- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਯੁਕਤ ਰਾਸ਼ਟਰ ਦੀ ਇਕ ਹੋਰ ਰਿਪੋਰਟ ਵਿੱਚ ਗਾਜ਼ਾ ਸ਼ਹਿਰ ਅਤੇ ਖ਼ਾਨ ਯੂਨਿਸ ਦੇ ਸ਼ਰਨਾਰਥੀ ਕੈਂਪਾਂ ਵਿੱਚ ਵਾਪਰੀਆਂ ਕੁਝ ਬੇਹੱਦ ਪਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਕੈਂਪਾਂ ਵਿੱਚ 230 ਔਰਤਾਂ ਨੇ ਆਪਣੀ ਹੱਡਬੀਤੀ ਸਾਂਝੀ ਕੀਤੀ।

ਡਿਜੀਟਲ ਡੈਸਕ, ਯਰੂਸ਼ਲਮ: ਗਾਜ਼ਾ ਵਿੱਚ ਔਰਤਾਂ ਨਾਲ ਹੋ ਰਹੇ ਅੱਤਿਆਚਾਰਾਂ ਦੀਆਂ ਹੱਦਾਂ ਪਾਰ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਰਿਪੋਰਟ ਮੁਤਾਬਕ ਔਰਤਾਂ ਦਾ ਖਾਣੇ ਦੇ ਬਦਲੇ ਸੌਦਾ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਉਨ੍ਹਾਂ ਦੇ ਵਿਆਹ ਬਲਾਤਕਾਰੀਆਂ ਨਾਲ ਕਰਵਾਏ ਜਾ ਰਹੇ ਹਨ।
ਗਾਜ਼ਾ ਵਿੱਚ ਔਰਤਾਂ ’ਤੇ ਹੋ ਰਹੇ ਅੱਤਿਆਚਾਰਾਂ ਸਬੰਧੀ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਸਾਹਮਣੇ ਆਈ ਹੈ। ਇਸ ਫਲਸਤੀਨੀ ਖੇਤਰ ਵਿੱਚ ਲਿੰਗ-ਆਧਾਰਿਤ ਹਿੰਸਾ (GBV) ਦੀਆਂ ਕੁੱਲ ਘਟਨਾਵਾਂ ਵਿੱਚੋਂ 68 ਫ਼ੀਸਦੀ ਦੀਆਂ ਸ਼ਿਕਾਰ 18 ਤੋਂ 59 ਸਾਲ ਦੀਆਂ ਔਰਤਾਂ ਸਨ।
ਗਾਜ਼ਾ ਵਿੱਚ ਔਰਤਾਂ ’ਤੇ ਅੱਤਿਆਚਾਰ
ਸੰਯੁਕਤ ਰਾਸ਼ਟਰ ਜਨਸੰਖਿਆ ਫੰਡ (UNFPA) ਨੇ ਪਾਇਆ ਹੈ ਕਿ ਸਾਲ 2026 ਦੀ ਪਹਿਲੀ ਤਿਮਾਹੀ ਵਿੱਚ ਘੱਟ ਉਮਰ ਅਤੇ ਜ਼ਬਰਦਸਤੀ ਵਿਆਹ ਦੀਆਂ ਘਟਨਾਵਾਂ ਵਿੱਚ 123 ਫ਼ੀਸਦੀ ਦਾ ਵਾਧਾ ਹੋਇਆ ਹੈ।
ਖੋਜਕਰਤਾਵਾਂ ਨੇ ਉਨ੍ਹਾਂ ਔਰਤਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਦੱਸਿਆ ਕਿ ਇਜ਼ਰਾਈਲ-ਹਮਾਸ ਜੰਗ ਕਾਰਨ ਪੈਦਾ ਹੋਏ ਮਨੁੱਖੀ ਸੰਕਟ ਦੌਰਾਨ ਘੱਟ ਉਮਰ ਦੀਆਂ ਲੜਕੀਆਂ ਦੇ ਵਿਆਹ ਬਲਾਤਕਾਰੀਆਂ ਨਾਲ ਕਰਵਾ ਦਿੱਤੇ ਗਏ। ਕੁਝ ਲੜਕੀਆਂ ਨੂੰ ਖਾਣੇ ਦੇ ਬਦਲੇ ਵੇਚ ਦਿੱਤਾ ਗਿਆ, ਜਦਕਿ ਕੁਝ ਦੇ ਸਰਪ੍ਰਸਤਾਂ ਨੇ ਉਨ੍ਹਾਂ ਦੀ ਦੇਖਭਾਲ ਕਰਨ ਤੋਂ ਇਨਕਾਰ ਕਰਦਿਆਂ ਉਨ੍ਹਾਂ ਨੂੰ ਛੱਡ ਦਿੱਤਾ।
ਸੰਯੁਕਤ ਰਾਸ਼ਟਰ ਦੀਆਂ ਇਹ ਰਿਪੋਰਟਾਂ ਜੰਗ ਤੋਂ ਪ੍ਰਭਾਵਿਤ ਇਸ ਖੇਤਰ ਵਿੱਚ ਰਾਸ਼ਟਰਪਤੀ ਟਰੰਪ ਦੇ ‘ਪੀਸ ਬੋਰਡ’ (ਸ਼ਾਂਤੀ ਬੋਰਡ) ਦੀ ਮਹੱਤਤਾ ਨੂੰ ਰੇਖਾਂਕਿਤ ਕਰਦੀਆਂ ਹਨ।
ਬਲਾਤਕਾਰੀਆਂ ਨਾਲ ਔਰਤਾਂ ਦਾ ਸੌਦਾ
ਖੋਜਕਰਤਾਵਾਂ ਨੇ ਰਿਪੋਰਟ ਵਿੱਚ ਲਿਖਿਆ, ‘‘ਲਿੰਗ-ਆਧਾਰਿਤ ਹਿੰਸਾ (GBV) ਦਾ ਦੂਜਾ ਸਭ ਤੋਂ ਆਮ ਰੂਪ ਮਨੋਵਿਗਿਆਨਕ ਅਤੇ ਭਾਵਨਾਤਮਕ ਹਿੰਸਾ ਸੀ। ਇਸ ਤੋਂ ਬਾਅਦ ਸਰੀਰਕ ਹਿੰਸਾ, ਜਿਨਸੀ ਹਿੰਸਾ ਅਤੇ ਜ਼ਬਰਦਸਤੀ ਜਾਂ ਘੱਟ ਉਮਰ ਵਿੱਚ ਵਿਆਹ ਦੀਆਂ ਘਟਨਾਵਾਂ ਸਾਹਮਣੇ ਆਈਆਂ।’’
ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਰੁਝਾਨ ਔਰਤਾਂ ਅਤੇ ਮਰਦਾਂ ਵਿੱਚ ਵਧ ਰਹੇ ਤਣਾਅ ਕਾਰਨ ਹਨ। ਉਨ੍ਹਾਂ ਨੂੰ ਨਾਕਾਫ਼ੀ ਸਹੂਲਤਾਂ ਵਾਲੇ ਅਤੇ ਭੀੜ-ਭੜੱਕੇ ਵਾਲੇ ਆਸਰਾ ਕੇਂਦਰਾਂ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਖਾਣੇ, ਪਾਣੀ, ਸਫ਼ਾਈ ਲਈ ਜ਼ਰੂਰੀ ਸਮਾਨ ਅਤੇ ਕੱਪੜਿਆਂ ਵਰਗੀਆਂ ਬੁਨਿਆਦੀ ਸਹੂਲਤਾਂ ਤੱਕ ਉਨ੍ਹਾਂ ਦੀ ਪਹੁੰਚ ਲਗਾਤਾਰ ਸੀਮਤ ਹੋ ਰਹੀ ਹੈ।
ਜਬਰ ਜਨਾਹ ਤੋਂ ਬਾਅਦ ਔਰਤਾਂ ਦੇ ਵਿਆਹ ਦਾ ਜਸ਼ਨ
ਸੰਯੁਕਤ ਰਾਸ਼ਟਰ ਦੀ ਇਕ ਹੋਰ ਰਿਪੋਰਟ ਵਿੱਚ ਗਾਜ਼ਾ ਸ਼ਹਿਰ ਅਤੇ ਖ਼ਾਨ ਯੂਨਿਸ ਦੇ ਸ਼ਰਨਾਰਥੀ ਕੈਂਪਾਂ ਵਿੱਚ ਵਾਪਰੀਆਂ ਕੁਝ ਬੇਹੱਦ ਪਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਕੈਂਪਾਂ ਵਿੱਚ 230 ਔਰਤਾਂ ਨੇ ਆਪਣੀ ਹੱਡਬੀਤੀ ਸਾਂਝੀ ਕੀਤੀ।
ਸਕੂਲ ਵਿੱਚ ਬਣੇ ਆਸਰਾ ਕੇਂਦਰ ਵਿੱਚ ਰਹਿ ਰਹੀ ਇਕ ਸ਼ਰਨਾਰਥੀ ਔਰਤ, ਜੋ ਜਬਰ ਜਨਾਹ ਦਾ ਸ਼ਿਕਾਰ ਹੋਈ ਸੀ, ਨੇ ਦੱਸਿਆ ਕਿ ਔਰਤਾਂ ਨੂੰ ਅਕਸਰ ਬਦਨਾਮੀ ਅਤੇ ਸ਼ਰਮ ਤੋਂ ਬਚਣ ਲਈ ਆਪਣੇ ਹੀ ਜਬਰ ਜਨਾਹ ਕਰਨ ਵਾਲਿਆਂ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।
ਔਰਤ ਨੇ ਕਿਹਾ, ‘‘ਜਦੋਂ ਸਕੂਲਾਂ ਵਿੱਚ ਜਬਰ ਜਨਾਹ ਦੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਅਗਲੇ ਹੀ ਦਿਨ ਉੱਥੇ ਵਿਆਹ ਅਤੇ ਜਸ਼ਨ ਦੇਖਣ ਨੂੰ ਮਿਲਦੇ ਹਨ।’’
ਇਕ ਹੋਰ ਔਰਤ ਨੇ ਦੱਸਿਆ ਕਿ ਇਕ ਵਿਅਕਤੀ ਨੇ ਆਪਣੀ 14 ਸਾਲਾ ਧੀ ਦਾ ਵਿਆਹ ਸਿਰਫ਼ ਆਟੇ ਦੀਆਂ ਦੋ ਬੋਰੀਆਂ ਦੇ ਬਦਲੇ ਕਰ ਦਿੱਤਾ, ਤਾਂ ਜੋ ਉਹ ਅਤੇ ਉਸ ਦੇ ਬਾਕੀ ਬੱਚੇ ਖਾਣਾ ਖਾ ਸਕਣ।