ਪਾਕਿਸਤਾਨ-ਅਫ਼ਗਾਨਿਸਤਾਨ ਨੇ ਕੀਤਾ ਇੱਕ ਹਫ਼ਤੇ ਲਈ ਸੀਜ਼ਫਾਇਰ ਦਾ ਐਲਾਨ, ਈਦ ਤੋਂ ਬਾਅਦ ਮੁੜ ਸ਼ੁਰੂ ਹੋਵੇਗੀ ਜੰਗ
ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲ੍ਹਾ ਤਾਰੜ ਨੇ ਬੁੱਧਵਾਰ ਨੂੰ ਦੱਸਿਆ, 'ਇਹ ਵਿਰਾਮ, ਜੋ ਵੀਰਵਾਰ, 19 ਮਾਰਚ ਦੀ ਅੱਧੀ ਰਾਤ (19:00 GMT, ਬੁੱਧਵਾਰ) ਤੋਂ ਮੰਗਲਵਾਰ, 24 ਮਾਰਚ ਦੀ ਅੱਧੀ ਰਾਤ (19:00 GMT, ਸੋਮਵਾਰ) ਤੱਕ ਚੱਲੇਗਾ।'
Publish Date: Thu, 19 Mar 2026 08:43 AM (IST)
Updated Date: Thu, 19 Mar 2026 08:44 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਚੱਲ ਰਹੀ ਜੰਗ ਨੂੰ ਕੁਝ ਦਿਨਾਂ ਲਈ ਰੋਕ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਫ਼ਤੇ ਈਦ-ਉਲ-ਫਿਤਰ ਕਾਰਨ ਦੁਸ਼ਮਣੀ ਵਿੱਚ 'ਅਸਥਾਈ ਵਿਰਾਮ' ਲਗਾਇਆ ਗਿਆ ਹੈ।
ਪਾਕਿਸਤਾਨ-ਅਫ਼ਗਾਨਿਸਤਾਨ ਵਿਚਾਲੇ ਹਫ਼ਤਿਆਂ ਤੋਂ ਜਾਰੀ ਜਾਨਲੇਵਾ ਹਿੰਸਾ ਤੋਂ ਬਾਅਦ ਈਦ ਦੇ ਤਿਉਹਾਰ ਕਾਰਨ ਇਹ ਫੈਸਲਾ ਲਿਆ ਗਿਆ ਹੈ।
ਪਾਕਿਸਤਾਨ-ਅਫ਼ਗਾਨਿਸਤਾਨ ਵਿਚਾਲੇ ਰੁਕੀ ਜੰਗ
ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲ੍ਹਾ ਤਾਰੜ ਨੇ ਬੁੱਧਵਾਰ ਨੂੰ ਦੱਸਿਆ, 'ਇਹ ਵਿਰਾਮ, ਜੋ ਵੀਰਵਾਰ, 19 ਮਾਰਚ ਦੀ ਅੱਧੀ ਰਾਤ (19:00 GMT, ਬੁੱਧਵਾਰ) ਤੋਂ ਮੰਗਲਵਾਰ, 24 ਮਾਰਚ ਦੀ ਅੱਧੀ ਰਾਤ (19:00 GMT, ਸੋਮਵਾਰ) ਤੱਕ ਚੱਲੇਗਾ।'
ਪਾਕਿਸਤਾਨ ਦੇ ਸੂਚਨਾ ਮੰਤਰੀ ਨੇ ਅੱਗੇ ਦੱਸਿਆ ਕਿ ਸਾਊਦੀ ਅਰਬ, ਕਤਰ ਅਤੇ ਤੁਰਕੀ ਦੀ ਬੇਨਤੀ 'ਤੇ ਇਹ ਫੈਸਲਾ ਲਿਆ ਗਿਆ ਹੈ।
ਤਾਰੜ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦੇ ਹੋਏ ਦੱਸਿਆ, 'ਪਾਕਿਸਤਾਨ ਇਹ ਕਦਮ ਸਦਭਾਵਨਾ ਦੇ ਤੌਰ 'ਤੇ ਅਤੇ ਇਸਲਾਮੀ ਅਸੂਲਾਂ ਦੇ ਮੁਤਾਬਕ ਚੁੱਕ ਰਿਹਾ ਹੈ।'
ਤਾਰੜ ਨੇ ਆਪਣੀ ਇਸ ਪੋਸਟ ਵਿੱਚ ਚਿਤਾਵਨੀ ਵੀ ਦਿੱਤੀ ਕਿ 'ਜੇਕਰ ਸਰਹੱਦ ਪਾਰੋਂ ਕੋਈ ਹਮਲਾ ਹੁੰਦਾ ਹੈ, ਡਰੋਨ ਹਮਲਾ ਹੁੰਦਾ ਹੈ ਜਾਂ ਪਾਕਿਸਤਾਨ ਦੇ ਅੰਦਰ ਕੋਈ ਅੱਤਵਾਦੀ ਘਟਨਾ ਹੁੰਦੀ ਹੈ, ਤਾਂ ਫਿਰ ਹੋਰ ਵੀ ਜ਼ਿਆਦਾ ਤੇਜ਼ੀ ਨਾਲ ਤੁਰੰਤ ਹੀ ਹਮਲੇ ਸ਼ੁਰੂ ਕਰ ਦਿੱਤੇ ਜਾਣਗੇ।'
ਅਫ਼ਗਾਨਿਸਤਾਨ ਨੇ ਕੀਤਾ ਸੀਜ਼ਫਾਇਰ ਦਾ ਐਲਾਨ
ਪਾਕਿਸਤਾਨ ਦੇ ਐਲਾਨ ਕਰਨ ਤੋਂ ਕੁਝ ਹੀ ਦੇਰ ਬਾਅਦ, ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੇ ਇੱਕ ਬੁਲਾਰੇ ਨੇ ਵੀ ਕਿਹਾ ਕਿ ਉਹ ਪਾਕਿਸਤਾਨ ਦੇ ਖ਼ਿਲਾਫ਼ ਆਪਣੀਆਂ ਫ਼ੌਜੀ ਕਾਰਵਾਈਆਂ ਨੂੰ ਅਸਥਾਈ ਤੌਰ 'ਤੇ ਰੋਕ ਦੇਵੇਗਾ।
ਅਫ਼ਗਾਨਿਸਤਾਨ ਨੇ ਕੁਝ ਦਿਨ ਪਹਿਲਾਂ ਪਾਕਿਸਤਾਨ 'ਤੇ ਇਹ ਦੋਸ਼ ਲਗਾਇਆ ਸੀ ਕਿ ਪਾਕਿਸਤਾਨੀ ਫ਼ੌਜ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਨਸ਼ਾ ਛੁਡਾਊ ਕੇਂਦਰ 'ਤੇ ਹਵਾਈ ਹਮਲਾ ਕੀਤਾ, ਜਿਸ ਵਿੱਚ ਸੈਂਕੜੇ ਲੋਕ ਮਾਰੇ ਗਏ।
ਪਾਕਿਸਤਾਨ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਪਾਕਿਸਤਾਨ ਨੇ ਇਸ ਹਫ਼ਤੇ ਅਲ ਜਜ਼ੀਰਾ ਅਰਬੀ ਨੂੰ ਦੱਸਿਆ ਕਿ ਉਹ ਸਿਰਫ਼ ਅੱਤਵਾਦੀ ਟਿਕਾਣਿਆਂ ਅਤੇ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਾ ਹੈ।