- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੇਟਸ ਦੇ ਬੁਲਾਰੇ ਨੇ ਵੀ ਬਿਆਨ ਜਾਰੀ ਕਰਕੇ ਕਿਹਾ ਕਿ ਦਸਤਾਵੇਜ਼ਾਂ ਤੋਂ ਸਿਰਫ ਇਹ ਸਪੱਸ਼ਟ ਹੁੰਦਾ ਹੈ ਕਿ ਐਪਸਟੀਨ ਗੇਟਸ ਨਾਲ ਲਗਾਤਾਰ ਸੰਬੰਧ ਨਹੀਂ ਬਣ ਸਕਣ ਕਾਰਨ ਨਿਰਾਸ਼ ਸੀ ਅਤੇ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਐਪਸਟੀਨ ਨੇ 2019 ’ਚ ਕਥਿਤ ਤੌਰ 'ਤੇ ਜੇਲ੍ਹ ’ਚ ਆਤਮਹੱਤਿਆ ਕਰ ਲਈ ਸੀ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਮਾਈਕਰੋਸਾਫਟ ਦੇ ਸਹਿ-ਸੰਸਥਾਪਕ ਅਤੇ ਅਰਬਪਤੀ ਬਿੱਲ ਗੇਟਸ ਨੇ ਜਿਨਸੀ ਅਪਰਾਧੀ ਜੈਰੀ ਐਪਸਟੀਨ ਨਾਲ ਬਿਤਾਏ ਸਮੇਂ ਲਈ ਜਨਤਾ ਅੱਗੇ ਅਫਸੋਸ ਜਤਾਉਂਦੇ ਹੋਏ ਕਿਹਾ ਹੈ ਕਿ ਉਹ ਉਸਦੇ ਨਾਲ ਬਿਤਾਏ ਹਰ ਪਲ ਲਈ ਪਛਤਾਉਂਦੇ ਹਨ ਅਤੇ ਇਸ ਲਈ ਮਾਫੀ ਮੰਗਦੇ ਹਨ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਅਮਰੀਕੀ ਨਿਆਂ ਵਿਭਾਗ ਦੁਆਰਾ ਜਾਰੀ ਕੀਤੇ ਦਸਤਾਵੇਜ਼ਾਂ ਦੇ ਨਵੇਂ ਸੰਗ੍ਰਹਿ ’ਚ ਐਪਸਟੀਨ ਨਾਲ ਸੰਬੰਧਤ ਕਈ ਈਮੇਲਾਂ ਅਤੇ ਨਿੱਜੀ ਗੱਲਬਾਤਾਂ ਸਾਹਮਣੇ ਆਈਆਂ ਹਨ। ਜਾਰੀ ਦਸਤਾਵੇਜ਼ਾਂ ’ਚ ਇੱਕ ਡਰਾਫਟ ਈਮੇਲ ਦਾ ਵੀ ਜ਼ਿਕਰ ਹੈ, ਜਿਸ ’ਚ ਐਪਸਟੀਨ ਨੇ ਗੇਟਸ 'ਤੇ ਵਿਆਹ ਤੋਂ ਬਾਹਰ ਦੇ ਰਿਸ਼ਤਿਆਂ ਦੇ ਇਲਜ਼ਾਮ ਲਗਾਏ ਸਨ। ਹਾਲਾਂਕਿ ਬਿੱਲ ਗੇਟਸ ਨੇ ਇਹਨਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹ ਈਮੇਲ ਕਦੇ ਭੇਜੀ ਹੀ ਨਹੀਂ ਗਈ ਅਤੇ ਇਸ ’ਚ ਲਿਖੀਆਂ ਗੱਲਾਂ ਝੂਠੀਆਂ ਹਨ। ਆਸਟਰੇਲੀਆ ’ਚ ਦਿੱਤੇ ਇੰਟਰਵਿਊ ’ਚ ਗੇਟਸ ਨੇ ਕਿਹਾ, ‘ਮੈਨੂੰ ਨਹੀਂ ਪਤਾ ਕਿ ਉਹ ਇਹ ਕਿਉਂ ਲਿਖ ਰਿਹਾ ਸੀ, ਸ਼ਾਇਦ ਉਹ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।’
ਗੇਟਸ ਦੇ ਬੁਲਾਰੇ ਨੇ ਵੀ ਬਿਆਨ ਜਾਰੀ ਕਰਕੇ ਕਿਹਾ ਕਿ ਦਸਤਾਵੇਜ਼ਾਂ ਤੋਂ ਸਿਰਫ ਇਹ ਸਪੱਸ਼ਟ ਹੁੰਦਾ ਹੈ ਕਿ ਐਪਸਟੀਨ ਗੇਟਸ ਨਾਲ ਲਗਾਤਾਰ ਸੰਬੰਧ ਨਹੀਂ ਬਣ ਸਕਣ ਕਾਰਨ ਨਿਰਾਸ਼ ਸੀ ਅਤੇ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਐਪਸਟੀਨ ਨੇ 2019 ’ਚ ਕਥਿਤ ਤੌਰ 'ਤੇ ਜੇਲ੍ਹ ’ਚ ਆਤਮਹੱਤਿਆ ਕਰ ਲਈ ਸੀ। ਦੂਜੇ ਪਾਸੇ, ਬਿੱਲ ਗੇਟਸ ਦੀ ਸਾਬਕਾ ਪਤਨੀ ਮੇਲਿੰਡਾ ਫ੍ਰੇਂਚ ਗੇਟਸ ਨੇ ਅਮਰੀਕੀ ਰੇਡੀਓ ਨੈੱਟਵਰਕ ਨਾਲ ਗੱਲਬਾਤ ਵਿੱਚ ਕਿਹਾ ਕਿ ਦਸਤਾਵੇਜ਼ਾਂ ਦੇ ਜਨਤਕ ਹੋਣ ਨਾਲ ਉਨ੍ਹਾਂ ਦੇ ਵਿਆਹੁਤਾ ਜੀਵਨ ਦੀਆਂ ਦਰਦਨਾਕ ਯਾਦਾਂ ਤਾਜ਼ਾ ਹੋ ਗਈਆਂ। ਉਨ੍ਹਾਂ ਨੇ ਕਿਹਾ ਕਿ ਜੋ ਵੀ ਸਵਾਲ ਬਾਕੀ ਹਨ, ਉਹਨਾਂ ਦੇ ਜਵਾਬ ਸੰਬੰਧਤ ਲੋਕਾਂ ਨੂੰ ਦੇਣੇ ਚਾਹੀਦੇ ਹਨ। ਬਿੱਲ ਅਤੇ ਮੇਲਿੰਡਾ ਗੇਟਸ ਦਾ ਤਲਾਕ 2021 ’ਚ ਹੋਇਆ ਸੀ। ਬਿੱਲ ਗੇਟਸ ਨੇ ਇੰਟਰਵਿਊ ਵਿੱਚ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਐਪਸਟੀਨ ਨਾਲ ਮੁਲਾਕਾਤ 2011 ’ਚ ਹੋਈ ਸੀ•