ਮੁਸ਼ਕਲ 'ਚ ਫਸਿਆ ਯੂਰਪ, ਨਾ ਚਾਹੁਣ ਦੇ ਬਾਵਜੂਦ ਜੰਗ ’ਚ ਘੜੀਸੇ ਜਾ ਰਹੇ ਹਨ ਯੂਰਪੀ ਆਗੂ
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ’ਤੇ ਕਿਹਾ, ‘ਅਸੀਂ ਲੜਾਈ ਵਿਚ ਨਹੀਂ ਹਾਂ।’ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨੇ ਉਸੇ ਦਿਨ ਮੀਡੀਆ ਨੂੰ ਕਿਹਾ, ‘ਅਸੀਂ ਲੜਾਈ ਵਿਚ ਸ਼ਾਮਲ ਨਹੀਂ ਹੋਣਾ ਚਾਹੁੰਦੇ।’ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਸੋਮਵਾਰ ਨੂੰ ਸੰਸਦ ਵਿਚ ਕਿਹਾ, ‘ਅਸੀਂ ਅਮਰੀਕੀ ਅਤੇ ਇਜ਼ਰਾਇਲੀ ਹਮਲਿਆਂ ਵਿਚ ਸ਼ਾਮਲ ਨਹੀਂ ਹੋ ਰਹੇ।
Publish Date: Mon, 09 Mar 2026 08:29 AM (IST)
Updated Date: Mon, 09 Mar 2026 08:31 AM (IST)
ਨਿਊਯਾਰਕ ਟਾਈਮਜ਼, ਪੈਰਿਸ : ਈਰਾਨ ਖ਼ਿਲਾਫ਼ ਅਮਰੀਕਾ ਤੇ ਇਜ਼ਰਾਈਲ ਦੀ ਫ਼ੌਜੀ ਮੁਹਿੰਮ ਦੇ ਇਕ ਹਫ਼ਤੇ ਬਾਅਦ ਵੀ ਯੂਰਪੀ ਆਗੂ ਇਕ ਅਜਿਹੀ ਮੁਹਿੰਮ ਪ੍ਰਤੀ ਆਪਣੇ ਖ਼ਦਸ਼ਿਆਂ ਨੂੰ ਲੈ ਕੇ ਇਕਮੱਤ ਹਨ ਜਿਹੜੇ ਉਹ ਕਦੇ ਨਹੀਂ ਚਾਹੁੰਦੇ ਸਨ। ਪਰ ਹਕੀਕਤ ਇਹ ਹੈ ਕਿ ਉਨ੍ਹਾਂ ਨੂੰ ਹਰ ਰੋਜ਼ ਇਸ ਜੰਗ ਵਿਚ ਘੜੀਸਿਆ ਜਾ ਰਿਹਾ ਹੈ ਜਿਸ ਨਾਲ ਲੰਡਨ ਤੋਂ ਲੈ ਕੇ ਬਰਲਿਨ ਤੱਕ ਸਿਆਸੀ ਤੇ ਕੂਟਨੀਤਕ ਤਣਾਅ ਪੈਦਾ ਹੋ ਗਿਆ ਹੈ। ਇਹ ਤਣਾਅ ਯੂਰਪੀ ਆਗੂਆਂ ਦੀਆਂ ਗੱਲਾਂ ਅਤੇ ਆਪਣੇ-ਆਪਣੇ ਫ਼ੌਜੀ ਕਮਾਂਡਰਾਂ ਨੂੰ ਜੰਗੀ ਬੇੜੇ, ਜੰਗੀ ਜਹਾਜ਼ ਅਤੇ ਹੋਰ ਜੰਗੀ ਸਾਜ਼ੋ-ਸਾਮਾਨ ਭੇਜਣ ਲਈ ਦਿੱਤੇ ਜਾ ਰਹੇ ਹੁਕਮਾਂ ਵਿਚ ਵਧਦੇ ਆਪਾ ਵਿਰੋਧ ਵਿਚ ਸਾਫ਼ ਦਿਖਾਈ ਦੇ ਰਿਹਾ ਹੈ।
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ’ਤੇ ਕਿਹਾ, ‘ਅਸੀਂ ਲੜਾਈ ਵਿਚ ਨਹੀਂ ਹਾਂ।’ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨੇ ਉਸੇ ਦਿਨ ਮੀਡੀਆ ਨੂੰ ਕਿਹਾ, ‘ਅਸੀਂ ਲੜਾਈ ਵਿਚ ਸ਼ਾਮਲ ਨਹੀਂ ਹੋਣਾ ਚਾਹੁੰਦੇ।’ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਸੋਮਵਾਰ ਨੂੰ ਸੰਸਦ ਵਿਚ ਕਿਹਾ, ‘ਅਸੀਂ ਅਮਰੀਕੀ ਅਤੇ ਇਜ਼ਰਾਇਲੀ ਹਮਲਿਆਂ ਵਿਚ ਸ਼ਾਮਲ ਨਹੀਂ ਹੋ ਰਹੇ।’ ਦਰਅਸਲ ਯੂਰਪ ਵੱਡੀ ਮੁਸ਼ਕਲ ਵਿਚ ਫਸ ਗਿਆ ਹੈ। ਇਕ ਪਾਸੇ ਇਸ ਦੇ ਆਗੂਆਂ ਨੇ ਪੱਛਮੀ ਏਸ਼ੀਆ ਵਿਚ ਫਸੇ ਆਪਣੇ ਨਾਗਰਿਕਾਂ ਦੀ ਰੱਖਿਆ ਕਰਨੀ ਹੈ, ਅਰਬ ਦੇਸ਼ਾਂ ਨਾਲ ਰੱਖਿਆ ਸਮਝੌਤਿਆਂ ਦਾ ਸਨਮਾਨ ਕਰਨਾ ਹੈ ਅਤੇ ਕੁਝ ਮਾਮਲਿਆਂ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਾਰਾਜ਼ਗੀ ਤੋਂ ਬਚਣ ਲਈ ਅਮਰੀਕਾ ਨੂੰ ਆਪਣੇ ਫੌਜੀ ਅੱਡਿਆਂ ਦੇ ਇਸਤੇਮਾਲ ਦੀ ਆਗਿਆ ਦੇਣੀ ਪਵੇਗੀ। ਦੂਜੇ ਪਾਸੇ, ਉਨ੍ਹਾਂ ਨੂੰ ਅਮਰੀਕੀ ਕਾਰਵਾਈਆਂ ਪ੍ਰਤੀ ਬਹੁਤ ਜ਼ਿਆਦਾ ਸਮਰਥਨ ਦਿਖਾਉਣ ਤੋਂ ਬਚਣਾ ਹੈ ਤਾਂ ਜੋ ਈਰਾਨ ਵੱਲੋਂ ਫ਼ੌਜੀ ਹਮਲਿਆਂ ਤੇ ਆਪਣੀ ਬੇਚੈਨ ਜਨਤਾ ਦੇ ਚੋਣ ਨਤੀਜਿਆਂ ਤੋਂ ਬਚ ਸਕਣ ਜੋ ਜੰਗ ਦੀ ਦਲਦਲ ’ਚ ਨਹੀਂ ਉਤਰਨਾ ਚਾਹੁੰਦੀ।