਵਾਈ ਅੱਡਾ ਅਥਾਰਟੀ ਨੇ ਦੱਸਿਆ ਕਿ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਤਣਾਅਪੂਰਨ ਸਬੰਧਾਂ ਵਿਚਾਲੇ 23 ਅਪ੍ਰੈਲ 2025 ਨੂੰ ਪਹਿਲੀ ਵਾਰ ਲਗਾਈ ਗਈ ਪਾਬੰਦੀ ਸਮੇਂ-ਸਮੇਂ ’ਤੇ ਵਧਾਈ ਜਾਂਦੀ ਰਹੀ ਹੈ। ਪਾਕਿਸਤਾਨੀ ਹਵਾਈ ਅੱਡਾ ਅਥਾਰਟੀ (ਪੀਏਏ) ਨੇ ਸ਼ਨਿਚਰਵਾਰ ਨੂੰ ਐਕਸ ’ਤੇ ਇਕ ਪੋਸਟ ’ਚ ਪਾਬੰਦੀ ਵਧਾਉਣ ਦਾ ਐਲਾਨ ਕੀਤਾ। ਉਸਨੇ ਕਿਹਾ ਕਿ ਇਹ ਪਾਬੰਦੀ ਫ਼ੌਜੀ ਉਡਾਣਾਂ ’ਤੇ ਵੀ ਲਾਗੂ ਹੋਵੇਗੀ।

ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਨੇ ਭਾਰਤੀ ਫੌ਼ਜੀ ਜਹਾਜ਼ਾਂ ਸਮੇਤ ਭਾਰਤੀ ਰਜਿਸਟ੍ਰੇਸ਼ਨ ਵਾਲੇ ਜਹਾਜ਼ਾਂ ਤੇ ਭਾਰਤੀ ਏਅਰਲਾਈਨਜ਼ ਦੀ ਮਾਲਕੀ ਵਾਲੇ, ਉਨ੍ਹਾਂ ਵੱਲੋਂ ਚਲਾਏ ਜਾਂਦੇ ਜਾਂ ਪਟੇ ’ਤੇ ਦਿੱਤੇ ਗਏ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ’ਤੇ ਪਾਬੰਦੀ ਇਕ ਹੋਰ ਮਹੀਨੇ ਲਈ ਵਧਾ ਦਿੱਤੀ ਹੈ।
ਪਾਕਿਸਤਾਨ ਦੀ ਹਵਾਈ ਅੱਡਾ ਅਥਾਰਟੀ ਨੇ ਦੱਸਿਆ ਕਿ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਤਣਾਅਪੂਰਨ ਸਬੰਧਾਂ ਵਿਚਾਲੇ 23 ਅਪ੍ਰੈਲ 2025 ਨੂੰ ਪਹਿਲੀ ਵਾਰ ਲਗਾਈ ਗਈ ਪਾਬੰਦੀ ਸਮੇਂ-ਸਮੇਂ ’ਤੇ ਵਧਾਈ ਜਾਂਦੀ ਰਹੀ ਹੈ। ਪਾਕਿਸਤਾਨੀ ਹਵਾਈ ਅੱਡਾ ਅਥਾਰਟੀ (ਪੀਏਏ) ਨੇ ਸ਼ਨਿਚਰਵਾਰ ਨੂੰ ਐਕਸ ’ਤੇ ਇਕ ਪੋਸਟ ’ਚ ਪਾਬੰਦੀ ਵਧਾਉਣ ਦਾ ਐਲਾਨ ਕੀਤਾ। ਉਸਨੇ ਕਿਹਾ ਕਿ ਇਹ ਪਾਬੰਦੀ ਫ਼ੌਜੀ ਉਡਾਣਾਂ ’ਤੇ ਵੀ ਲਾਗੂ ਹੋਵੇਗੀ। ਅਥਾਰਟੀ ਅਨੁਸਾਰ, ਪਾਬੰਦੀ ਦੀ ਨਵੀਂ ਮਿਆਦ 24 ਨਵੰਬਰ 2026 ਨੂੰ ਸਵੇਰੇ 4.59 ਵਜੇ (ਸਥਾਨਕ ਸਮਾਂ) ਤੱਕ ਰਹੇਗੀ। ਪੀਏਏ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਾਬੰਦੀ ਵਧਾਉਣ ਲਈ ਨਵਾਂ ਨੋਟਿਸ ਟੂ ਏਅਰਮੈਨ (ਐੱਨਓਟੀਏਐੱਮ) ਜਾਰੀ ਕੀਤਾ ਗਿਆਹੈ। ਪਾਕਿਸਤਾਨ ਨਾਗਰਿਕ ਹਵਾਬਾਜ਼ੀ ਅਥਾਰਟੀ (ਪੀਸੀਏਏ) ਦੇ 2022 ਦੇ ਇਕ ਦਸਤਾਵੇਜ਼ ਅਨੁਸਾਰ, ਪਾਕਿਸਤਾਨ ਦਾ ਹਵਾਈ ਖੇਤਰ ਦੋ ਉਡਾਣ ਸੂਚਨਾ ਖੇਤਰਾਂ (ਐੱਫਆਈਆਰ) ਕਰਾਚੀ ਤੇ ਲਾਹੌਰ ’ਚ ਵੰਡਿਆ ਹੈ। ਨਵਾਂ ਐੱਨਓਟੀਏਐੱਮ ਕਰਾਚੀ ਤੇ ਲਾਹੌਰ, ਦੋਵੇਂ ਐੱਫਆਈਆਰ ’ਤੇ ਲਾਗੂ ਹੁੰਦਾ ਹੈ।
ਧਿਆਨ ਰਹੇ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਅਪ੍ਰੈਲ 2025 ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਨੇ ਇਕ-ਦੂਜੇ ਦੇ ਜਹਾਜ਼ਾਂ ਲਈ ਹਵਾਈ ਖੇਤਰ ’ਤੇ ਪਾਬੰਦੀ ਲਗਾਈ ਸੀ। ਇਸ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਤੇ ਫ਼ੌਜੀ ਤਣਾਅ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ।