- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੀਨ ਅਤੇ ਏਸ਼ੀਆ ’ਤੇ ਖੋਜ ਸੰਗਠਨ ਦੁਆਰਾ ਕੀਤੇ ਗਏ ਇੱਕ ਵਿਸ਼ਲੇਸ਼ਣ ਵਿਚ ਤਰਕ ਦਿੱਤਾ ਗਿਆ ਹੈ ਕਿ ਜਦੋਂ ਕਿ ਚੀਨ ਲਿੰਗ ਸਮਾਨਤਾ ਦੇ ਗਲੋਬਲ ਅਕਸ ਪੇਸ਼ ਕਰਦਾ ਹੈ, ਪਰ ਉਹ ਆਬਾਦੀ ਟੀਚਿਆਂ ਨੂੰ ਪੂਰਾ ਕਰਨ ਲਈ ਔਰਤਾਂ ਦੀ ਪ੍ਰਜਨਨ ਸਮਰੱਥਾਵਾਂ ਦੀ ਵਰਤੋਂ ਕਰਦਾ ਹੈ। ਔਰਤਾਂ ਦੀ ਪ੍ਰਜਨਨ ਖੁਦਮੁਖਤਾਰੀ ਨੂੰ ਸੀਮਤ ਕਰਦਾ ਹੈ ਤਾਂ ਜੋ ਉਹ ਆਪਣੇ ਆਬਾਦੀ ਉਦੇਸ਼ਾਂ ਨੂੰ ਪੂਰਾ ਕਰ ਸਕੇ। ਸਿਚੁਆਨ ਯੂਨੀਵਰਸਿਟੀ ਦੇ ਰਸਾਲੇ ਵਿਚ ਇਸ ਸਾਲ ਦੇ ਲੇਖ ਵਿਚ ਕਿਹਾ ਗਿਆ ਕਿ ਵਧੇਰੇ ਬੱਚਿਆਂ ਦੀ ਨੀਤੀ ‘ਮਾਂ ਬਣਨ ਦੀ ਸਜ਼ਾ’ ਪੈਦਾ ਕਰਦੀ ਹੈ।

ਬੀਜ (ਏਜੰਸੀ) : ਚੀਨੀ ਕਮਿਊਨਿਸਟ ਪਾਰਟੀ (ਸੀਪੀਸੀ) ਨੇ ਲੰਮੇ ਸਮੇਂ ਤੋਂ ਚੀਨੀ ਮਹਿਲਾਵਾਂ ਦੇ ਅਧਿਕਾਰਾਂ ਦੀ ਰੱਖਿਆ ਨੂੰ ਆਪਣੀਆਂ ਪ੍ਰਾਪਤੀਆਂ ਵਜੋਂ ਪੇਸ਼ ਕੀਤਾ ਹੈ, ਪਰ ਅਧਿਐਨ ਤੋਂ ਪਤਾ ਲੱਗਾ ਹੈ ਕਿ ਹਾਲ ਹੀ ਦੇ ਸਾਲਾਂ ’ਚ ਜਨਤਕ ਜੀਵਨ ਵਿਚ ਉਨ੍ਹਾਂ ਦੀ ਭੂਮਿਕਾ ਘੱਟ ਹੋਈ ਹੈ, ਖਾਸ ਕਰ ਕੇ ਰਾਜਨੀਤਿਕ ਤੇ ਨੀਤੀ ਲੀਡਰਸ਼ਿਪ ਦੇ ਸਿਖਰ ’ਤੇ ਮਹਿਲਾਵਾਂ ਨੂੰ ਜਗ੍ਹਾ ਨਹੀਂ ਦਿੱਤੀ ਜਾਂਦੀ।
ਚੀਨ ਅਤੇ ਏਸ਼ੀਆ ’ਤੇ ਖੋਜ ਸੰਗਠਨ ਦੁਆਰਾ ਕੀਤੇ ਗਏ ਇੱਕ ਵਿਸ਼ਲੇਸ਼ਣ ਵਿਚ ਤਰਕ ਦਿੱਤਾ ਗਿਆ ਹੈ ਕਿ ਜਦੋਂ ਕਿ ਚੀਨ ਲਿੰਗ ਸਮਾਨਤਾ ਦੇ ਗਲੋਬਲ ਅਕਸ ਪੇਸ਼ ਕਰਦਾ ਹੈ, ਪਰ ਉਹ ਆਬਾਦੀ ਟੀਚਿਆਂ ਨੂੰ ਪੂਰਾ ਕਰਨ ਲਈ ਔਰਤਾਂ ਦੀ ਪ੍ਰਜਨਨ ਸਮਰੱਥਾਵਾਂ ਦੀ ਵਰਤੋਂ ਕਰਦਾ ਹੈ। ਔਰਤਾਂ ਦੀ ਪ੍ਰਜਨਨ ਖੁਦਮੁਖਤਾਰੀ ਨੂੰ ਸੀਮਤ ਕਰਦਾ ਹੈ ਤਾਂ ਜੋ ਉਹ ਆਪਣੇ ਆਬਾਦੀ ਉਦੇਸ਼ਾਂ ਨੂੰ ਪੂਰਾ ਕਰ ਸਕੇ। ਸਿਚੁਆਨ ਯੂਨੀਵਰਸਿਟੀ ਦੇ ਰਸਾਲੇ ਵਿਚ ਇਸ ਸਾਲ ਦੇ ਲੇਖ ਵਿਚ ਕਿਹਾ ਗਿਆ ਕਿ ਵਧੇਰੇ ਬੱਚਿਆਂ ਦੀ ਨੀਤੀ ‘ਮਾਂ ਬਣਨ ਦੀ ਸਜ਼ਾ’ ਪੈਦਾ ਕਰਦੀ ਹੈ। ਇਸ ਦੇ ਚੱਲਦਿਆਂ ਮਹਿਲਾਵਾਂ ਦੀ ਕਿਰਤ ਸ਼ਕਤੀ ਵਿਚ ਹਿੱਸੇਦਾਰੀ ਡਿੱਗਦੀ ਹੈ, ਤਨਖ਼ਾਹ ਘੱਟ ਹੁੰਦੀ ਹੈ ਅਤੇ ਤਰੱਕੀ ਵਿਚ ਰੁਕਾਵਟ ਆਉਂਦੀ ਹੈ। ਜਦੋਂ ਕਿ ਪੁਰਸ਼ਾਂ ਲਈ ਕੋਈ ਸਜ਼ਾ ਨਹੀਂ ਹੈ।
ਪੀਪਲਜ਼ ਡੇਲੀ ਵਿਚ ਪ੍ਰਕਾਸ਼ਿਤ ਲੇਖਾਂ ਦੇ ਅਨੁਸਾਰ, ਦਹਾਕਿਆਂ ਤੋਂ ਪਾਰਟੀ ਨੇ ਮਾਓ ਜ਼ੇਡੋਂਗ ਦੇ ਪ੍ਰਸਿੱਧ ਨਾਅਰੇ ‘ਔਰਤਾਂ ਅੱਧਾ ਅਸਮਾਨ ਸੰਭਾਲ ਰਹੀਆਂ ਹਨ’ ਨੂੰ ਲਿੰਗ ਸਮਾਨਤਾ ਲਈ ਇੱਕ ਮਾਰਗਦਰਸ਼ਕ ਸਿਧਾਂਤ ਵਜੋਂ ਉਤਸ਼ਾਹਿਤ ਕੀਤਾ ਹੈ। ਪਰ ਹਾਲ ਹੀ ਦੇ ਸਾਲਾਂ ਵਿਚ ਚੀਨ ਦੇ ਅਧਿਕਾਰਕ ਮੀਡੀਆ ਵਿਚ ਇਹ ਕਥਾ ਬਦਲ ਗਈ ਹੈ, ਜੋ ਔਰਤਾਂ ਦੀਆਂ ਘਰੇਲੂ ਭੂਮਿਕਾਵਾਂ ’ਤੇ ਵਧੇਰੇ ਜ਼ੋਰ ਦਿੰਦੀ ਹੈ। ਸ਼ਾਸਨ ਕਰ ਰਹੀ ਸੀਪੀਸੀ ਦਹਾਕਿਆਂ ਤੋਂ ਦਾਅਵਾ ਕਰਦੀ ਆ ਰਹੀ ਹੈ ਕਿ ਔਰਤਾਂ ‘ਸੋਸ਼ਲਿਸਟ ਆਧੁਨਿਕਤਾ ਅਤੇ ਸੁਧਾਰ ਅਤੇ ਖੁੱਲ੍ਹਾਪਣ’ ਵਿਚ ਸਰਗਰਮ ਭੂਮਿਕਾ ਨਿਭਾ ਰਹੀਆਂ ਹਨ। ਮਈ ਵਿਚ ਪ੍ਰਕਾਸ਼ਿਤ ‘ਫਰੰਟੀਅਰਜ਼ ਇਨ ਸੋਸ਼ੀਓਲਾਜੀ’ ਰਸਾਲੇ ਦੇ ਅਧਿਐਨ ਵਿਚ ਪਾਇਆ ਗਿਆ ਕਿ ਪੀਪਲਜ਼ ਡੇਲੀ ਨੇ ਔਰਤਾਂ ਨੂੰ ਘਰੇਲੂ ਤੇ ਪਰਿਵਾਰਕ ਭੂਮਿਕਾਵਾਂ ਨਾਲ ਵਧੇਰੇ ਜੋੜਿਆ, ਜਦੋਂ ਕਿ ਜਨਤਕ ਖੇਤਰ ਵਿਚ ਉਨ੍ਹਾਂ ਦੀਆਂ ਭੂਮਿਕਾਵਾਂ ਨੂੰ ਘੱਟ ਕਰ ਕੇ ਆਂਕਿਆ ਹੈ।
ਹਾਂਗਕਾਂਗ ਪੌਲੀਟੈਕਨਿਕ ਯੂਨੀਵਰਸਿਟੀ ਦੇ ਜਿਆ ਵਾਂਗ ਅਤੇ ਹਾਂਗਕਾਂਗ ਯੂਨੀਵਰਸਿਟੀ ਦੇ ਰੁਈਯੂ ਝਾਂਗ ਨੇ 1990 ਤੋਂ 2023 ਦੇ ਵਿਚਕਾਰ ਪੀਪਲਜ਼ ਡੇਲੀ ਵਿਚ ਪ੍ਰਕਾਸ਼ਿਤ 125,000 ਤੋਂ ਵੱਧ ਲੇਖਾਂ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਨੇ ਜਨਤਕ ਖੇਤਰ ਨਾਲ ਜੁੜੀ ਸ਼ਬਦਾਵਲੀ ਦੀ ਪਛਾਣ ਕੀਤੀ, ਜਿਸ ਵਿਚ ‘ਅਗਵਾਈ ਕਰਨ ਵਾਲੀ ਮਹਿਲਾ’, ‘ਲੜਾਕੂ’, ‘ਕਰੀਅਰ’ ਤੇ ‘ਉੱਦਮਤਾ’ ਵਰਗੇ ਸ਼ਬਦ ਸ਼ਾਮਲ ਸਨ ਤੇ ਨਿੱਜੀ ਖੇਤਰ ਨਾਲ ਜੁੜੇ ਸ਼ਬਦਾਂ ਦੀ ਪਛਾਣ ਕੀਤੀ, ਜਿਵੇਂ ‘ਪਰਿਵਾਰ’, ‘ਬੱਚਾ ਪੈਦਾ ਕਰਨਾ’, ‘ਘਰ ਦਾ ਕੰਮ’ ਅਤੇ ‘ਪਿਆਰੀ ਮਾਂ’।