- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਕਬੂਜ਼ਾ ਜੰਮੂ-ਕਸ਼ਮੀਰ ਵਿਚ ਵਿਧਾਨ ਸਭਾ ਲਈ ਸੋਮਵਾਰ ਨੂੰ ਹੋਏ ਪਹਿਲੇ ਪੜਾਅ ਦੇ ਮਤਦਾਨ ਦੌਰਾਨ ਬਾਈਕਾਟ, ਫ਼ਰਜ਼ੀ ਮਤਦਾਨ, ਦਮਨ ਅਤੇ ਹਿੰਸਕ ਟਕਰਾਅ... ਸਭ ਕੁਝ ਹੋਇਆ। ਇਨ੍ਹਾਂ ਘਟਨਾਵਾਂ ਵਿਚ ਇਕ ਵਿਅਕਤੀ ਦੀ ਮੌਤ ਹੋਈ ਅਤੇ ਕਈ ਜ਼ਖ਼ਮੀ ਹੋਏ ਹਨ। ਪਰ ਚੋਣਾਂ ਦਾ ਵਿਰੋਧ ਕਰ ਰਹੀ ਜੈਕ (ਜਾਇੰਟ ਅਵਾਮੀ ਐਕਸ਼ਨ ਕਮੇਟੀ) ਨੇ ਮਰਨ ਵਾਲਿਆਂ ਦੀ ਗਿਣਤੀ ਨੂੰ ਬਹੁਤ ਜ਼ਿਆਦਾ ਦੱਸਿਆ ਹੈ।

ਇਸਲਾਮਾਬਾਦ, (ਪੀਟੀਆਈ) : ਮਕਬੂਜ਼ਾ ਜੰਮੂ-ਕਸ਼ਮੀਰ ਵਿਚ ਵਿਧਾਨ ਸਭਾ ਲਈ ਸੋਮਵਾਰ ਨੂੰ ਹੋਏ ਪਹਿਲੇ ਪੜਾਅ ਦੇ ਮਤਦਾਨ ਦੌਰਾਨ ਬਾਈਕਾਟ, ਫ਼ਰਜ਼ੀ ਮਤਦਾਨ, ਦਮਨ ਅਤੇ ਹਿੰਸਕ ਟਕਰਾਅ... ਸਭ ਕੁਝ ਹੋਇਆ। ਇਨ੍ਹਾਂ ਘਟਨਾਵਾਂ ਵਿਚ ਇਕ ਵਿਅਕਤੀ ਦੀ ਮੌਤ ਹੋਈ ਅਤੇ ਕਈ ਜ਼ਖ਼ਮੀ ਹੋਏ ਹਨ। ਪਰ ਚੋਣਾਂ ਦਾ ਵਿਰੋਧ ਕਰ ਰਹੀ ਜੈਕ (ਜਾਇੰਟ ਅਵਾਮੀ ਐਕਸ਼ਨ ਕਮੇਟੀ) ਨੇ ਮਰਨ ਵਾਲਿਆਂ ਦੀ ਗਿਣਤੀ ਨੂੰ ਬਹੁਤ ਜ਼ਿਆਦਾ ਦੱਸਿਆ ਹੈ।
ਭਾਰਤ ਨੇ ਇਨ੍ਹਾਂ ਚੋਣਾਂ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਹੈ। ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਇਲਾਕੇ ਭਾਰਤ ਦੇ ਜੰਮੂ, ਕਸ਼ਮੀਰ ਅਤੇ ਲੱਦਾਖ ਦੇ ਹਿੱਸੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਭਵਿੱਖ ਵਿਚ ਪਾਕਿਸਤਾਨ ਨਾਲ ਹੋਣ ਵਾਲੀ ਗੱਲਬਾਤ ਵਿਚ ਕਬਜ਼ੇ ਵਾਲੇ ਇਨ੍ਹਾਂ ਹਿੱਸਿਆਂ ਨੂੰ ਭਾਰਤ ਨੂੰ ਵਾਪਸ ਕਰਨ ਦੇ ਮਸਲੇ ’ਤੇ ਚਰਚਾ ਹੋਵੇਗੀ। ਹਾਲਾਂਕਿ, ਇਸ ਗੱਲਬਾਤ ਦਾ ਹੁਾਲੇ ਤੱਕ ਕੋਈ ਪ੍ਰੋਗਰਾਮ ਤੈਅ ਨਹੀਂ ਕੀਤਾ ਗਿਆ ਹੈ। ਸੋਮਵਾਰ ਨੂੰ ਹੋਈ ਚੁਣਾਵੀ ਹਿੰਸਾ ’ਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੇ ਕਿਹਾ ਹੈ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਉਮੀਦਵਾਰ ਵੱਲੋਂ ਕੀਤੀ ਗਈ ਫਾਇਰਿੰਗ ਵਿਚ ਪੀਪੀਪੀ ਦੇ ਵਰਕਰ ਮੁਖਤਾਰ ਯੂਨੁਸ ਦੀ ਮੌਤ ਹੋਈ ਹੈ।
ਪੀਪੀਪੀ ਦੇ ਪ੍ਰਧਾਨ ਬਿਲਾਵਲ ਭੁੱਟੋ ਜਰਦਾਰੀ ਨੇ ਮੁਖਤਾਰ ਦੀ ਮੌਤ ’ਤੇ ਦੁੱਖ ਅਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਕਿਹਾ, ਪੀਐੱਮਐੱਲ-ਐੱਨ ਦੇ ਨੇਤਾਵਾਂ ਦੀ ਫਾਇਰਿੰਗ ਦੇ ਸਮੇਂ ਕਾਨੂੰਨ-ਵਿਵਸਥਾ ਸੰਭਾਲਣ ਵਾਲੇ ਅਧਿਕਾਰੀ ਕਿੱਥੇ ਸਨ? ਇਸ ਘਟਨਾ ’ਤੇ ਚੋਣ ਕਮਿਸ਼ਨ ਕੀ ਕਰ ਰਿਹਾ ਹੈ? ਪੀਪੀਪੀ ਅਤੇ ਪੀਐੱਮਐੱਲ-ਐੱਨ ਨੇ ਇਕ-ਦੂਜੇ ’ਤੇ ਚੋਣਾਂ ਵਿਚ ਗੜਬੜੀਆਂ ਕਰਨ ਅਤੇ ਹਿੰਸਾ ਫੈਲਾਉਣ ਦੇ ਦੋਸ਼ ਲਗਾਏ ਹਨ। ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼(ਪੀਟੀਆਈ) ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕੀਤਾ ਹੈ ਜਦਕਿ ਜੈਕ ਨੂੰ ਰੋਕ ਕੇ ਚੋਣਾਂ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ। ਪੀਟੀਆਈ ਨੇ ਕਿਹਾ ਹੈ ਕਿ ਖੇਤਰ ਵਿਚ ਪਿਛਲੇ 50 ਦਿਨਾਂ ਤੋਂ ਚੱਲ ਰਹੇ ਜੈਕ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਸੁਰੱਖਿਆ ਬਲਾਂ ਨੇ 100 ਤੋਂ ਵੱਧ ਲੋਕਾਂ ਦੀ ਹੱਤਿਆ ਕੀਤੀ ਹੈ। ਜੈਕ ਪਾਕਿਸਤਾਨ ਵੱਲੋਂ ਕਸ਼ਮੀਰੀਆਂ ਨੂੰ ਤੰਗ-ਪਰੇਸ਼ਾਨ ਕਰਨ ਦਾ ਵਿਰੋਧ ਕਰ ਰਿਹਾ ਹੈ।
ਮਕਬੂਜ਼ਾ ਕਸ਼ਮੀਰ ਵਿਚ ਪਾਕਿਸਤਾਨ-ਪ੍ਰਸਤ ਵਿਧਾਨ ਸਭਾ ਦੇ ਗਠਨ ਲਈ 27 ਜੁਲਾਈ ਤੋਂ ਸ਼ੁਰੂ ਹੋਈ ਮਤਦਾਨ ਪ੍ਰਕਿਰਿਆ 10 ਅਗਸਤ ਤੱਕ ਚੱਲੇਗੀ। 53 ਸੀਟਾਂ ਵਾਲੀ ਵਿਧਾਨ ਸਭਾ ਵਿਚ 45 ਸੀਟਾਂ ਮਤਦਾਨ ਰਾਹੀਂ ਭਰੀਆਂ ਜਾਣਗੀਆਂ ਜਦਕਿ ਅੱਠ ਸੀਟਾਂ ’ਤੇ ਪਾਕਿਸਤਾਨ ਸਰਕਾਰ ਦੁਆਰਾ ਪਸੰਦ ਕੀਤੇ ਵਿਦਵਾਨਾਂ, ਔਰਤਾਂ ਅਤੇ ਤਕਨੀਕੀ ਮਾਹਿਰਾਂ ਨੂੰ ਨਾਮਜ਼ਦ ਕੀਤਾ ਜਾਵੇਗਾ।