
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਿਊਯਾਰਕ ਟਾਈਮਜ਼ ਮੁਤਾਬਕ, 26 ਸਾਲਾ ਟੂਰ ਗਾਈਡ ਜੀਹਾ ਯਿਟਿਏ ਤੇ ਉਨ੍ਹਾਂ ਦਾ ਹਾਈਕਰਜ਼ ਗਰੁੱਪ ਤਿੱਬਤ 'ਚ ਇਕ ਆਬਜ਼ਰਵੇਸ਼ਨ ਡੈੱਕ 'ਤੇ ਮੌਜੂਦ ਸੀ, ਜਿੱਥੋਂ ਤਸਾਂਗਬੂ ਰੀ ਦੀ ਖੂਬਸੂਰਤ ਚੋਟੀ ਤੇ ਗਲੇਸ਼ੀਅਰ ਦਿਖਾਈ ਦੇ ਰਹੇ ਸਨ।

ਡਿਜੀਟਲ ਡੈਸਕ, ਕਾਠਮੰਡੂ: ਨੇਪਾਲ 'ਚ ਆਏ ਭਿਆਨਕ ਹੜ੍ਹ ਦੀ ਸ਼ੁਰੂਆਤ ਨਾਲ ਜੁੜੀ ਇਕ ਡਰਾਉਣੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ 'ਚ ਇਕ ਗਲੇਸ਼ੀਅਰ ਦਾ ਵੱਡਾ ਹਿੱਸਾ ਢਹਿੰਦਾ ਤੇ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ। ਤਿੱਬਤ ਇਲਾਕੇ 'ਚ ਮੌਜੂਦ ਸੈਲਾਨੀਆਂ ਨੇ ਗਲੇਸ਼ੀਅਰ ਦੇ ਢਹਿਣ ਤੇ ਉਸ ਤੋਂ ਬਾਅਦ ਆਏ ਐਵਲਾਂਚ ਦੇ ਸ਼ੁਰੂਆਤੀ ਪਲਾਂ ਨੂੰ ਆਪਣੇ ਕੈਮਰੇ 'ਚ ਰਿਕਾਰਡ ਕਰ ਲਿਆ। ਇਸ ਵਿਨਾਸ਼ਕਾਰੀ ਆਫ਼ਤ 'ਚ ਹੁਣ ਤਕ 626 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ 2 ਹਜ਼ਾਰ ਤੋਂ ਵੱਧ ਲੋਕ ਲਾਪਤਾ ਹਨ।
ਨਿਊਯਾਰਕ ਟਾਈਮਜ਼ ਮੁਤਾਬਕ, 26 ਸਾਲਾ ਟੂਰ ਗਾਈਡ ਜੀਹਾ ਯਿਟਿਏ ਤੇ ਉਨ੍ਹਾਂ ਦਾ ਹਾਈਕਰਜ਼ ਗਰੁੱਪ ਤਿੱਬਤ 'ਚ ਇਕ ਆਬਜ਼ਰਵੇਸ਼ਨ ਡੈੱਕ 'ਤੇ ਮੌਜੂਦ ਸੀ, ਜਿੱਥੋਂ ਤਸਾਂਗਬੂ ਰੀ ਦੀ ਖੂਬਸੂਰਤ ਚੋਟੀ ਅਤੇ ਗਲੇਸ਼ੀਅਰ ਦਿਖਾਈ ਦੇ ਰਹੇ ਸਨ।
ਸਵੇਰੇ ਕਰੀਬ 10:50 ਵਜੇ ਜਿਵੇਂ ਹੀ ਧੁੰਦ ਹਟੀ ਤੇ ਸੈਲਾਨੀਆਂ ਨੇ ਆਪਣੇ ਕੈਮਰੇ ਕੱਢੇ, ਉਸੇ ਸਮੇਂ ਪਹਾੜਾਂ 'ਚ ਧਮਾਕੇ ਵਰਗੀ ਤੇਜ਼ ਗੜਗੜਾਹਟ ਗੂੰਜ ਉੱਠੀ।
ਜੀਹਾ ਨੇ ਦੱਸਿਆ ਕਿ ਅਜਿਹਾ ਲੱਗਿਆ ਜਿਵੇਂ ਪਹਾੜਾਂ ਦੇ ਅੰਦਰ ਕੋਈ ਵੱਡਾ ਧਮਾਕਾ ਹੋਇਆ ਹੋਵੇ। ਇਸ ਤੋਂ ਤੁਰੰਤ ਬਾਅਦ ਆਸਮਾਨ 'ਚ ਧੂੰਏਂ ਅਤੇ ਧੂੜ ਦਾ ਵਿਸ਼ਾਲ ਬੱਦਲ ਛਾ ਗਿਆ ਅਤੇ ਦੇਖਦੇ ਹੀ ਦੇਖਦੇ ਗਲੇਸ਼ੀਅਰ ਤੋਂ ਬਰਫ਼ ਅਤੇ ਚੱਟਾਨਾਂ ਦੇ ਟੁਕੜੇ ਸਿੱਧੀ ਢਲਾਣ ਤੋਂ ਹੇਠਾਂ ਡਿੱਗਣ ਲੱਗੇ।
ਮਾਹਿਰਾਂ ਅਤੇ ਚੀਨੀ ਮੀਡੀਆ ਮੁਤਾਬਕ, ਉਚਾਈ ਵਾਲੇ ਇਲਾਕੇ 'ਚ ਗਲੇਸ਼ੀਅਰ ਦਾ ਇਕ ਵਿਸ਼ਾਲ ਹਿੱਸਾ ਟੁੱਟ ਕੇ ਹੇਠਾਂ ਡਿੱਗਿਆ। ਡਿੱਗਦੇ ਸਮੇਂ ਇਸ ਨੇ ਆਪਣੇ ਨਾਲ ਬਰਫ਼, ਭਾਰੀ ਚੱਟਾਨਾਂ, ਮਿੱਟੀ ਅਤੇ ਮਲਬੇ ਨੂੰ ਮਿਲਾ ਲਿਆ, ਜਿਸ ਕਾਰਨ ਇਹ ਇੱਕ ਭਿਆਨਕ ਡੈਬ੍ਰਿਸ ਫਲੋ ਵਿੱਚ ਬਦਲ ਗਿਆ।
ਵੀਡੀਓ ਵਿੱਚ ਗਲੇਸ਼ੀਅਰ ਦੀ ਬਰਫ਼ ਅਤੇ ਚੱਟਾਨਾਂ ਦਾ ਕਰੀਬ 800 ਮੀਟਰ ਲੰਬਾ ਹਿੱਸਾ ਟੁੱਟ ਕੇ ਹੇਠਾਂ ਘਾਟੀ ਵਿੱਚ ਡਿੱਗਦਾ ਨਜ਼ਰ ਆ ਰਿਹਾ ਹੈ।
ਚੀਨੀ ਮਾਹਿਰ ਗੁਓ ਝਾਓਚੇਂਗ ਮੁਤਾਬਕ, ਮਲਬੇ ਦਾ ਇਹ ਸੈਲਾਬ ਲਗਪਗ 50 ਮੀਟਰ ਪ੍ਰਤੀ ਸਕਿੰਟ ਦੀ ਖ਼ਤਰਨਾਕ ਰਫ਼ਤਾਰ ਨਾਲ ਅੱਗੇ ਵਧਿਆ, ਜਿਸ ਕਾਰਨ ਲੋਕਾਂ ਨੂੰ ਭੱਜਣ ਜਾਂ ਸੰਭਲਣ ਦਾ ਮੌਕਾ ਨਹੀਂ ਮਿਲਿਆ।
USGS (ਅਮਰੀਕੀ ਭੂ-ਵਿਗਿਆਨ ਸਰਵੇਖਣ) ਮੁਤਾਬਕ, ਇਸ ਤਬਾਹੀ ਅਤੇ ਹੜ੍ਹ ਦਾ ਅਸਰ 100 ਕਿਲੋਮੀਟਰ ਦੂਰ ਤੱਕ ਦੇਖਿਆ ਗਿਆ। ਮਲਬਾ 20 ਕਿਲੋਮੀਟਰ ਤੋਂ ਵੱਧ ਖੇਤਰ ਵਿੱਚ ਫੈਲਦਾ ਹੋਇਆ ਸਿੱਧਾ ਚੀਨ ਦੇ ਗਯਿਰੋਂਗ ਪੋਰਟ ਤੱਕ ਪਹੁੰਚ ਗਿਆ। ਜਦੋਂ ਪਹਾੜ ਤੋਂ ਸੈਲਾਨੀ ਹੇਠਾਂ ਉਤਰੇ ਤਾਂ ਉਨ੍ਹਾਂ ਨੂੰ ਸੜਕਾਂ ਬੰਦ ਹੋਣ ਅਤੇ ਵੱਡੇ ਪੱਧਰ 'ਤੇ ਹੋਈ ਤਬਾਹੀ ਦਾ ਪਤਾ ਲੱਗਾ।
ਫਿਲਹਾਲ ਘਟਨਾ ਸਥਾਨ ਦੇ ਉੱਪਰਲੇ ਇਲਾਕਿਆਂ 'ਚ ਮਲਬੇ ਕਾਰਨ ਇਕ ਆਰਜ਼ੀ ਝੀਲ ਬਣ ਗਈ ਹੈ, ਜਿਸ ਨਾਲ ਹੇਠਲੇ ਇਲਾਕਿਆਂ 'ਚ ਇਕ ਹੋਰ ਹੜ੍ਹ ਦਾ ਖ਼ਤਰਾ ਵੱਧ ਗਿਆ ਹੈ। ਰਾਹਤ ਅਤੇ ਬਚਾਅ ਦਲ ਲਗਾਤਾਰ ਸਥਿਤੀ 'ਤੇ ਨਜ਼ਰ ਬਣਾਈ ਰੱਖ ਰਹੇ ਹਨ।