- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੋਬਲ ਫਾਉਂਡੇਸ਼ਨ ਦੀ ਕਾਰਜਕਾਰੀ ਨਿਰਦੇਸ਼ਕ ਹਾਨਾ ਸਟਜਾਰਨੇ ਨੇ ਬਿਆਨ ’ਚ ਕਿਹਾ ਕਿ ਇਨਾਮ ਦੀ ਰਕਮ ਵਧਾ ਕੇ ਅਸੀਂ ਨੋਬੇਲ ਇਨਾਮ ਦੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਮਹੱਤਵ ਨੂੰ ਬਰਕਰਾਰ ਰੱਖਦੇ ਹਾਂ ਤੇ ਇਹ ਯਕੀਨੀ ਬਣਾਉਂਦੇ ਹਾਂ ਕਿ ਇਨਾਮ ਦਾ ਆਰਥਿਕ ਮੁੱਲ ਸਮੇਂ ਦੇ ਨਾਲ ਬਣਿਆ ਰਹੇ।

ਕੋਪਨਹੇਗਨ (ਰਾਇਟਰ) : ਨੋਬਲ ਪੁਰਸਕਾਰ ਦੀ ਰਕਮ ’ਚ ਨੌ ਫੀਸਦ ਦਾ ਵਾਧਾ ਕਰਨ ਦੀ ਐਲਾਨ ਕੀਤੀ ਗਿਆ ਹੈ। ਹੁਣ ਨੋਬੇਲ ਪੁਰਸਕਾਰ ਜੇਤੂਆਂ ਨੂੰ ਇਕ ਕਰੋੜ 20 ਲੱਖ ਸਵੀਡਿਸ਼ ਕ੍ਰੋਨ ਇਨਾਮ ਵਜੋਂ ਮਿਲਣਗੇ।
ਸਵੀਡਨ ਦੇ ਨੋਬੇਲ ਫਾਉਂਡੇਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇਸ ਸਾਲ ਆਪਣੇ ਪ੍ਰਸਿੱਧ ਨੋਬਲ ਪੁਰਸਕਾਰਾਂ ਦੀ ਰਕਮ ਵਿਚ ਨੌ ਫੀਸਦ ਵਾਧਾ ਕਰੇਗਾ। ਇਸ ਵਾਧੇ ਮਗਰੋਂ ਸਾਰੀਆਂ ਛੇ ਸ਼੍ਰੇਣੀਆਂ ’ਚ ਕੁੱਲ ਇਨਾਮੀ ਰਕਮ ਇਕ ਕਰੋੜ 20 ਲੱਖ ਸਵੀਡਿਸ਼ ਕ੍ਰੋਨ ਹੋ ਜਾਵੇਗੀ।
ਨੋਬਲ ਫਾਉਂਡੇਸ਼ਨ ਦੀ ਕਾਰਜਕਾਰੀ ਨਿਰਦੇਸ਼ਕ ਹਾਨਾ ਸਟਜਾਰਨੇ ਨੇ ਬਿਆਨ ’ਚ ਕਿਹਾ ਕਿ ਇਨਾਮ ਦੀ ਰਕਮ ਵਧਾ ਕੇ ਅਸੀਂ ਨੋਬੇਲ ਇਨਾਮ ਦੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਮਹੱਤਵ ਨੂੰ ਬਰਕਰਾਰ ਰੱਖਦੇ ਹਾਂ ਤੇ ਇਹ ਯਕੀਨੀ ਬਣਾਉਂਦੇ ਹਾਂ ਕਿ ਇਨਾਮ ਦਾ ਆਰਥਿਕ ਮੁੱਲ ਸਮੇਂ ਦੇ ਨਾਲ ਬਣਿਆ ਰਹੇ।
ਇਸ ਸਾਲ ਭੌਤਿਕੀ, ਰਸਾਇਣ, ਸ਼ਾਂਤੀ, ਸਾਹਿਤ, ਅਰਥਸ਼ਾਸਤਰ ਤੇ ਸਿਹਤ ਲਈ ਨੋਬਲ ਪੁਰਸਕਾਰ ਜੇਤੂਆਂ ਦੇ ਨਾਮਾਂ ਦੀ ਐਲਾਨ 5 ਅਕਤੂਬਰ ਤੋਂ 12 ਅਕਤੂਬਰ ਵਿਚਾਲੇ ਕੀਤਾ ਜਾਵੇਗਾ। ਇਸ ਵਾਰ ਇਨਾਮਾਂ ਦੀ ਸ਼ੁਰੂਆਤ ਦੀ 125ਵੀਂ ਵਰ੍ਹੇਗੰਢ ਵੀ ਹੈ।