'ਈਰਾਨ 'ਤੇ ਨਿਸ਼ਾਨਾ ਸਾਧੀ ਖੜ੍ਹੀਆਂ 1000 ਮਿਜ਼ਾਈਲਾਂ, ਪੂਰੀ ਤਰ੍ਹਾਂ ਤਬਾਹ ਕਰ ਦੇਵਾਂਗੇ'; ਟਰੰਪ ਦਾ ਵੱਡਾ ਦਾਅਵਾ
ਈਰਾਨ ’ਚ ਸਾਬਕਾ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਜਨਾਜ਼ੇ (ਅੰਤਿਮ ਸੰਸਕਾਰ) ਦੌਰਾਨ ਟਰੰਪ ਦੀ ਹੱਤਿਆ ਦੀ ਮੰਗ ਉੱਠੀ ਅਤੇ ਇਸ ਦੇ ਪੋਸਟਰ ਦੇਖੇ ਗਏ। ਈਰਾਨ ਵਿੱਚ ਟਰੰਪ ਦੀ ਹੱਤਿਆ ਦੇ ਸ਼ਰੇਆਮ ਨਾਅਰੇ ਲੱਗਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਈਰਾਨ ਨੂੰ ਵਿਨਾਸ਼ ਦੀ ਵੱਡੀ ਧਮਕੀ ਦਿੱਤੀ ਹੈ।
Publish Date: Sat, 11 Jul 2026 11:05 AM (IST)
Updated Date: Sat, 11 Jul 2026 11:08 AM (IST)
ਡਿਜੀਟਲ ਡੈਸਕ, ਵਾਸ਼ਿੰਗਟਨ। ਈਰਾਨ ’ਚ ਸਾਬਕਾ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਜਨਾਜ਼ੇ (ਅੰਤਿਮ ਸੰਸਕਾਰ) ਦੌਰਾਨ ਟਰੰਪ ਦੀ ਹੱਤਿਆ ਦੀ ਮੰਗ ਉੱਠੀ ਅਤੇ ਇਸ ਦੇ ਪੋਸਟਰ ਦੇਖੇ ਗਏ। ਈਰਾਨ ਵਿੱਚ ਟਰੰਪ ਦੀ ਹੱਤਿਆ ਦੇ ਸ਼ਰੇਆਮ ਨਾਅਰੇ ਲੱਗਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਈਰਾਨ ਨੂੰ ਵਿਨਾਸ਼ ਦੀ ਵੱਡੀ ਧਮਕੀ ਦਿੱਤੀ ਹੈ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣੇ 'ਟਰੂਥ ਸੋਸ਼ਲ' (Truth Social) 'ਤੇ ਪੋਸਟ ਕਰਦਿਆਂ ਕਿਹਾ, "ਅਮਰੀਕਾ ਦੀਆਂ 1000 ਮਿਜ਼ਾਈਲਾਂ ਪੂਰੀ ਤਰ੍ਹਾਂ ਤਿਆਰ (ਲੌਕਡ ਐਂਡ ਲੋਡਿਡ) ਹਨ ਅਤੇ ਉਨ੍ਹਾਂ ਦਾ ਨਿਸ਼ਾਨਾ ਸਿੱਧਾ ਇਸਲਾਮਿਕ ਰਿਪਬਲਿਕ ਆਫ਼ ਈਰਾਨ 'ਤੇ ਹੈ।"
ਜੇਕਰ ਈਰਾਨੀ ਸਰਕਾਰ ਨੇ ਆਪਣੀ ਧਮਕੀ 'ਤੇ ਕੋਈ ਕਦਮ ਚੁੱਕਿਆ ਤਾਂ ਤੁਰੰਤ ਹਜ਼ਾਰਾਂ ਹੋਰ ਮਿਜ਼ਾਈਲਾਂ ਦਾਗੀਆਂ ਜਾਣਗੀਆਂ। ਅਮਰੀਕੀ ਫ਼ੌਜ ਈਰਾਨ ਦੇ ਸਾਰੇ ਇਲਾਕਿਆਂ ਨੂੰ ਪੂਰੀ ਤਰ੍ਹਾਂ ਨੇਸਤਨਾਬੂਦ ਅਤੇ ਤਬਾਹ ਕਰ ਦੇਵੇਗੀ।
ਜੇਕਰ ਮੇਰੀ ਹੱਤਿਆ ਹੁੰਦੀ ਹੈ ਤਾਂ...
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟਰੰਪ ਨੇ 'ਨਿਊਯਾਰਕ ਪੋਸਟ' ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਂ ਕਾਫੀ ਸਮੇਂ ਤੋਂ ਈਰਾਨ ਦੇ ਨਿਸ਼ਾਨੇ 'ਤੇ ਹਾਂ। ਜੇਕਰ ਮੇਰੀ ਹੱਤਿਆ ਹੁੰਦੀ ਹੈ ਤਾਂ ਮੈਂ ਅਜਿਹੇ ਹਮਲੇ ਦੇ ਨਿਰਦੇਸ਼ ਦਿੱਤੇ ਹਨ ਜੋ ਈਰਾਨ ਨੇ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ।
ਟਰੰਪ ਨੇ ਕਿਹਾ ਕਿ ਜੇਕਰ ਮੇਰੀ ਹੱਤਿਆ ਹੁੰਦੀ ਹੈ ਤਾਂ ਈਰਾਨ 'ਤੇ ਬੰਬ ਸੁੱਟ ਦੇਣਾ। ਟਰੰਪ ਵੱਲੋਂ ਦਿੱਤੀਆਂ ਗਈਆਂ ਇਨ੍ਹਾਂ ਧਮਕੀਆਂ ਤੋਂ ਬਾਅਦ ਇੱਕ ਵਾਰ ਫਿਰ ਮਿਡਲ ਈਸਟ ’ਚ ਤਣਾਅ ਵਧ ਸਕਦਾ ਹੈ।
ਇਜ਼ਰਾਈਲ ਨੇ ਦਿੱਤੀ ਹੱਤਿਆ ਦੀ ਸਾਜ਼ਿਸ਼ ਦੀ ਜਾਣਕਾਰੀ
ਜ਼ਿਕਰਯੋਗ ਹੈ ਕਿ ਇਜ਼ਰਾਈਲ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੈ ਕੇ ਗੰਭੀਰ ਖੁਫੀਆ ਚਿਤਾਵਨੀ ਦਿੱਤੀ ਹੈ। ਇਜ਼ਰਾਈਲੀ ਖੁਫੀਆ ਏਜੰਸੀਆਂ ਨੇ ਅਮਰੀਕਾ ਨੂੰ ਜਾਣਕਾਰੀ ਦਿੱਤੀ ਹੈ ਕਿ ਈਰਾਨ ਟਰੰਪ ਦੀ ਹੱਤਿਆ ਦੀ ਨਵੀਂ ਸਾਜ਼ਿਸ਼ 'ਤੇ ਕੰਮ ਕਰ ਰਿਹਾ ਹੈ।