
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਾਕਿਸਤਾਨ ਏਅਰਪੋਰਟ ਅਥਾਰਟੀ ਵੱਲੋਂ ਜਾਰੀ ਨੋਟਿਸ ਟੂ ਏਅਰਮੈਨ (ਨੋਟਮ) ’ਚ ਕਿਹਾ ਗਿਆ ਹੈ, ਪਾਕਿਸਤਾਨ ਦਾ ਏਅਰਸਪੇਸ ਭਾਰਤ ’ਚ ਰਜਿਸਟਰਡ ਜਹਾਜ਼ਾਂ ਤੇ ਭਾਰਤੀ ਏਅਰਲਾਈਂਸ/ ਆਪ੍ਰੇਟਰਾਂ ਵੱਲੋਂ ਸੰਚਾਲਿਤ ਜਾਂ ਲੀਜ਼ ’ਤੇ ਲਏ ਗਏ ਜਹਾਜ਼ਾਂ ਲਈ ਉਪਲਬਧ ਨਹੀਂ ਹੈ। ਇਹ ਫ਼ੈਸਲਾ 23 ਅਗਸਤ ਨੂੰ ਪਿਛਲੀ ਪਾਬੰਦੀ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਲਿਆ ਗਿਆ ਹੈ।

ਇਸਲਾਮਾਬਾਦ (ਏਜੰਸੀ) : ਪਾਕਿਸਾਤਨ ਨੇ ਬੁੱਧਵਾਰ ਨੂੰ ਭਾਰਤੀ ਜਹਾਜ਼ਾਂ ਲਈ ਆਪਣੀ ਏਅਰਸਪੇਸ (ਹਵਾਈ ਖੇਤਰ) ਬੰਦ ਰੱਖਣ ਦੀ ਮਿਆਦ 24 ਸਤੰਬਰ ਤੱਕ ਵਧਾ ਦਿੱਤੀ। ਅਪ੍ਰੈਲ 2025 ’ਚ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਨੇ ਇਕ ਦੂਜੇ ਦੀ ਏਅਰਲਾਈਂਸ ’ਤੇ ਏਅਰਸਪੇਸ ਨਾਲ ਜੁੜੀਆਂ ਪਾਬੰਦੀਆਂ ਲਗਾਈਆਂ ਸਨ। ਪਾਕਿਸਤਾਨ ਏਅਰਪੋਰਟ ਅਥਾਰਟੀ ਵੱਲੋਂ ਜਾਰੀ ਨੋਟਿਸ ਟੂ ਏਅਰਮੈਨ (ਨੋਟਮ) ’ਚ ਕਿਹਾ ਗਿਆ ਹੈ, ਪਾਕਿਸਤਾਨ ਦਾ ਏਅਰਸਪੇਸ ਭਾਰਤ ’ਚ ਰਜਿਸਟਰਡ ਜਹਾਜ਼ਾਂ ਤੇ ਭਾਰਤੀ ਏਅਰਲਾਈਂਸ/ ਆਪ੍ਰੇਟਰਾਂ ਵੱਲੋਂ ਸੰਚਾਲਿਤ ਜਾਂ ਲੀਜ਼ ’ਤੇ ਲਏ ਗਏ ਜਹਾਜ਼ਾਂ ਲਈ ਉਪਲਬਧ ਨਹੀਂ ਹੈ। ਇਹ ਫ਼ੈਸਲਾ 23 ਅਗਸਤ ਨੂੰ ਪਿਛਲੀ ਪਾਬੰਦੀ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਲਿਆ ਗਿਆ ਹੈ। ਨੋਟਮ ਦੇ ਮੁਤਾਬਕ, ਇਹ ਵਧੀ ਹੋਈ ਮਿਆਦ 23 ਅਗਸਤ ਨੂੰ ਸਵੇਰੇ 10.15 ਵਜੇ ਤੋਂ ਲਾਗੂ ਹੋਵੇਗੀ ਤੇ 24 ਸਤੰਬਰ ਨੂੰ ਸਵੇਰੇ 4.59 ਵਜੇ ਤੱਕ ਅਮਲ ’ਚ ਰਹੇਗੀ। ਪਾਕਿਸਤਾਨ ਸਿਵਲ ਏਵੀਏਸ਼ਨ ਅਥਾਰਟੀ ਦੇ 2022 ਦੇ ਇਕ ਦਸਤਾਵੇਜ਼ ਦੇ ਮੁਤਾਬਕ, ਦੇਸ਼ ਦੀ ਏਅਰਸਪੇਸ ਦੋ ਫਲਾਈ ਇਨਫਰਮੇਸ਼ਨ ਰੀਜਨ (ਕਰਾਚੀ ਤੇ ਲਾਹੌਰ) ’ਚ ਵੰਡਿਆ ਹੋਇਆ ਹੈ। ਇਹ ਨੋਟਮ ਕਰਾਚੀ ਤੇ ਲਾਹੌਰ ਦੋਵਾਂ ’ਤੇ ਲਾਗੂ ਹੁੰਦਾ ਹੈ।