- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਜਨਾਂ ਫਰਾਂਸੀਸੀ ਫਾਇਰ-ਫਾਈਟਰ ਜ਼ਖ਼ਮੀ ਹੋਏ ਪਰ ਦੋਵਾਂ ਦੇਸ਼ਾਂ ’ਚ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ। ਹਾਲਾਂਕਿ, ਹਫੜਾ-ਦਫੜੀ ਵਾਲਾ ਮਾਹੌਲ ਸੀ। ਲੋਕ ਕਾਰਾਂ ’ਚ ਭੱਜ ਰਹੇ ਸਨ ਤੇ ਪੁਲਿਸ ਘਰ-ਘਰ ਜਾ ਕੇ ਲੋਕਾਂ ਨੂੰ ਇਲਾਕਾ ਖ਼ਾਲੀ ਕਰਨ ਲਈ ਕਹਿ ਰਹੀ ਸੀ, ਕਿਉਂਕਿ ਨਜ਼ਦੀਕ ਦੇ ਜੰਗਲਾਂ ’ਚੋਂ ਧੂੰਏਂ ਦੇ ਗੁਬਾਰ ਉੱਠ ਰਹੇ ਸਨ। ਫਰਾਂਸ ਦੇ ਗ੍ਰਹਿ ਮੰਤਰੀ ਲਾਰੇਂਟ ਨੁਨੇਜ ਨੇ ਕਿਹਾ ਕਿ ਫਰਾਂਸ ’ਚ ਭਿਆਨਕ ਅੱਗ ਹੁਣ ਬੋਰਡੋ ਸ਼ਹਿਰ ਵੱਲ ਵਧ ਰਹੀ ਹੈ।

ਆਰਕਾਚੋਨ, (ਏਪੀ) : ਦੱਖਣ -ਪੱਛਮੀ ਫਰਾਂਸ ਤੇ ਮੱਧ ਸਪੇਨ ’ਚ ਜੰਗਲ ਦੀ ਭਿਆਨਕ ਅੱਗ ਕਾਰਨ ਲਗਪਗ ਦੋ ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣਾ ਪਿਆ। ਮੈਡ੍ਰਿਡ ਤੇ ਬੋਰਡੋ ਦੇ ਨਜ਼ਦੀਕ ਦੇ ਕਸਬਿਆਂ ’ਚ ਰਹਿਣ ਵਾਲੇ ਲੋਕ ਅੱਗ ਦੇ ਬੇਕਾਬੂ ਹੋਣ ’ਤੇ ਉੱਥੋਂ ਭੱਜਣ ਲੱਗੇ। ਦੋਵਾਂ ਦੇਸ਼ਾਂ ’ਚ ਅੱਗ ਬੁਝਾਉਣ ਵਾਲੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਅੱਗ ਦੀ ਵਧਦੀ ਭਿਆਨਕਤਾ ਨੇ ਹੈਰਾਨ ਕਰ ਦਿੱਤਾ। ਸਪੇਨ ’ਚ ਅੱਗ ਬੁਝਾਉਣ ਵਾਲੇ ਮੁਲਾਜ਼ਮਾਂ ਨੇ ਮੰਨਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਉਸ ਦਾ ਸਿੱਧੇ ਤੌਰ ’ਤੇ ਸਾਹਮਣਾ ਕਰਨਾ ਮੁਸ਼ਕਲ ਸੀ।
ਫਰਾਂਸ ਦੇ ਐਟਲਾਂਟਿਕ ਤੱਟ ’ਤੇ ਮੌਜੂਦ ਟੂਰਿਸਟ ਇਲਾਕਿਆਂ ’ਚ ਅੱਗ ਫੈਲਣ ’ਤੇ ਕੁਝ ਲੋਕ ਬੇੜੀ ’ਚ ਵੀ ਭੱਜ ਗਏ। ਫਰਾਂਸ ਦੇ ਗ੍ਰਹਿ ਮੰਤਰਾਲੇ ਮੁਤਾਬਕ ਦੇਸ਼ ਦੇ ਗਿਰੋਂਡੇ ਤੇ ਲੈਂਡਜ਼ ਇਲਾਕਿਆਂ ’ਚ ਇਕ ਲੱਖ 41 ਹਜ਼ਾਰ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ। ਸਪੇਨ ਦੇ ਗ੍ਰਹਿ ਮੰਤਰਾਲੇ ਮੁਤਾਬਕ ਮੱਧ ਸਪੇਨ ’ਚ 60 ਹਜ਼ਾਰ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ।