- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਸੂਤਰਾਂ ਨੇ ਦੱਸਿਆ ਕਿ ਦੂਰ-ਦਰਾਡੇ ਦੇ ਇਲਾਕੇ ’ਚ ਇੰਨੀਆਂ ਜ਼ਿਆਦਾ ਮੌਤਾਂ ਹੋਣ ਦਾ ਕਾਰਨ ਇਹ ਸੀ ਕਿ ਉਥੇ ਬਣੇ ਆਰਜ਼ੀ ਖੂਹਾਂ ’ਚ ਸੁਰੱਖਿਆ ਦੇ ਇੰਤਜ਼ਾਮ ਜਾਂ ਬਚਾਅ ਦੇ ਉਪਕਰਣ ਨਹੀਂ ਸਨ। ਵੈਸਟ ਕੋਰਡੋਫਾਨ ਪੈਰਾਮਿਲਟਰੀ ਰੈਪਿਡ ਸੁਪੋਰਟ ਫੋਰਸਿਜ਼ ਦੇ ਕੰਟਰੋਲ ’ਚ ਹੈ, ਜਿਨ੍ਹਾਂ ਲਈ ਸੋਨੇ ਦੀ ਮਾਈਨਿੰਗ ਆਮਦਨ ਦਾ ਇਕ ਮਹੱਤਵਪੂਰਨ ਜ਼ਰੀਆ ਹੈ।

ਖਾਰਤੂਮ (ਰਾਇਟਰ) : ਸੂਡਾਨ ਦੇ ਵੈਸਟ ਕੋਰਡੋਫਾਨ ’ਚ ਸੋਨੇ ਦੀ ਖਾਣ ਢਹਿਣ ਕਾਰਨ ਐਤਵਾਰ ਨੂੰ 60 ਲੋਕਾਂ ਦੀ ਮੌਤ ਹੋ ਗਈ। ਸੂਡਾਨ ਅਫਰੀਕਾ ’ਚ ਸੋਨਾ ਉਤਪਾਦਨ ਕਰਨ ਵਾਲੇ ਸਭ ਤੋਂ ਵੱਡੇ ਦੇਸ਼ਾਂ ’ਚੋਂ ਇਕ ਹੈ ਪਰ ਇੱਥੇ ਜ਼ਿਆਦਾਤਰ ਸੋਨਾ ਖ਼ਤਰਨਾਕ ਰਵਾਇਤੀ ਤਰੀਕਿਆਂ ਨਾਲ ਕੱਢਿਆ ਜਾਂਦਾ ਹੈ ਤੇ ਬਾਅਦ ’ਚ ਦੇਸ਼ ਤੋਂ ਬਾਹਰ ਤਸਕਰੀ ਕਰ ਦਿੱਤੀ ਜਾਂਦੀ ਹੈ। ਸਥਾਨਕ ਸੂਤਰਾਂ ਨੇ ਦੱਸਿਆ ਕਿ ਦੂਰ-ਦਰਾਡੇ ਦੇ ਇਲਾਕੇ ’ਚ ਇੰਨੀਆਂ ਜ਼ਿਆਦਾ ਮੌਤਾਂ ਹੋਣ ਦਾ ਕਾਰਨ ਇਹ ਸੀ ਕਿ ਉਥੇ ਬਣੇ ਆਰਜ਼ੀ ਖੂਹਾਂ ’ਚ ਸੁਰੱਖਿਆ ਦੇ ਇੰਤਜ਼ਾਮ ਜਾਂ ਬਚਾਅ ਦੇ ਉਪਕਰਣ ਨਹੀਂ ਸਨ। ਵੈਸਟ ਕੋਰਡੋਫਾਨ ਪੈਰਾਮਿਲਟਰੀ ਰੈਪਿਡ ਸੁਪੋਰਟ ਫੋਰਸਿਜ਼ ਦੇ ਕੰਟਰੋਲ ’ਚ ਹੈ, ਜਿਨ੍ਹਾਂ ਲਈ ਸੋਨੇ ਦੀ ਮਾਈਨਿੰਗ ਆਮਦਨ ਦਾ ਇਕ ਮਹੱਤਵਪੂਰਨ ਜ਼ਰੀਆ ਹੈ।