- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੀ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾਕਿ ਇਸ ਯੁੱਧ ਵਿਚ ਸ਼ਾਮਲ ਹੋਣ ਜਾਂ ਦਖਲ ਦੇਣ ਲਈ ਫੌਜ ਦੀ ਤਾਇਨਾਤੀ ਜਾਂ ਫੌਜੀ ਸਰੋਤ ਨਹੀਂ ਭੇਜੇ ਜਾਣਗੇ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਸਟ੍ਰੇਟ ਦੀ ਸੁਰੱਖਿਆ ਵਿਚ ਮਦਦ ਕਰਨ ਤੋਂ ਸਿਓਲ ਦੇ ਇਨਕਾਰ ’ਤੇ ਜਨਤਕ ਤੌਰ ’ਤੇ ਨਾਰਾਜ਼ਗੀ ਜਤਾਈ ਹੈ।

ਸਿਓਲ (ਏਜੰਸੀ) : ਦੱਖਣ ਕੋਰੀਆ ਦੇ ਰਾਸ਼ਟਰਪਤੀ ਲੀ ਜੇ-ਮਿਊਂਗ ਨੇ ਸ਼ੁੱਕਰਵਾਰ ਨੂੰ ਟਰੰਪ ਪ੍ਰਸ਼ਾਸਨ ਦੇ ਦਬਾਅ ਨੂੰ ਖਾਰਜ ਕਰਦਿਆਂ ਸਾਫ ਕਰ ਦਿੱਤਾ ਕਿ ਉਨ੍ਹਾਂ ਦਾ ਦੇਸ਼ ਈਰਾਨ ਵਿਰੁੱਧ ਅਮਰੀਕਾ ਦੇ ਅਗਵਾਈ ਵਾਲੇ ਯੁੱਧ ਵਿਚ ਫੌਜ ਜਾਂ ਫੌਜੀ ਸਰੋਤ ਨਹੀਂ ਭੇਜੇਗਾ। ਉਨ੍ਹਾਂ ਨੇ ਕਿਹਾ ਕਿ ਦੱਖਣ ਕੋਰੀਆ ਕਿਸੇ ਵੀ ਅਜਿਹੇ ਮੁਹਿੰਮ ਵਿਚ ਸ਼ਾਮਲ ਨਹੀਂ ਹੋਵੇਗਾ, ਜਿਸਨੂੰ ਈਰਾਨ ਵਿਰੁੱਧ ਫੌਜੀ ਕਾਰਵਾਈ ਦੇ ਸਮਰਥਨ ਵਜੋਂ ਦੇਖਿਆ ਜਾਵੇ।
ਲੀ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾਕਿ ਇਸ ਯੁੱਧ ਵਿਚ ਸ਼ਾਮਲ ਹੋਣ ਜਾਂ ਦਖਲ ਦੇਣ ਲਈ ਫੌਜ ਦੀ ਤਾਇਨਾਤੀ ਜਾਂ ਫੌਜੀ ਸਰੋਤ ਨਹੀਂ ਭੇਜੇ ਜਾਣਗੇ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਸਟ੍ਰੇਟ ਦੀ ਸੁਰੱਖਿਆ ਵਿਚ ਮਦਦ ਕਰਨ ਤੋਂ ਸਿਓਲ ਦੇ ਇਨਕਾਰ ’ਤੇ ਜਨਤਕ ਤੌਰ ’ਤੇ ਨਾਰਾਜ਼ਗੀ ਜਤਾਈ ਹੈ।
ਲੀ ਨੇ ਦੱਸਿਆ ਕਿ ਲੜਾਈ ਵਿਚ ਸ਼ਾਮਲ ਹੋਣ ਦੀ ਬਜਾਏ, ਦੱਖਣ ਕੋਰੀਆ ਸੋਮਾਲੀਆ ਦੇ ਤਟ ’ਤੇ ਸਮੁੰਦਰੀ ਡਕੈਤੀ ਰੋਕੂ ਮੁਹਿੰਮ ਲਈ ਤਾਇਨਾਤ ਆਪਣੇ ਨੇਵੀ ਦੇ ਤਬਾਹਕਾਰੀ ਜਹਾਜ਼ ਅਤੇ ਸਹਾਇਕ ਜਹਾਜ਼ਾਂ ਦੇ ਆਪ੍ਰੇਸ਼ਨ ਦਾ ਦਾਇਰਾ ਵਧਾਉਣ ’ਤੇ ਵਿਚਾਰ ਕਰ ਰਿਹਾ ਹੈ। ਜੇਕਰ ਇਹ ਜਹਾਜ਼ ਲਾਲ ਸਮੁੰਦਰ ਜਾਂ ਹੋਰਮੁਜ਼ ਸਟ੍ਰੇਟ ਦੇ ਆਸ-ਪਾਸ ਤਾਇਨਾਤ ਕੀਤੇ ਜਾਂਦੇ ਹਨ, ਤਾਂ ਉਨ੍ਹਾਂ ਦਾ ਟੀਚਾ ਸਿਰਫ ਦੱਖਣ ਕੋਰੀਆਈ ਤੇਲ ਟੈਂਕਰਾਂ ਅਤੇ ਹੋਰ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਹੋਵੇਗਾ।
ਉਨ੍ਹਾਂ ਨੇ ਸਾਫ ਕੀਤਾ ਕਿ ਇਹ ਸਰੋਤ ਈਰਾਨ ਵਿਰੁੱਧ ਕਿਸੇ ਫੌਜੀ ਮੁਹਿੰਮ ਵਿਚ ਨਹੀਂ ਵਰਤੇ ਜਾਣਗੇ। ਸਿਓਲ ਦਾ ਰੁਖ ਹੈ ਕਿ ਆਪਣੇ ਵਪਾਰਕ ਅਤੇ ਊਰਜਾ ਸਪਲਾਈ ਨਾਲ ਜੁੜੇ ਜਹਾਜ਼ਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਇਕ ਗੱਲ ਹੈ ਅਤੇ ਈਰਾਨ ਵਿਰੁੱਧ ਯੁੱਧ ਵਿਚ ਫੌਜੀ ਤੌਰ ’ਤੇ ਸ਼ਾਮਲ ਹੋਣਾ ਇਕ ਹੋਰ ਗੱਲ ਹੈ।
ਟਰੰਪ ਨੇ ਜਨਤਕ ਤੌਰ ’ਤੇ ਇਹ ਸਾਫ ਨਹੀਂ ਕੀਤਾ ਕਿ ਉਹ ਸਿਓਲ ਤੋਂ ਕਿਸ ਤਰ੍ਹਾਂ ਦੀ ਫੌਜੀ ਮਦਦ ਚਾਹੁੰਦੇ ਹਨ। ਹਾਲਾਂਕਿ, ਪਿਛਲੇ ਮਹੀਨੇ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਲੀ ਤੋਂ ਸੰਘਰਸ਼ ਵਿਚ ਥੋੜੀ ਮਦਦ ਕਰਨ ਨੂੰ ਕਿਹਾ ਸੀ। ਟਰੰਪ ਨੇ ਦੱਖਣ ਕੋਰੀਆ ਵਿਚ ਅਮਰੀਕੀ ਫੌਜੀਆਂ ਦੀ ਮੌਜੂਦਗੀ ਦਾ ਵੀ ਜ਼ਿਕਰ ਕੀਤਾ ਸੀ।
ਪਿਛਲੇ ਮਹੀਨੇ ਟਰੰਪ ਨੇ ਦੱਖਣ ਕੋਰੀਆ ਨਾਲ ਹੋਣ ਵਾਲੇ ਸਾਲਾਨਾ ਸਾਂਝੇ ਫੌਜੀ ਅਭਿਆਸਾਂ ਵਿੱਚੋਂ ਇਕ ਨੂੰ ਇਕਤਰਫਾ ਤੌਰ ’ਤੇ ਘਟਾ ਦਿੱਤਾ ਸੀ। ਉਨ੍ਹਾਂ ਨੇ ਇਨ੍ਹਾਂ ਅਭਿਆਸਾਂ ਨੂੰ ਮਹਿੰਗੇ ਅਤੇ ਉੱਤਰ ਕੋਰੀਆ ਲਈ ਦੁਸ਼ਮਣੀ ਵਾਲਾ ਦੱਸਿਆ ਸੀ। ਟਰੰਪ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਉੱਤਰ ਕੋਰੀਆ ਦਾ ਵਿਵਹਾਰ ਉਨ੍ਹਾਂ ਵਿਰੁੱਧ ‘ਬਿਨਾਂ ਕਿਸੇ ਖਤਰੇ ਵਾਲਾ ਅਤੇ ਆਦਰਸ਼’ ਰਿਹਾ ਅਤੇ ਉੱਤਰ ਕੋਰੀਆਈ ਆਗੂ ਕਿਮ ਜੋਂਗ ਉਨ ਨਾਲ ਉਨ੍ਹਾਂ ਦੇ ‘ਬਹੁਤ ਚੰਗੇ ਸੰਬੰਧ’ ਹਨ।