ਜ਼ਮੀਨ ਦੇ ਹੇਠਾਂ ਕਿਹੋ ਜਿਹੀ ਹੈ ਦੁਨੀਆ? ਸਪੇਨ ਦੇ ਮੈਟਰੋਪੋਲ ਪੈਰਾਸੋਲ 'ਚ ਦੇਖਣ ਨੂੰ ਮਿਲੇਗਾ ਅਦਭੁੱਤ ਨਜ਼ਾਰਾ
ਸੇਵਿਲ ਸ਼ਹਿਰ 'ਚ ਹੁਣ 'ਮਾਈਸੀਲਿਅਮ' ਨਾਂ ਦਾ ਇਕ ਅਨੁਭਵ ਕੇਂਦਰ ਬਣਾਇਆ ਜਾਵੇਗਾ। 500 ਵਰਗ ਮੀਟਰ 'ਚ ਬਣਨ ਵਾਲੇ ਇਸ ਕੇਂਦਰ 'ਚ 30 ਪ੍ਰੋਜੈਕਟਰ ਅਤੇ ਇਲੈਕਟ੍ਰੋਡ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਇਸ ਕੇਂਦਰ ਦੇ ਬਣਨ ਤੋਂ ਬਾਅਦ ਜ਼ਮੀਨ ਦੇ ਹੇਠਾਂ ਮੌਜੂਦ ਪੌਦਿਆਂ ਅਤੇ ਮਸ਼ਰੂਮਾਂ ਦੀ ਦੁਨੀਆ ਦੇਖਣ ਨੂੰ ਮਿਲੇਗੀ। ਇਸ ਤਕਨੀਕ 'ਚ ਦਰਸ਼ਕਾਂ ਨੂੰ ਟੱਚ ਸਕ੍ਰੀਨ ਅਤੇ ਸੈਂਸਰਾਂ ਰਾਹੀਂ ਇਕ ਵਿਸ਼ੇਸ਼ ਅਤੇ ਨਵਾਂ ਅਨੁਭਵ ਮਿਲੇਗਾ।
Publish Date: Sat, 21 Nov 2026 04:31 PM (IST)
Updated Date: Sat, 21 Nov 2026 04:32 PM (IST)
ਡਿਜੀਟਲ ਡੈਸਕ, ਮੈਡ੍ਰਿਡ : ਸਪੇਨ ਦੇ ਸੇਵਿਲ ਸ਼ਹਿਰ ਦੇ ਅਨੋਖੇ ਮੈਟਰੋਪੋਲ ਪੈਰਾਸੋਲ ਦੇ ਨਿਰਮਾਣ ਨੂੰ 15 ਸਾਲ ਪੂਰੇ ਹੋ ਗਏ ਹਨ। 2011 'ਚ ਇਸ ਨਿਰਮਾਣ ਨੂੰ ਲੱਕੜ ਦੇ ਸਭ ਤੋਂ ਵੱਡੇ ਮਸ਼ਰੂਮ ਦਾ ਖ਼ਿਤਾਬ ਮਿਲਿਆ ਸੀ।
ਸਪੇਨ ਦੇ ਸੇਵਿਲ ਸ਼ਹਿਰ 'ਚ ਇਸ ਨੂੰ 950 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀ। ਹੁਣ ਇੱਥੇ ਇਕ ਅਜਿਹੀ ਅਨੋਖੀ ਚੀਜ਼ ਬਣਾਈ ਜਾਣ ਵਾਲੀ ਹੈ, ਜਿਸ ਰਾਹੀਂ ਜ਼ਮੀਨ ਦੇ ਅੰਦਰ ਦੀ ਦੁਨੀਆ ਦੇਖਣ ਨੂੰ ਮਿਲੇਗੀ।
ਜ਼ਮੀਨ ਦੇ ਹੇਠਾਂ ਦੀ ਦੁਨੀਆ ਦਿਖਾਈ ਦੇਵੇਗੀ
ਸੇਵਿਲ ਸ਼ਹਿਰ 'ਚ ਹੁਣ 'ਮਾਈਸੀਲਿਅਮ' ਨਾਂ ਦਾ ਇਕ ਅਨੁਭਵ ਕੇਂਦਰ ਬਣਾਇਆ ਜਾਵੇਗਾ। 500 ਵਰਗ ਮੀਟਰ 'ਚ ਬਣਨ ਵਾਲੇ ਇਸ ਕੇਂਦਰ 'ਚ 30 ਪ੍ਰੋਜੈਕਟਰ ਅਤੇ ਇਲੈਕਟ੍ਰੋਡ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਇਸ ਕੇਂਦਰ ਦੇ ਬਣਨ ਤੋਂ ਬਾਅਦ ਜ਼ਮੀਨ ਦੇ ਹੇਠਾਂ ਮੌਜੂਦ ਪੌਦਿਆਂ ਅਤੇ ਮਸ਼ਰੂਮਾਂ ਦੀ ਦੁਨੀਆ ਦੇਖਣ ਨੂੰ ਮਿਲੇਗੀ। ਇਸ ਤਕਨੀਕ 'ਚ ਦਰਸ਼ਕਾਂ ਨੂੰ ਟੱਚ ਸਕ੍ਰੀਨ ਅਤੇ ਸੈਂਸਰਾਂ ਰਾਹੀਂ ਇਕ ਵਿਸ਼ੇਸ਼ ਅਤੇ ਨਵਾਂ ਅਨੁਭਵ ਮਿਲੇਗਾ।
ਮੈਟਰੋਪੋਲ ਪੈਰਾਸੋਲ ਦੇ ਨਿਰਮਾਣ 'ਚ ਲਗਪਗ 3,500 ਤੋਂ 3,800 ਘਣ ਮੀਟਰ ਫਿਨਲੈਂਡ ਦੀ ਚੀੜ ਦੀ ਇੰਜੀਨੀਅਰਡ ਲੱਕੜ ਦੀ ਵਰਤੋਂ ਕੀਤੀ ਗਈ ਹੈ। ਲੱਕੜ ਨੂੰ ਮੀਂਹ ਅਤੇ ਨਮੀ ਤੋਂ ਬਚਾਉਣ ਲਈ ਇਸ 'ਤੇ ਵਿਸ਼ੇਸ਼ ਪੌਲੀਯੂਰੇਥੇਨ ਦੀ ਵਾਟਰਪ੍ਰੂਫ਼ ਪਰਤ ਚੜ੍ਹਾਈ ਗਈ ਹੈ।