- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਰਪੀ ਸੰਘ ਦੀ ਸਾਲਾਨਾ ਸਟੇਟ ਆਫ ਦਿ ਯੂਰਪੀਅਨ ਯੂਨੀਅਨ ਭਾਸ਼ਣ ’ਚ ਵਾਨ ਡੇਰੇ ਲੇਯੇਨ ਨੇ ਕਿਹਾ ਕਿ ਬੱਚਿਆਂ ਨੂੰ ਆਨਲਾਈਨ ਨੁਕਸਾਨ ਤੇ ਵਧੇਰੇ ਆਕਰਸ਼ਕ ਫੀਚਰਜ਼ ਤੋਂ ਬਚਾਉਣ ਲਈ ਕਦਮ ਚੁੱਕਣੇ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਦੀਆਂ ਤਸਵੀਰਾਂ ਦਾ ਏਆਈ ਰਾਹੀਂ ਗ਼ਲਤ ਤਸਵੀਰਾਂ ’ਚ ਵਰਤਣਾ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਬ੍ਰਸਲਜ਼ (ਏਪੀ) : ਯੂਰਪੀ ਸੰਘ ਦੀ ਚੇਅਰਪਰਸਨ ਉਰਸੁਲਾ ਵਾਨ ਡੇਰ ਲੇਯੇਨ ਨੇ ਬੁੱਧਵਾਰ ਨੂੰ 27 ਮੈਂਬਰੀ ਯੂਰਪੀ ਸੰਘ ’ਚ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਇੰਟਰਨੈੱਟ ਮੀਡੀਆ ਦੀ ਵਰਤੋਂ ’ਤੇ ਰੋਕ ਲਗਾਉਣ ਦਾ ਮਤਾ ਰੱਖਿਆ। ਨਾਲ ਹੀ, ਵੱਡੀ ਉਮਰ ਦੇ ਅੱਲ੍ਹੜਾਂ ਲਈ ਇਨ੍ਹਾਂ ਪਲੇਟਫਾਰਮਾਂ ਦੀ ਵਰਤੋਂ ’ਤੇ ਉਮਰ ਅਨੁਸਾਰ ਹੱਦਾਂ ਤੇ ਸੁਰੱਖਿਆ ਉਪਾਅ ਲਾਗੂ ਕਰਨ ਦੀ ਯੋਜਨਾ ਹੈ।
ਯੂਰਪੀ ਸੰਘ ਦੀ ਸਾਲਾਨਾ ਸਟੇਟ ਆਫ ਦਿ ਯੂਰਪੀਅਨ ਯੂਨੀਅਨ ਭਾਸ਼ਣ ’ਚ ਵਾਨ ਡੇਰੇ ਲੇਯੇਨ ਨੇ ਕਿਹਾ ਕਿ ਬੱਚਿਆਂ ਨੂੰ ਆਨਲਾਈਨ ਨੁਕਸਾਨ ਤੇ ਵਧੇਰੇ ਆਕਰਸ਼ਕ ਫੀਚਰਜ਼ ਤੋਂ ਬਚਾਉਣ ਲਈ ਕਦਮ ਚੁੱਕਣੇ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਦੀਆਂ ਤਸਵੀਰਾਂ ਦਾ ਏਆਈ ਰਾਹੀਂ ਗ਼ਲਤ ਤਸਵੀਰਾਂ ’ਚ ਵਰਤਣਾ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਮਤੇ ਅਨੁਸਾਰ 13 ਤੋਂ 15 ਸਾਲ ਦੇ ਬੱਚਿਆਂ ਲਈ ਮਾਪਿਆਂ ਦੀ ਨਿਗਰਾਨੀ ਵਾਲੇ ਮਿਨੀ ਅਕਾਊਂਟ ਬਣਾਏ ਜਾ ਸਕਦੇ ਹਨ। ਇਨ੍ਹਾਂ ’ਚ ਕੁਝ ਫੀਚਰਜ਼ ਤੇ ਵਰਤੋਂ ਦੇ ਸਮੇਂ ’ਤੇ ਹੱਦਾਂ ਹੋਣਗੀਆਂ। 15 ਤੋਂ 18 ਸਾਲ ਦੇ ਅੱਲ੍ਹੜਾਂ ਲਈ ਪਲੇਟਫਾਰਮ ਨੂੰ ਸੁਰੱਖਿਅਤ ਡਿਜ਼ਾਈਨ ਉਪਲੱਬਧ ਕਰਵਾਉਣਾ ਹੋਵੇਗਾ। ਮਤੇ ਦਾ ਵਿਸਥਾਰਤ ਖਰੜਾ ਵੀਰਵਾਰ ਨੂੰ ਸਾਹਮਣੇ ਆਉਣ ਦੀ ਉਮੀਦ ਹੈ। ਇਸ ਯੋਜਨਾ ’ਤੇ ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ’ਚ ਚਰਚਾ ਤੇ ਵੋਟਿੰਗ ਹੋਣੀ ਬਾਕੀ ਹੈ। ਮਾਹਿਰਾਂ ਨੇ ਹਾਲਾਂਕਿ ਚਿੰਤਾ ਪ੍ਰਗਟਾਈ ਹੈ ਕਿ ਸਿਰਫ ਉਮਰ ਦੀ ਸਮਾਂਹੱਦ ਤੈਅ ਕਰਨ ਨਾਲ ਇੰਟਰਨੈੱਟ ਮੀਡੀਆ ਕੰਪਨੀਆਂ ਦੇ ਉਸ ਕਾਰੋਬਾਰੀ ਮਾਡਲ ਦੀਆਂ ਮੁੱਢਲੀਆਂ ਸਮੱਸਿਆਵਾਂ ਦੂਰ ਨਹੀਂ ਹੋਣਗੀਆਂ, ਜੋ ਯੂਜ਼ਰ ਨੂੰ ਲੰਬੇ ਸਮੇਂ ਤੱਕ ਪਲੇਟਫਾਰਮ ’ਤੇ ਬਣਾਈ ਰੱਖਣ ਲਈ ਡਿਜ਼ਾਈਨ ਕੀਤਾ ਗਿਆ ਹੈ। ਫੇਸਬੁੱਕ, ਇੰਸਟਾਗ੍ਰਾਮ ਤੇ ਟਿਕਟਾਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਪਹਿਲਾਂ ਤੋਂ ਹੀ 13 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਅਕਾਊਂਟ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੰਦੇ ਪਰ ਅਧਿਕਾਰੀਆਂ ਨੇ ਇਨ੍ਹਾਂ ਕੰਪਨੀਆਂ ’ਤੇ ਦੋਸ਼ ਲਗਾਇਆ ਹੈ ਕਿ ਉਹ ਅਜਿਹੇ ਬੱਚਿਆਂ ਨੂੰ ਪਲੇਟਫਾਰਮ ਤੋਂ ਦੂਰ ਰੱਖਣ ’ਚ ਨਾਕਾਮ ਰਹੀਆਂ ਹਨ। ਫਰਾਂਸ, ਸਪੇਨ ਤੇ ਪੁਰਤਗਾਲ ਸਮੇਤ ਕੁਝ ਯੂਰਪੀ ਦੇਸ਼ਾਂ ਨੇ ਪਹਿਲਾਂ ਹੀ ਬੱਚਿਆਂ ਤੇ ਅੱਲ੍ਹੜਾਂ ਦੇ ਇੰਟਰਨੈੱਟ ਮੀਡੀਆ ਦੀ ਵਰਤੋਂ ਨੂੰ ਸੀਮਤ ਕਰਨ ਦੇ ਕਦਮ ਚੁੱਕੇ ਹਨ।
ਯੂਰਪੀ ਸੰਘ ਦਾ ਪਹਿਲਾ ਸਹਿਯੋਗੀ ਮੈਂਬਰ ਬਣ ਸਕਦੈ ਕੈਨੇਡਾ
ਯੂਰਪੀ ਸੰਘ ਦੀ ਚੇਅਰਪਰਸਨ ਉਰਸੁਲਾ ਵਾਨ ਡੇਰ ਲੇਯੇਨ ਨੇ ਕੈਨੇਡਾ ਨੂੰ ਯੂਰਪੀ ਸੰਘ ਦਾ ਪਹਿਲਾ ਸਹਿਯੋਗੀ ਮੈਂਬਰ ਬਣਾਉਣ ਦੀ ਦਿਸ਼ਾ ’ਚ ਗੱਲਬਾਤ ਸ਼ੁਰੂ ਕਰਨ ਦਾ ਮਤਾ ਦਿੱਤਾ ਹੈ। ਉਨ੍ਹਾਂ ਬੁੱਧਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਕਿਹਾ ਕਿ ਉਹ ਕੈਨੇਡਾ ਲਈ ਇਹ ਰਾਹ ਖੋਲ੍ਹਣਾ ਚਾਹੁੰਦੀ ਹੈ। ਇਸ ਦੌਰਾਨ ਯੂਰਪੀ ਸੰਸਦ ਮੈਂਬਰਾਂ ਨੇ ਕਾਰਨੀ ਦਾ ਖੜ੍ਹੇ ਹੋ ਕੇ ਸਵਾਗਤ ਕੀਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟੈਰਿਫ ਨੀਤੀਆਂ ਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਸਬੰਧੀ ਟਿੱਪਣੀਆਂ ਵਿਚਾਲੇ ਕੈਨੇਡਾ ਯੂਰਪ ਨਾਲ ਆਰਥਿਕ ਤੇ ਸੁਰੱਖਿਆ ਸਬੰਧ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।