- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਪ੍ਰਸਤਾਵ ਡੈਮੋਕ੍ਰੈਟ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਪੇਸ਼ ਕੀਤਾ ਸੀ। ਇਸ ਦੇ ਸਮਰਥਨ ਵਿਚ ਚਾਰ ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਡੈਮੋਕ੍ਰੈਟਾਂ ਦਾ ਸਾਥ ਦਿੱਤਾ। ਹਾਲਾਂਕਿ ਇਹ ਪ੍ਰਸਤਾਵ ਪ੍ਰਤੀਕਾਤਮਕ ਹੈ ਅਤੇ ਇਸ ਨਾਲ ਫ਼ੌਜੀ ਮੁਹਿੰਮ ’ਤੇ ਤੁਰੰਤ ਕੋਈ ਕਾਨੂੰਨੀ ਅਸਰ ਨਹੀਂ ਪਵੇਗਾ।

ਵਾਸ਼ਿੰਗਟਨ, ਰਾਇਟਰ : ਈਰਾਨ ਖ਼ਿਲਾਫ਼ ਫ਼ੌਜੀ ਕਾਰਵਾਈ ਨੂੰ ਲੈ ਕੇ ਅਮਰੀਕੀ ਕਾਂਗਰਸ ਦੇ ਦੋਹਾਂ ਸਦਨਾਂ ਵਿਚ ਵੱਖ-ਵੱਖ ਰੁਖ਼ ਦੇਖਣ ਨੂੰ ਮਿਲੇ। ਰਿਪਬਲਿਕਨ ਬਹੁਮਤ ਵਾਲੀ ਪ੍ਰਤੀਨਿਧੀ ਸਭਾ ਨੇ ਵੀਰਵਾਰ ਨੂੰ 214-208 ਵੋਟਾਂ ਨਾਲ ਇਕ ਪ੍ਰਸਤਾਵ ਪਾਸ ਕੀਤਾ ਜਿਸ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਿਹਾ ਗਿਆ ਹੈ ਕਿ ਈਰਾਨ ਖ਼ਿਲਾਫ਼ ਕਿਸੇ ਵੀ ਫ਼ੌਜੀ ਕਾਰਵਾਈ ਤੋਂ ਪਹਿਲਾਂ ਕਾਂਗਰਸ ਦੀ ਮਨਜ਼ੂਰੀ ਲੈਣੀ ਚਾਹੀਦੀ ਹੈ। ਹਾਲਾਂਕਿ ਕੁਝ ਘੰਟਿਆਂ ਬਾਅਦ ਸੈਨੇਟ ਨੇ ਇਸੇ ਤਰ੍ਹਾਂ ਦੇ ਪ੍ਰਸਤਾਵ ਨੂੰ 49-47 ਵੋਟਾਂ ਨਾਲ ਖ਼ਾਰਜ ਕਰ ਕੇ ਟਰੰਪ ਦਾ ਸਮਰਥਨ ਕੀਤਾ।
ਇਹ ਪ੍ਰਸਤਾਵ ਡੈਮੋਕ੍ਰੈਟ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਪੇਸ਼ ਕੀਤਾ ਸੀ। ਇਸ ਦੇ ਸਮਰਥਨ ਵਿਚ ਚਾਰ ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਡੈਮੋਕ੍ਰੈਟਾਂ ਦਾ ਸਾਥ ਦਿੱਤਾ। ਹਾਲਾਂਕਿ ਇਹ ਪ੍ਰਸਤਾਵ ਪ੍ਰਤੀਕਾਤਮਕ ਹੈ ਅਤੇ ਇਸ ਨਾਲ ਫ਼ੌਜੀ ਮੁਹਿੰਮ ’ਤੇ ਤੁਰੰਤ ਕੋਈ ਕਾਨੂੰਨੀ ਅਸਰ ਨਹੀਂ ਪਵੇਗਾ।
ਕਾਂਗਰਸ ਵਿਚ ਪਿਛਲੇ ਕੁਝ ਮਹੀਨਿਆਂ ਵਿਚ ਇਸ ਤਰ੍ਹਾਂ ਦੇ ਕਈ ਪ੍ਰਸਤਾਵ ਪਾਸ ਕੀਤੇ ਜਾ ਚੁੱਕੇ ਹਨ ਪਰ ਇਨ੍ਹਾਂ ਨਾਲ ਯੁੱਧ ਨਹੀਂ ਰੁਕਿਆ ਹੈ। ਦੋਹਾਂ ਪਾਰਟੀਆਂ ਦੇ ਕਈ ਸੰਸਦ ਮੈਂਬਰਾਂ ਦਾ ਮੰਨਣਾ ਹੈ ਕਿ ਟਰੰਪ ਨੇ ਜਿਸ ਮੁਹਿੰਮ ਨੂੰ ਤੇਜ਼ ਅਤੇ ਸੀਮਤ ਕਾਰਵਾਈ ਦੱਸਿਆ ਸੀ, ਉਹ ਹੁਣ ਲੰਬੇ ਅਤੇ ਜਟਿਲ ਸੰਘਰਸ਼ ਵਿਚ ਬਦਲ ਰਹੀ ਹੈ, ਜਿਸ ਨਾਲ ਯੁੱਧ ਨੂੰ ਲੈ ਕੇ ਸੰਸਦ ਮੈਂਬਰਾਂ ਦੀ ਚਿੰਤਾ ਵਧ ਰਹੀ ਹੈ।
ਅਮਰੀਕੀ ਸੰਸਦ ਤੋਂ 1.15 ਟ੍ਰਿਲੀਅਨ ਦਾ ਰੱਖਿਆ ਬਜਟ ਪਾਸ
ਨਿਊਯਾਰਕ ਟਾਈਮਜ਼ ਅਨੁਸਾਰ, ਅਮਰੀਕੀ ਸੰਸਦ ਦੀ ਪ੍ਰਤਿਨਿਧੀ ਸਭਾ ਨੇ ਬੁੱਧਵਾਰ ਨੂੰ ਬਹੁਤ ਹੀ ਥੋੜ੍ਹੇ ਫ਼ਰਕ ਨਾਲ 1.15 ਟ੍ਰਿਲੀਅਨ ਡਾਲਰ ਦਾ ਰੱਖਿਆ ਬਜਟ ਪਾਸ ਕਰ ਦਿੱਤਾ। ਇਸ ਨਾਲ ਰਾਸ਼ਟਰਪਤੀ ਟਰੰਪ ਨੂੰ ਈਰਾਨ ਨੀਤੀ ’ਤੇ ਸੰਸਦ ਵਿਚ ਵੱਡੀ ਜਿੱਤ ਮਿਲੀ ਹੈ। ਅਮਰੀਕੀ ਮੀਡੀਆ ਪੋਲਿਟਿਕੋ ਅਨੁਸਾਰ, ਇਹ ਬਜਟ 216 ਦੇ ਮੁਕਾਬਲੇ 222 ਵੋਟਾਂ ਨਾਲ ਪਾਸ ਕੀਤਾ ਗਿਆ। ਸਾਲਾਨਾ ਨੈਸ਼ਨਲ ਡਿਫੈਂਸ ਅਥਾਰਾਈਜ਼ੇਸ਼ਨ ਐਕਟ (ਐੱਨਡੀਏਏ) ਦੇ ਇਸ ਬਿੱਲ ਦਾ ਸੱਤ ਰਿਪਬਲਿਕਨਾਂ ਨੇ ਵਿਰੋਧ ਕੀਤਾ ਜਦਕਿ ਛੇ ਡੈਮੋਕ੍ਰੈਟ ਮੈਂਬਰਾਂ ਨੇ ਸਮਰਥਨ ਕੀਤਾ।