- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਹਿਰਾਨ ਦੀਆਂ ਸੜਕਾਂ ’ਤੇ ਲੱਖਾਂ ਲੋਕ ਜੁਟ ਰਹੇ ਹਨ। ਪੁਰਸ਼ਾਂ, ਔਰਤਾਂ, ਬੱਚੇ ਤੇ ਬਜ਼ੁਰਗਾਂ ਦੀ ਮੌਜੂਦਗੀ ਵਿਚਾਲੇ ਲਗਾਤਾਰ ਸ਼ਰਧਾਂਜਲੀ ਤੇ ਸਮਰਥਨ ਦੇ ਨਾਅਰੇ ਲਾਏ ਜਾ ਰਹੇ ਹਨ•। ਇਰਾਨੀ ਸੱਤਾ ਸੰਸਥਾਨ ਦੇ ਚੋਟੀ ਦੇ ਆਗੂ ਵੀ ਮੋਸਾਲਾ ਕੰਪਲੈਕਸ ’ਚ ਪਹੁੰਚ ਕੇ ਸ਼ਰਧਾਂਜਲੀ ਦੇ ਚੁੱਕੇ ਹਨ।

ਜਾਗਰਣ, ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਲਗਭਗ 4 ਮਹੀਨਿਆਂ ਦੀ ਉਡੀਕ ਉਪਰੰਤ ਈਰਾਨ ਦੇ ਸੁਪਰੀਮ ਲੀਡਰ ਅਯਾਤਉੱਲਾ ਅਲੀ ਖਾਮੇਨੇਈ ਤੇ ਉਨ੍ਹਾਂ ਦੇ ਪਰਿਵਾਰ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਈਆਂ। ਈਰਾਨੀ ਸਮਾਚਾਰ ਏਜੰਸੀ ਇਰਨਾ ਅਨੁਸਾਰ 9 ਜੁਲਾਈ ਤਕ ਚੱਲਣ ਵਾਲੇ ਇਨ੍ਹਾਂ ਸਮਾਰੋਹਾਂ ਨੂੰ ਕੇਵਲ ਸਰਕਾਰੀ ਸ਼ੋਕ ਤਕ ਸੀਮਿਤ ਨਹੀਂ ਰੱਖਿਆ ਜਾ ਰਿਹਾ, ਬਲਕਿ ਇਨ੍ਹਾਂ ਨੂੰ ਇਰਾਨ ਵੱਲੋਂ ਇਸ ਨੂੰ ਆਪਣੀ ਧਾਰਮਿਕ, ਰਾਜਨੀਤਕ ਤੇ ਜਨ ਸਮਰਥਨ ਦੀ ਤਾਕਤ ਦੇ ਰੂਪ ’ਚ ਵੀ ਪੇਸ਼ ਕੀਤਾ ਜਾ ਰਿਹਾ ਹੈ। ਸਰਕਾਰ ਤੇ ਧਾਰਮਿਕ ਅਗਵਾਈ ਵਾਲੇ ਲੋਕ ਵੱਡੀ ਗਿਣਤੀ ’ਚ ਸੜਕਾਂ ’ਤੇ ਉੱਤਰ ਕੇ ਖਾਮੇਨੇਈ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕਰ ਰਹੇ ਹਨ। ਸਮਾਰੋਹ ’ਚ 1.5 ਤੋਂ 2 ਕਰੋੜ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਫਿਲਹਾਲ ਤਹਿਰਾਨ ਦੀ ਗ੍ਰੈਂਡ ਮੋਸਾਲਾ ਮਸਜਿਦ ’ਚ ਖਾਮੇਨੇਈ ਤੇ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰਾਂ ਦੇ ਤਾਬੂਤ ਰੱਖੇ ਹੋਏ ਹਨ। ਇਨ੍ਹਾਂ ’ਚ ਉਨ੍ਹਾਂ ਦੇ ਜਵਾਈ, ਸਭ ਤੋਂ ਛੋਟੀ ਬੇਟੀ, 14 ਮਹੀਨਿਆਂ ਦੀ ਪੋਤੀ ਜਰਹਾ ਮੁਹੰਮਦੀ ਗੋਲਪਾਯੋਗਾਨੀ ਤੇ ਨਵੇਂ ਸੁਪਰੀਮ ਲੀਡਰ ਮੋਜਤਬਾ ਦੀ ਪਤਨੀ ਦੇ ਤਾਬੂਤ ਸ਼ਾਮਲ ਹਨ। ਖਾਮੇਨੇਈ ਦੀ ਮ੍ਰਿਤਕ ਦੇਹ ਨੂੰ ਇਰਾਨੀ ਝੰਡੇ ’ਚ ਲਪੇਟਿਆ ਗਿਆ ਹੈ, ਜਦਕਿ ਤਾਬੂਤ ’ਤੇ ‘ਯਾ ਹੁਸੈਨ’ ਉੱਕਰਿਆ ਲਾਲ ਝੰਡਾ ਰੱਖਿਆ ਗਿਆ ਹੈ।
ਤਹਿਰਾਨ ਦੀਆਂ ਸੜਕਾਂ ’ਤੇ ਲੱਖਾਂ ਲੋਕ ਜੁਟ ਰਹੇ ਹਨ। ਪੁਰਸ਼ਾਂ, ਔਰਤਾਂ, ਬੱਚੇ ਤੇ ਬਜ਼ੁਰਗਾਂ ਦੀ ਮੌਜੂਦਗੀ ਵਿਚਾਲੇ ਲਗਾਤਾਰ ਸ਼ਰਧਾਂਜਲੀ ਤੇ ਸਮਰਥਨ ਦੇ ਨਾਅਰੇ ਲਾਏ ਜਾ ਰਹੇ ਹਨ•। ਇਰਾਨੀ ਸੱਤਾ ਸੰਸਥਾਨ ਦੇ ਚੋਟੀ ਦੇ ਆਗੂ ਵੀ ਮੋਸਾਲਾ ਕੰਪਲੈਕਸ ’ਚ ਪਹੁੰਚ ਕੇ ਸ਼ਰਧਾਂਜਲੀ ਦੇ ਚੁੱਕੇ ਹਨ। ਇਨ੍ਹਾਂ ’ਚ ਰਾਸ਼ਟਰਪਤੀ ਮਸੂਦ ਪੇਜੇਸ਼ਿਕਆਨ, ਵਿਦੇਸ਼ ਮੰਤਰੀ ਅੱਬਾਸ ਅਰਾਘਚੀ, ਸੰਸਦ ਪ੍ਰਧਾਨ ਮੁਹੰਮਦ ਬਾਕਰ ਗਲੀਬਾਫ, ਚੀਫ ਜਸਟਿਸ ਗੋਲਾਮਹੋਸੈਨ ਮੋਹਸੇਨੀ ਤੇ ਸੀਨੀਅਰ ਫੌਜੀ ਅਧਿਕਾਰੀ ਮੋਹਸਿਨ ਰੇਜਾਈ ਸ਼ਾਮਲ ਹਨ। ਸੁਰੱਖਿਆ ਕਾਰਨਾਂ ਨਾਲ ਵਰਤਮਾਨ ਸੁਪਰੀਮ ਲੀਡਰ ਮੋਜਤਬਾ ਖਾਮੇਨੇਈ ਜਨਤਕ ਸਮਾਰੋਹਾਂ ’ਚ ਸ਼•ਾਮਲ ਨਹੀਂ ਹੋਣਗੇ।
ਜਨ ਸਮਰਥਨ ਦੇ ਜ਼ਰੀਏ ਦੁਨੀਆ ਨੂੰ ਸੰਦੇਸ਼
ਏਐੱਨਆਈ ਅਨੁਸਾਰ, ਈਰਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦੇਸ਼ ਦੇ ਇਤਿਹਾਸ ਦੇ ਸਭ ਤੋਂ ਵੱਡੇ ਸਰਕਾਰੀ ਅੰਤਿਮ ਸੰਸਕਾਰਾਂ ’ਚੋਂ ਇਕ ਹੋਵੇਗਾ।• ਸਮਾਰੋਹ ’ਚ 30 ਤੋਂ ਵੱਧ ਦੇਸ਼ਾਂ ਦੇ ਆਗੂ ਤੇ ਪ੍ਰਤੀਨਿਧ ਤੇ 90 ਦੇਸ਼ਾ ਦੇ ਧਾਰਮਿਕ ਪ੍ਰਤੀਨਿਧੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਪਾਕਿਸਤਾਨ, ਰੂਸ ਤੇ ਚੀਨ ਸਣੇ ਕਈ ਦੇਸ਼ਾਂ ਨੇ ਆਪਣੇ ਪ੍ਰਤੀਨਿਧੀ ਮੰਡਲ ਭੇਜਣ ਦੀ ਪੁਸ਼ਟੀ ਕੀਤੀ ਹੈ। ਸ਼ੋਕ ਸਮੇਂ ਦੌਰਾਨ ਖਾਮੇਨੇਈ ਦੀ ਮ੍ਰਿਤਕ ਦੇਹ ਨੂੰ ਈਰਾਨ ਤੋਂ ਇਲਾਵਾ ਇਰਾਕ ਦੇ ਕੁਝ ਸ਼ਹਿਰਾਂ ’ਚ ਵੀ ਲਿਜਾਇਆ ਜਾਵੇਗਾ।
ਮਾਹਿਰਾਂ ਦਾ ਮੰਨਣਾ ਹੈ ਕਿ ਇਰਾਨ ਇਸ ਸ਼ਾਨਦਾਰ ਜਨਸਮੂਹ ਤੇ ਅੰਤਰਰਾਸ਼ਟਰੀ ਭਾਈਵਾਲੀ ਰਾਹੀਂ ਅਮਰੀਕਾ ਤੇ ਇਜ਼ਰਾਈਲ ਸਮੇਤ ਦੁਨੀਆ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਜੰਗ ਦੇ ਬਾਵਜੂਦ ਉਸ ਦੀ ਸਿਆਸੀ ਤੇ ਧਾਰਮਿਕ ਪ੍ਰਣਾਲੀ ਮਜ਼ਬੂਤ ਰਹੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਸ਼ਕਤੀ ਪ੍ਰਦਰਸ਼ਨ ਅਮਰੀਕਾ ਨਾਲ ਸੰਭਾਵਿਤ ਸ਼ਾਂਤੀ ਗੱਲਬਾਤ ਤੇ ਹੋਰਮੁਜ਼ ਜਲਡਮਰੂਮੱਧ ਨਾਲ ਜੁੜੇ ਰਣਨੀਤਿਕ ਮੁੱਦਿਆਂ ’ਤੇ ਮਨੋਵਿਗਿਆਨਕ ਫਾਇਦਾ ਪ੍ਰਾਪਤ ਕਰਨ ਦੀ ਕੋਸ਼ਿਸ਼ ਵੀ ਹੋ ਸਕਦੀ ਹੈ।
ਸੁਰੱਖਿਆ ’ਤੇ ਵਿਸ਼ੇਸ਼ ਨਜ਼ਰ
ਏਪੀ ਅਨੁਸਾਰ ਕਰੋੜਾਂ ਲੋਕਾਂ ਦੀ ਸੰਭਾਵਿਤ ਮੌਜੂਦਗੀ ਨੂੰ ਦੇਖਦੇ ਹੋਏ ਦੇਸ਼ ਭਰ ’ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 1989 ’ਚ ਆਯਤੁੱਲਾਹ ਰੁਹੋਲ੍ਹਾ ਖਾਮੇਨੇਈ ਦੇ ਅਤਿੰਮ ਸੰਸਕਾਰ ਤੇ ਬਾਅਦ ’ਚ ਜਨਰਲ ਕਾਸਿਮ ਸੋਲੇਮਾਨੀ ਦੇ ਦਫਨ ਸਮਾਰੋਹ ਦੌਰਾਨ ਭਾਰੀ ਭੀੜ ਕਾਰਨ ਭਗਦੜ ਵਰਗੀ ਸਥਿਤੀ ਬਣ ਚੁੱਕੀ ਸੀ, ਜਿਸ ’ਚ ਬਹੁਤ ਸਾਰੇ ਲੋਕਾਂ ਦੀ ਜਾਨ ਗਈ ਸੀ। ਇਸੇ ਕਾਰਨ ਇਸ ਵਾਰ ਸੁਰੱਖਿਆ ਤੇ ਭੀੜ ਮੈਨੇਜਮੈਂਟ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ।
4 ਮਹੀਨਿਆਂ ਤੱਕ ਸੁਰੱਖਿਅਤ ਰੱਖਿਆ ਗਿਆ ਮ੍ਰਿਤਕ ਸਰੀਰ
ਰਾਇਟਰ ਅਨੁਸਾਰ, ਖਾਮੇਨੇਈ ਦੇ ਮ੍ਰਿਤਕ ਸਰੀਰ ਨੂੰ ਫੋਰੈਂਸਿਕ ਮੋਰਚਰੀ ਦੇ ਰੈਫ੍ਰਿਜਰੇਟਡ ਕੋਲਡ ਸਟੋਰੇਜ ’ਚ ਸੁਰੱਖਿਅਤ ਰੱਖਿਆ ਗਿਆ ਸੀ। ਇਸਲਾਮ ’ਚ ਰਸਾਇਣਕ ਤਰੀਕੇ ਨਾਲ ਸਰੀਰ ਨੂੰ ਸੁਰੱਖਿਅਤ ਕਰਨ ਦੀ ਆਗਿਆ ਨਹੀਂ ਹੋਣ ਕਾਰਨ ਸਿਰਫ਼ ਥੋੜ੍ਹੇ ਤਾਪਮਾਨ ਦਾ ਸਹਾਰਾ ਲਿਆ ਗਿਆ। ਸ਼ੀਆ ਕਾਨੂੰਨ ਮੁਤਾਬਕ ਯੁੱਧ ਵਰਗੀਆਂ ਅਸਾਧਾਰਣ ਸਥਿਤੀਆਂ ’ਚ ਦਫਨ ਕਰਨ ’ਚ ਦੇਰੀ ਤੇ ਠੰਢੇ ਤਾਪਮਾਨ ’ਚ ਮ੍ਰਿਤਕ ਦੇਹ ਨੂੰ ਸੁਰੱਖਿਅਤ ਰੱਖਣ ਦੀ ਧਾਰਮਿਕ ਮਨਜ਼ੂਰੀ ਲਈ ਗਈ ਸੀ।
ਭਾਰਤੀ ਪ੍ਰਤਿਨਿਧੀ ਮੰਡਲ ਵੀ ਪਹੁੰਚਿਆ
ਭਾਰਤ ਸਰਕਾਰ ਵੱਲੋਂ ਵਿਦੇਸ਼ ਰਾਜ ਮੰਤਰੀ ਪਬਿਤ੍ਰ ਮਾਰਗਰੇਟਾ ਤੇ ਬਿਹਾਰ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਸੈਯਦ ਅਤਾ ਹਸਨੈਨ ਅੰਤਿਮ ਸੰਸਕਾਰ ’ਚ ਸ਼ਾਮਲ ਹੋਣ ਲਈ ਤਹਿਰਾਨ ਪਹੁੰਚੇ। ਪੀਡੀਪੀ ਦੇ ਮੁਖੀ ਮਹਿਬੂਬਾ ਮੁਫਤੀ, ਕਾਂਗਰਸ ਦੇ ਆਗੂ ਸਲਮਾਨ ਖੁਰਸ਼ੀਦ ਤੇ ਭਾਰਤੀ ਧਰਮ ਗੁਰੂਆਂ ਦੇ ਪ੍ਰਤਿਨਿਧੀ ਮੰਡਲ, ਜਿਸ ’ਚ ਜੈਨ ਮੁਨੀ ਆਚਾਰੀਆ ਲੋਕੇਸ਼ ਵੀ ਸ਼ਾਮਲ ਹਨ, ਨੇ ਵੀ ਖਾਮੇਨੇਈ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
ਵਿਦੇਸ਼ੀ ਆਗੂਆਂ ਦਾ ਜਮਾਵੜਾ
ਤਹਿਰਾਨ ’ਚ ਵਿਦੇਸ਼ੀ ਮਹਿਮਾਨਾਂ ਦੇ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਤੇ ਫੌਜ ਦੇ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ, ਚੀਨ, ਰੂਸ, ਓਮਾਨ, ਜਾਰਜੀਆ ਤੇ ਇਰਾਕ ਦੇ ਪ੍ਰਤਿਨਿਧੀਆਂ ਦੇ ਨਾਲ-ਨਾਲ ਲਿਬਨਾਨ ਦੇ ਅਮਾਲ ਮੂਵਮੈਂਟ, ਫਲਸਤੀਨੀ ਪ੍ਰਤਿਨਿਧੀਆਂ ਤੇ ਹੋਰ ਦੇਸ਼ਾਂ ਦੇ ਧਾਰਮਿਕ ਨੇਤਾਵਾਂ ਨੇ ਵੀ ਸਮਾਰੋਹ ’ਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ।
ਅਲੀ ਖਾਮੇਨੇਈ ਦੇ ਅੰਤਿਮ ਸੰਸਕਾਰ ਦਾ ਪੂਰਾ ਪ੍ਰੋਗਰਾਮ
3 ਜੁਲਾਈ- ਸ਼ਰਧਾਂਜਲੀ ਸਮਾਰੋਹ ਦੀ ਸ਼ੁਰੂਆਤ ਤਹਿਰਾਨ ਤੋਂ ਹੋਈ।
4-5 ਜੁਲਾਈ- ਤਹਿਰਾਨ ਸਥਿਤ ਗ੍ਰੈਂਡ ਮੋਸਾਲਾ ਮਸਜਿਦ ’ਚ ਅਲੀ ਖਾਮੇਨੇਈ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਤਾਬੂਤ ਅੰਤਿਮ ਦਰਸ਼ਨ ਤੇ ਸ਼ਰਧਾਂਜਲੀ ਲਈ ਰਹਿਣਗੇ। ਵਿਦੇਸ਼ੀ ਮਹਿਮਾਨਾਂ ਦੇ ਨਾਲ-ਨਾਲ ਆਮ ਲੋਕਾਂ ਦਾ ਵੀ ਲੱਗਾ ਤਾਂਤਾ
6-7 ਜੁਲਾਈ- ਅੰਤਿਮ ਯਾਤਰਾ ਤਹਿਰਾਨ ਦੇ ਵੱਖ-ਵੱਖ ਇਲਾਕਿਆਂ ’ਚੋਂ ਲੰਘਦੇ ਹੋਏ ਪੁੱਜੇਗੀ ਕੋਮ, ਜੋ ਇਸਲਾਮ ਦੀ ਸਿੱਖਿਆ ਦਾ ਸਭ ਤੋਂ ਵੱਡਾ ਕੇਂਦਰ ਮੰਨਿਆ ਜਾਂਦਾ ਹੈ। ਖਾਮੇਨੇਈ ਨੇ ਇੱਥੋਂ ਹੀ ਤਾਲੀਮ ਹਾਸਲ ਕੀਤੀ ਸੀ।
8 ਜੁਲਾਈ- ਇਰਾਕ ਦੇ ਨਜ਼ਫ ਤੇ ਕਰਬਲਾ ’ਚ ਜਨਤਕ ਅੰਤਿਮ ਯਾਤਰਾਵਾਂ ਕੱਢੀਆਂ ਜਾਣਗੀਆਂ। ਨਜ਼ਫ ’ਚ ਇਮਾਮ ਅਲੀ ਦਰਗਾਹ ਹੈ। ਕਰਬਲਾ ’ਚ ਇਮਾਮ ਹੁਸੈਨ ਤੇ ਉਨ੍ਹਾਂ ਦੇ ਸੌਤੇਲੇ ਭਰਾ ਅੱਬਾਸ ਦੀਆਂ ਦਰਗਾਹਾਂ ਵੀ ਸ਼ੀਆ ਮੁਸਲਮਾਨਾਂ ਦੇ ਸਭ ਤੋਂ ਪਵਿੱਤਰ ਸਥਾਨਾਂ ’ਚ ਗਿਣੀਆਂ ਜਾਂਦੀਆਂ ਹਨ।
9 ਜੁਲਾਈ- ਅਲੀ ਖਾਮੇਨੇਈ ਦੀ ਮ੍ਰਿਤਕ ਦੇਹ ਨੂੰ ਵਾਪਸ ਇਰਾਨ ਲਿਜਾਇਆ ਜਾਵੇਗਾ। ਉਸੇ ਦਿਨ ਮਸ਼ਹਦ ਸਥਿਤ ਇਮਾਮ ਰਜ਼ਾ ਦਰਗਾਹ ’ਚ ਉਨ੍ਹਾਂ ਨੂੰ ਸਪੁਰਦ-ਏ-ਖਾਕ ਕੀਤਾ ਜਾਵੇਗਾ•।