- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੁੱਕਰਵਾਰ ਦੁਪਹਿਰ ਨੂੰ ਟੈਕਸਾਸ ਦੇ ਸਟਾਰਬੇਸ ਤੋਂ 407 ਫੁੱਟ ਉੱਚੇ ਰਾਕੇਟ ਨੇ ਉਡਾਣ ਭਰੀ ਸੀ। ਇਸ ਦੇ ਦੋਵੇਂ ਪੜਾਅ ਸਫ਼ਲਤਾਪੂਰਵਕ ਵੱਖ ਹੋ ਗਏ।

ਡਿਜੀਟਲ ਡੈਸਕ, ਨਵੀਂ ਦਿੱਲੀ : ਐਲਨ ਮਸਕ ਦੇ ਸਟਾਰਸ਼ਿਪ ਨੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਸਪੇਸਐਕਸ ਦੇ ਸਟਾਰਸ਼ਿਪ ਪੁਲਾੜ ਯਾਨ ਨੇ ਸ਼ਨੀਵਾਰ ਨੂੰ ਪੁਲਾੜ ਤੋਂ 22 ਘੰਟਿਆਂ ਦੇ ਸਫ਼ਰ ਤੋਂ ਬਾਅਦ ਵਾਪਸੀ ਕੀਤੀ। ਇਸ ਦੌਰਾਨ ਟੈਕਸਾਸ ਦੇ ਲਾਂਚ ਟਾਵਰ ’ਤੇ ਲੱਗੀਆਂ ਵਿਸ਼ਾਲ ਮਕੈਨੀਕਲ ਬਾਹਾਂ (ਮੈਕਾਜ਼ਿਲਾ) ਨੇ ਇਸ ਨੂੰ ਹਵਾ ਵਿਚ ਹੀ ਸਫ਼ਲਤਾਪੂਰਵਕ ਫੜ ਲਿਆ।
ਸਟਾਰਸ਼ਿਪ ਦੀ ਇਹ ਪਹਿਲੀ ਮਿਡ-ਏਅਰ ਰਿਕਵਰੀ ਹੈ ਅਤੇ ਐਲਨ ਮਸਕ ਦੀ ਪੂਰੀ ਤਰ੍ਹਾਂ ਮੁੜ ਵਰਤੋਂ ਯੋਗ ਰਾਕੇਟ ਪ੍ਰਣਾਲੀ ਦੇ ਵਿਕਾਸ ਵੱਲ ਇਕ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ।
ਸਟਾਰਸ਼ਿਪ ਬੱਦਲਾਂ ਵਿਚੋਂ ਹੇਠਾਂ ਉਤਰਦਿਆਂ ਆਪਣੇ ਇੰਜਣ ਮੁੜ ਚਾਲੂ ਕਰਦਾ ਹੋਇਆ ਸਿੱਧਾ ਖੜ੍ਹਾ ਹੋ ਗਿਆ ਅਤੇ ਹੌਲੀ-ਹੌਲੀ ਲਾਂਚ ਟਾਵਰ ਦੀਆਂ ਵਿਸ਼ਾਲ ਮਕੈਨੀਕਲ ਬਾਹਾਂ ਵਿਚਕਾਰ ਆ ਗਿਆ।
ਇੰਜਣ ਬੰਦ ਹੋਣ ਤੋਂ ਬਾਅਦ ਯਾਨ ਜ਼ਮੀਨ ਤੋਂ ਉੱਪਰ ਹਵਾ ਵਿਚ ਹੀ ਲਟਕਦਾ ਰਿਹਾ। ਸਪੇਸਐਕਸ ਨੇ ਇਸ ਇਤਿਹਾਸਕ ਲੈਂਡਿੰਗ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ, “ਮੈਕਾਜ਼ਿਲਾ ਨੇ ਸਟਾਰਸ਼ਿਪ ਨੂੰ ਫੜ ਲਿਆ ਹੈ! ਪੂਰੀ ਟੀਮ ਨੂੰ ਵਧਾਈ।”
ਸ਼ੁੱਕਰਵਾਰ ਦੁਪਹਿਰ ਨੂੰ ਟੈਕਸਾਸ ਦੇ ਸਟਾਰਬੇਸ ਤੋਂ 407 ਫੁੱਟ ਉੱਚੇ ਰਾਕੇਟ ਨੇ ਉਡਾਣ ਭਰੀ ਸੀ। ਇਸ ਦੇ ਦੋਵੇਂ ਪੜਾਅ ਸਫ਼ਲਤਾਪੂਰਵਕ ਵੱਖ ਹੋ ਗਏ।
ਉੱਪਰੀ ਪੜਾਅ ਦੇ ਸਟਾਰਸ਼ਿਪ ਨੇ ਪੁਲਾੜ ਦੇ ਨਿਰਧਾਰਤ ਪੰਧ ਵਿਚ ਪਹੁੰਚ ਕੇ 26 ਐਡਵਾਂਸਡ ਸਟਾਰਲਿੰਕ ਸੈਟੇਲਾਈਟ ਤਾਇਨਾਤ ਕੀਤੇ ਅਤੇ ਲਗਪਗ 260 ਤੋਂ 265 ਕਿਲੋਮੀਟਰ ਦੀ ਉਚਾਈ ’ਤੇ 14 ਚੱਕਰ ਪੂਰੇ ਕੀਤੇ। ਇਹ ਸਪੇਸਐਕਸ ਦਾ 15ਵਾਂ ਪੂਰੇ ਆਕਾਰ ਦਾ ਸਟਾਰਸ਼ਿਪ ਮਿਸ਼ਨ ਸੀ ਅਤੇ ਪੁਲਾੜ ਦੇ ਪੰਧ ਤੱਕ ਪਹੁੰਚਣ ਦਾ ਦੂਜਾ ਸਫ਼ਲ ਸਫ਼ਰ ਸੀ।
Mechazilla catches Starship! Congratulations to the entire SpaceX team on this incredible achievement! https://t.co/YJzmGUZb2B
— SpaceX (@SpaceX) November 14, 2026