- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੇਪਾਲ ਪੁਲਿਸ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ 26 ਅਗਸਤ ਨੂੰ ਆਏ ਹੜ੍ਹ ਨਾਲ ਮ੍ਰਿਤਕਾਂ ਦੀ ਗਿਣਤੀ 1,451 ਹੋ ਗਈ ਹੈ, ਕਿਉਂਕਿ ਪ੍ਰਭਾਵਿਤ ਖੇਤਰਾਂ ਵਿੱਚੋਂ ਹੋਰ ਲਾਸ਼ਾਂ ਦੀ ਬਰਾਮਦਗੀ ਕੀਤੀ ਗਈ ਹੈ। ਚਿਤਵਨ ਜ਼ਿਲ੍ਹੇ ਵਿੱਚ 367 ਲਾਸ਼ਾਂ ਬਰਾਮਦ ਕੀਤੀਆਂ ਗਈਆਂ।

ਕਾਠਮੰਡੂ (ਪੀਟੀਆਈ) : ਨੇਪਾਲ ਵਿਚ ਭਿਆਨਕ ਹੜ੍ਹ ਦੇ ਕਰੀਬ ਚਾਰ ਹਫ਼ਤੇ ਬਾਅਦ ਵੀ ਕਰੀਬ ਛੇ ਹਜ਼ਾਰ ਲੋਕ ਲਾਪਤਾ ਹਨ। ਰਾਹਤ ਅਤੇ ਬਚਾਅ ਕਰਮਚਾਰੀਆਂ ਨੇ ਇਨ੍ਹਾਂ ਲਾਪਤਾ ਲੋਕਾਂ ਦੀ ਭਾਲ ਲਈ ਦਿਨ-ਰਾਤ ਇੱਕ ਕਰ ਰੱਖਿਆ ਹੈ। ਨੇਪਾਲ-ਤਿੱਬਤ ਸਰਹੱਦ ਦੇ ਕੋਲ ਪਿਛਲੇ ਮਹੀਨੇ ਆਏ ਹੜ੍ਹ ਨੇ ਨੇਪਾਲ ਵਿੱਚ ਭਾਰੀ ਤਬਾਹੀ ਮਚਾਈ ਸੀ। ਹੜ੍ਹ ਨਾਲ ਮਕਾਨ, ਵਾਹਨ, ਸੜਕਾਂ ਅਤੇ ਪੁਲ ਵਹਿ ਗਏ ਸਨ ਅਤੇ ਜਲ-ਬਿਜਲੀ ਪ੍ਰੋਜੈਕਟਾਂ ਨੂੰ ਨੁਕਸਾਨ ਪਹੁੰਚਿਆ ਸੀ। ਨੇਪਾਲ ਹੁਣ ਵੀ ਇਸ ਆਫ਼ਤ ਦੇ ਅਸਰ ਨਾਲ ਜੂਝ ਰਿਹਾ ਹੈ। ਹੜ੍ਹ ਨਾਲ ਚੀਨ ਵਿੱਚ ਵੀ 43 ਲੋਕਾਂ ਦੀ ਮੌਤ ਹੋਈ ਹੈ।
ਨੇਪਾਲ ਪੁਲਿਸ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ 26 ਅਗਸਤ ਨੂੰ ਆਏ ਹੜ੍ਹ ਨਾਲ ਮ੍ਰਿਤਕਾਂ ਦੀ ਗਿਣਤੀ 1,451 ਹੋ ਗਈ ਹੈ, ਕਿਉਂਕਿ ਪ੍ਰਭਾਵਿਤ ਖੇਤਰਾਂ ਵਿੱਚੋਂ ਹੋਰ ਲਾਸ਼ਾਂ ਦੀ ਬਰਾਮਦਗੀ ਕੀਤੀ ਗਈ ਹੈ। ਚਿਤਵਨ ਜ਼ਿਲ੍ਹੇ ਵਿੱਚ 367 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਰਸੁਵਾ ਤੋਂ 236, ਨਵਲਪਰਾਸੀ ਪੂਰਬ ਤੋਂ 232 ਅਤੇ ਨਵਲਪਰਾਸੀ ਪੱਛਮੀ ਤੋਂ 222 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਨੁਵਾਕੋਟ ਤੋਂ 203 ਲਾਸ਼ਾਂ, ਗੋਰਖਾ ਤੋਂ 79 ਲਾਸ਼ਾਂ, ਧਾਦਿੰਗ ਤੋਂ 72 ਲਾਸ਼ਾਂ ਅਤੇ ਤਨਹੂੰ ਤੋਂ 38 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਕਾਠਮੰਡੂ ਦੇ ਹਸਪਤਾਲਾਂ ਵਿੱਚ ਇਲਾਜ ਦੌਰਾਨ ਦੋ ਹੜ੍ਹ ਪੀੜਤਾਂ ਦੀ ਵੀ ਮੌਤ ਹੋ ਗਈ। ਦੇਸ਼ ਭਰ ਵਿੱਚੋਂ ਹੜ੍ਹ ਤੋਂ ਪ੍ਰਭਾਵਿਤ 13,784 ਲੋਕਾਂ ਨੂੰ ਬਚਾਇਆ ਗਿਆ ਹੈ।
ਮ੍ਰਿਤਕਾਂ ਦੀ ਪਛਾਣ ਕਰਨਾ ਵੀ ਵੱਡੀ ਚੁਣੌਤੀ ਹੈ, ਕਿਉਂਕਿ ਹੁਣ ਤੱਕ ਸਿਰਫ਼ ਲਗਭਗ 110 ਲਾਸ਼ਾਂ ਨੂੰ ਪਛਾਣ ਤੋਂ ਬਾਅਦ ਪਰਿਵਾਰਾਂ ਨੂੰ ਸੌਂਪਿਆ ਗਿਆ ਹੈ। ਹੁਣ ਤੱਕ, ਲਗਭਗ 1,300 ਲਾਸ਼ਾਂ ਨੂੰ ਅਸਥਾਈ ਤੌਰ 'ਤੇ ਦਫ਼ਨਾਇਆ ਗਿਆ ਹੈ, ਜਦੋਂ ਕਿ ਉਨ੍ਹਾਂ ਦੇ ਡੀ.ਐੱਨ.ਏ. ਨਮੂਨੇ ਇਕੱਠੇ ਕੀਤੇ ਗਏ ਹਨ।