ਪਾਕਿਸਤਾਨ 'ਚ ਕੁਦਰਤ ਦਾ ਕਹਿਰ: ਕਰਾਚੀ ਤੇ ਬਲੋਚਿਸਤਾਨ 'ਚ ਭਾਰੀ ਮੀਂਹ ਤੇ ਹਨੇਰੀ ਕਾਰਨ 12 ਮੌਤਾਂ, ਪ੍ਰਸ਼ਾਸਨ ਵੱਲੋਂ ਚਿਤਾਵਨੀ ਜਾਰੀ
ਬਚਾਅ ਤੇ ਰਾਹਤ ਏਜੰਸੀਆਂ ਮੁਤਾਬਕ ਕਰਾਚੀ ਵਿਚ ਕਰੰਟ ਲੱਗਣ ਤੇ ਕੰਧ ਡਿੱਗਣ ਨਾਲ ਪੰਜ ਵਿਅਕਤੀਆਂ ਦੀ ਮੌਤ ਹੋਈ ਹੈ ਜਦਕਿ ਬਲੋਚਿਸਤਾਨ ਵਿਚ ਸੱਤ ਵਿਅਕਤੀਆਂ ਦੀ ਜਾਨ ਗਈ ਹੈ। ਇਸ ਦੌਰਾਨ ਕਈ ਘਰ ਨੁਕਸਾਨੇ ਗਏ ਹਨ ਤੇ ਇਕ ਬੱਸ ਪਾਣੀ ਵਿਚ ਵਹਿ ਗਈ ਹੈ।
Publish Date: Fri, 03 Apr 2026 08:43 AM (IST)
Updated Date: Fri, 03 Apr 2026 08:47 AM (IST)
ਕਰਾਚੀ (ਪੀਟੀਆਈ) : ਪਾਕਿਸਤਾਨ ਵਿਚ ਭਾਰੀ ਮੀਂਹ ਤੇ ਹਨੇਰੀ ਕਾਰਨ 12 ਵਿਅਕਤੀਆਂ ਦੀ ਮੌਤ ਹੋ ਗਈ ਹੈ। ਕਰਾਚੀ ਵਿਚ 30-45 ਮਿ.ਮੀ. ਬਾਰਸ਼ ਕਾਰਨ ਜਨਤਕ ਜ਼ਿੰਦਗੀ ਪ੍ਰਭਾਵਤ ਹੋਈ ਹੈ ਤੇ ਪ੍ਰਸ਼ਾਸਨ ਨੇ ਹੰਗਾਮੀ ਸਥਿਤੀ ਐਲਾਨ ਦਿੱਤੀ ਹੈ। ਬਿਜਲੀ ਸਪਲਾਈ ਵਿਚ ਅੜਿੱਕਾ ਪਿਆ ਹੋਇਆ ਹੈ, ਸੜਕਾਂ ’ਤੇ ਪਾਣੀ ਭਰਿਆ ਹੋਇਆ ਹੈ ਤੇ ਕਈ ਥਾਵਾਂ ’ਤੇ ਦਰਖ਼ਤ ਤੇ ਸਾਈਨ ਬੋਰਡ ਡਿੱਗ ਪਏ ਹਨ।
ਬਚਾਅ ਤੇ ਰਾਹਤ ਏਜੰਸੀਆਂ ਮੁਤਾਬਕ ਕਰਾਚੀ ਵਿਚ ਕਰੰਟ ਲੱਗਣ ਤੇ ਕੰਧ ਡਿੱਗਣ ਨਾਲ ਪੰਜ ਵਿਅਕਤੀਆਂ ਦੀ ਮੌਤ ਹੋਈ ਹੈ ਜਦਕਿ ਬਲੋਚਿਸਤਾਨ ਵਿਚ ਸੱਤ ਵਿਅਕਤੀਆਂ ਦੀ ਜਾਨ ਗਈ ਹੈ। ਇਸ ਦੌਰਾਨ ਕਈ ਘਰ ਨੁਕਸਾਨੇ ਗਏ ਹਨ ਤੇ ਇਕ ਬੱਸ ਪਾਣੀ ਵਿਚ ਵਹਿ ਗਈ ਹੈ। ਮੌਸਮ ਵਿਭਾਗ ਨੇ ਹਾਲੇ ਹੋਰ ਮੀਂਹ ਪੈਣ ਤੇ ਹੜ੍ਹਾਂ ਦੇ ਖ਼ਤਰੇ ਬਾਰੇ ਚਿਤਾਵਨੀ ਦਿੱਤੀ ਹੈ।