ਪਾਕਿਸਤਾਨੀ ਹਮਲਿਆਂ ਦਾ ਅਫਗਾਨਿਸਤਾਨ ਨੇ ਦਿੱਤਾ ਮੂੰਹ-ਤੋੜ ਜਵਾਬ, ISIS ਦੇ ਟਿਕਾਣਿਆਂ 'ਤੇ ਕੀਤੇ ਤਾਬੜਤੋੜ ਡਰੋਨ ਹਮਲੇ
ਅਫਗਾਨਿਸਤਾਨ ਨੇ ਕਈ ਵਾਰ ਪਾਕਿਸਤਾਨ ਦਾ ਹਮਲਾ ਝੱਲਣ ਤੋਂ ਬਾਅਦ ਇਸ ਵਾਰ ਜਵਾਬੀ ਹਮਲਾ ਕੀਤਾ ਹੈ ਅਤੇ ਬਲੋਚਿਸਤਾਨ ਤੇ ਖ਼ੈਬਰ ਪਖ਼ਤੂਨਖਵਾ 'ਚ ਤਾਬੜਤੋੜ ਏਅਰ ਸਟ੍ਰਾਈਕ ਕੀਤੀ ਹੈ। ਇਨ੍ਹਾਂ ਹਮਲਿਆਂ 'ਚ ਡਰੋਨਾਂ ਦੀ ਵਰਤੋਂ ਕੀਤੀ ਗਈ ਹੈ। ਅਫਗਾਨਿਸਤਾਨ ਦੀ ਹਵਾਈ ਫੌਜ ਨੇ ਬਲੋਚਿਸਤਾਨ 'ਚ ਕਈ 'ਅੱਤਵਾਦੀ ਟਿਕਾਣਿਆਂ' 'ਤੇ ਡਰੋਨ ਸੁੱਟੇ ਹਨ। ਅਫਗਾਨਿਸਤਾਨ ਦਾ ਕਹਿਣਾ ਹੈ ਕਿ ਉਸ ਨੇ ISIS ਦੇ ਟਿਕਾਣਿਆਂ 'ਤੇ ਡਰੋਨਾਂ ਨਾਲ ਹਮਲਾ ਕੀਤਾ ਹੈ।
Publish Date: Fri, 19 Jun 2026 02:58 PM (IST)
Updated Date: Fri, 19 Jun 2026 02:59 PM (IST)

ਡਿਜੀਟਲ ਡੈਸਕ - ਅਫਗਾਨਿਸਤਾਨ ਨੇ ਕਈ ਵਾਰ ਪਾਕਿਸਤਾਨ ਦਾ ਹਮਲਾ ਝੱਲਣ ਤੋਂ ਬਾਅਦ ਇਸ ਵਾਰ ਜਵਾਬੀ ਹਮਲਾ ਕੀਤਾ ਹੈ ਅਤੇ ਬਲੋਚਿਸਤਾਨ ਤੇ ਖ਼ੈਬਰ ਪਖ਼ਤੂਨਖਵਾ 'ਚ ਤਾਬੜਤੋੜ ਏਅਰ ਸਟ੍ਰਾਈਕ ਕੀਤੀ ਹੈ। ਇਨ੍ਹਾਂ ਹਮਲਿਆਂ 'ਚ ਡਰੋਨਾਂ ਦੀ ਵਰਤੋਂ ਕੀਤੀ ਗਈ ਹੈ। ਅਫਗਾਨਿਸਤਾਨ ਦੀ ਹਵਾਈ ਫੌਜ ਨੇ ਬਲੋਚਿਸਤਾਨ 'ਚ ਕਈ 'ਅੱਤਵਾਦੀ ਟਿਕਾਣਿਆਂ' 'ਤੇ ਡਰੋਨ ਸੁੱਟੇ ਹਨ। ਅਫਗਾਨਿਸਤਾਨ ਦਾ ਕਹਿਣਾ ਹੈ ਕਿ ਉਸ ਨੇ ISIS ਦੇ ਟਿਕਾਣਿਆਂ 'ਤੇ ਡਰੋਨਾਂ ਨਾਲ ਹਮਲਾ ਕੀਤਾ ਹੈ। ਅਫਗਾਨਿਸਤਾਨ ਨੇ ਕਿਹਾ ਹੈ ਕਿ ਇਨ੍ਹਾਂ ਥਾਵਾਂ ਦੀ ਵਰਤੋਂ ਕੁਝ ਦੁਸ਼ਮਣ ਇੰਟੈਲੀਜੈਂਸ ਗਰੁੱਪਾਂ ਦੀ ਮਦਦ ਨਾਲ, ਅਫਗਾਨਿਸਤਾਨ ਦੇ ਖ਼ਿਲਾਫ਼ ਹਮਲਿਆਂ ਦੀ ਪਲੈਨਿੰਗ ਅਤੇ ਕੋਆਰਡੀਨੇਟ ਕਰਨ ਲਈ ਕੀਤੀ ਗਈ ਸੀ ਅਤੇ ਪਹਿਲਾਂ ਵੀ ਕਈ ਜਾਨਲੇਵਾ ਹਮਲਿਆਂ ਦੀ ਪਲੈਨਿੰਗ ਕਰਨ ਅਤੇ ਉਨ੍ਹਾਂ ਨੂੰ ਲਾਂਚ ਕਰਨ ਲਈ ਆਪ੍ਰੇਸ਼ਨਲ ਬੇਸ ਵਜੋਂ ਕੰਮ ਕੀਤਾ ਸੀ।
ਦੱਸ ਦਈਏ ਕਿ ਪਾਕਿਸਤਾਨ ਪਿਛਲੇ ਕੁਝ ਦਿਨਾਂ ਤੋਂ ਅਫਗਾਨਿਸਤਾਨ 'ਤੇ ਲਗਾਤਾਰ ਅਟੈਕ ਕਰ ਰਿਹਾ ਸੀ। ਉਦੋਂ ਅਫਗਾਨਿਸਤਾਨ ਨੇ ਪਾਕਿਸਤਾਨ ਤੋਂ ਬਦਲਾ ਲੈਣ ਦੀ ਗੱਲ ਕਹੀ ਸੀ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਐਕਸ (X) 'ਤੇ ਕਿਹਾ ਕਿ ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਦੇ ਰੱਖਿਆ ਮੰਤਰਾਲੇ ਦੀ ਹਵਾਈ ਫੌਜ ਨੇ ਪਾਕਿਸਤਾਨ ਦੇ ਬਲੋਚਿਸਤਾਨ ਅਤੇ ਖ਼ੈਬਰ ਪਖ਼ਤੂਨਖਵਾ ਸੂਬਿਆਂ 'ਚ ISIS ਦੇ ਟਿਕਾਣਿਆਂ 'ਤੇ ਕਈ ਹਵਾਈ ਹਮਲੇ ਕੀਤੇ। ਇਨ੍ਹਾਂ ਥਾਵਾਂ ਦੀ ਵਰਤੋਂ ਅਫਗਾਨਿਸਤਾਨ ਦੇ ਖ਼ਿਲਾਫ਼ ਹਮਲਿਆਂ ਦੀ ਪਲੈਨਿੰਗ ਅਤੇ ਕੋਆਰਡੀਨੇਟ ਕਰਨ ਲਈ ਕੀਤੀ ਜਾਂਦੀ ਸੀ।