- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੀਰਵਾਰ ਨੂੰ ਐੱਨਆਈਐੱਸ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਮ ਜੋਂਗ ਦਾ ਇਕ ਪੁੱਤਰ ਵੀ ਹੈ, ਪਰ ਉਹ ਉਸਨੂੰ ਉਤਰਾਧਿਕਾਰੀ ਬਣਾਉਣ ਲਈ ਅੱਗੇ ਨਹੀਂ ਆ ਰਹੇ। ਕਿਮ ਜੋਂਗ ਉਨ 2011 ਵਿਚ ਆਪਣੇ ਪਿਤਾ ਕਿਮ ਜੋਂਗ ਇਲ ਦੀ ਮੌਤ ਮਗਰੋਂ ਦੇਸ਼ ਦੇ ਸ਼ਾਸਕ ਬਣੇ ਸਨ। ਐੱਨਆਈਐੱਸ ਨੇ ਆਪਣੇ ਸਾਬਕਾ ਅੰਦਾਜ਼ੇ ਨੂੰ ਦੁਬਾਰਾ ਪੁਸ਼ਟ ਕਰਦਿਆਂ ਦੱਸਿਆ ਕਿ ਕਿਮ ਜੋਂਗ ਉਨ ਦੀ ਧੀ ਕਿਮ ਜੂ ਏ ਦੀ ਉਮਰ ਸ਼ਾਇਦ 13 ਸਾਲ ਹੈ ਅਤੇ ਉਨ੍ਹਾਂ ਨੂੰ ਦੇਸ਼ ਦੀ ਸੱਤਾ ਸੰਭਾਲਣ ਲਈ ਹੁਣੇ ਤੋਂ ਹੀ ਤਿਆਰ ਕੀਤਾ ਜਾ ਰਿਹਾ ਹੈ।

ਸਿਓਲ (ਏਪੀ) : ਦੱਖਣੀ ਕੋਰੀਆ ਦੀ ਖੁਫੀਆ ਏਜੰਸੀ ਨੈਸ਼ਨਲ ਇੰਟੈਲੀਜੈਂਸ ਸਰਵਿਸ (ਐੱਨਆਈਐੱਸ) ਇਹ ਅੰਦਾਜਾ ਲਗਾ ਰਹੀ ਹੈ ਕਿ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਆਪਣੀ ਧੀ ਨੂੰ ਉਤਰਾਧਿਕਾਰੀ ਦੇ ਤੌਰ ’ਤੇ ਕਿਉਂ ਪੇਸ਼ ਕਰ ਰਹੇ ਹਨ। ਇਹ ਗੱਲ ਇਸ ਵੇਲੇ ਹੋ ਰਹੀ ਹੈ ਜਦੋਂ ਕਿ ਉਨ੍ਹਾਂ ਦਾ ਇਕ ਪੁੱਤਰ ਵੀ ਹੈ। ਯਾਦ ਰਹੇ ਕਿ ਸਥਾਪਨਾ ਦੇ ਸਮੇਂ ਤੋਂ ਹੀ ਦੋਵਾਂ ਦੇਸ਼ਾਂ ਵਿਚ ਦੁਸ਼ਮਣੀ ਵਾਲੇ ਹਾਲਾਤ ਹਨ।
ਵੀਰਵਾਰ ਨੂੰ ਐੱਨਆਈਐੱਸ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਮ ਜੋਂਗ ਦਾ ਇਕ ਪੁੱਤਰ ਵੀ ਹੈ, ਪਰ ਉਹ ਉਸਨੂੰ ਉਤਰਾਧਿਕਾਰੀ ਬਣਾਉਣ ਲਈ ਅੱਗੇ ਨਹੀਂ ਆ ਰਹੇ। ਕਿਮ ਜੋਂਗ ਉਨ 2011 ਵਿਚ ਆਪਣੇ ਪਿਤਾ ਕਿਮ ਜੋਂਗ ਇਲ ਦੀ ਮੌਤ ਮਗਰੋਂ ਦੇਸ਼ ਦੇ ਸ਼ਾਸਕ ਬਣੇ ਸਨ। ਐੱਨਆਈਐੱਸ ਨੇ ਆਪਣੇ ਸਾਬਕਾ ਅੰਦਾਜ਼ੇ ਨੂੰ ਦੁਬਾਰਾ ਪੁਸ਼ਟ ਕਰਦਿਆਂ ਦੱਸਿਆ ਕਿ ਕਿਮ ਜੋਂਗ ਉਨ ਦੀ ਧੀ ਕਿਮ ਜੂ ਏ ਦੀ ਉਮਰ ਸ਼ਾਇਦ 13 ਸਾਲ ਹੈ ਅਤੇ ਉਨ੍ਹਾਂ ਨੂੰ ਦੇਸ਼ ਦੀ ਸੱਤਾ ਸੰਭਾਲਣ ਲਈ ਹੁਣੇ ਤੋਂ ਹੀ ਤਿਆਰ ਕੀਤਾ ਜਾ ਰਿਹਾ ਹੈ।
ਐੱਨਆਈਐੱਸ ਕਿਮ ਜੋਂਗ ਉਨ ਦੇ ਸਭ ਤੋਂ ਵੱਡੇ ਪੁੱਤਰ ਬਾਰੇ ਪੱਕੀ ਜਾਣਕਾਰੀ ਇਕੱਠੀ ਕਰਨ ਵਿਚ ਲੱਗੀ ਹੋਈ ਹੈ, ਪਰ ਇਸ ਬਾਰੇ ਏਜੰਸੀ ਕੋਲ ਜ਼ਿਆਦਾ ਜਾਣਕਾਰੀ ਨਹੀਂ ਹੈ। ਖੁਫੀਆ ਏਜੰਸੀ ਨੂੰ ਇਹ ਵੀ ਪਤਾ ਲੱਗਾ ਹੈ ਕਿ ਕਿਮ ਜੋਂਗ ਦੀ ਧੀ ਤੋਂ ਛੋਟੀ ਇਕ ਹੋਰ ਸੰਤਾਨ ਹੈ, ਪਰ ਇਹ ਬੇਟਾ ਜਾਂ ਬੇਟੀ, ਇਸ ਦੀ ਪੁਸ਼ਟੀ ਨਹੀਂ ਹੈ।