- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੂਜੇ ਪਾਸੇ, ਯੂਕਰੇਨ ਵਿਚ ਰੂਸੀ ਹਮਲਿਆਂ ਵਿਚ ਖੇਰਸੋਨ ਵਿਚ ਇਕ ਵਿਅਕਤੀ ਦੀ ਮੌਤ ਹੋਈ ਹੈ ਤੇ ਤਿੰਨ ਜ਼ਖ਼ਮੀ ਹੋਏ ਹਨ। ਜਦਕਿ ਓਡੇਸਾ ਵਿਚ ਦੋ ਮਾਲਵਾਹਕ ਜਹਾਜ਼ ਨਿਸ਼ਾਨਾ ਬਣੇ ਹਨ। ਰੂਸੀ ਰੱਖਿਆ ਮੰਤਰੀ ਅਨੁਸਾਰ, ਇਨ੍ਹਾਂ ਜਹਾਜ਼ਾਂ ਵਿਚ ਯੂਕਰੇਨ ਦੇ ਹਥਿਆਰ ਅਤੇ ਗੋਲ਼ਾ-ਬਾਰੂਦ ਸੀ ਜੋ ਉਸ ਨੂੰ ਯੁੱਧ ਵਿਚ ਵਰਤੋਂ ਲਈ ਭੇਜੇ ਗਏ ਸਨ।

ਮਾਸਕੋ, ਰਾਇਟਰ: ਯੂਕਰੇਨ ਨੇ ਮੰਗਲਵਾਰ-ਬੁੱਧਵਾਰ ਰਾਤ ਨੂੰ ਰੂਸ ’ਤੇ ਇਕ ਵਾਰ ਫਿਰ ਵੱਡਾ ਡ੍ਰੋਨ ਹਮਲਾ ਕੀਤਾ। ਇਨ੍ਹਾਂ ਹਮਲਿਆਂ ਵਿਚ ਰੂਸੀ ਤੇਲ ਰਿਫਾਇਨਰੀਆਂ, ਸਪਲਾਈ ਸਿਸਟਮ ਅਤੇ ਆਨਲਾਈਨ ਕੰਪਨੀ ਵਾਇਲਡਬੇਰੀਜ਼ ਦੇ ਗੁਦਾਮਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਯੂਕਰੇਨ ਨੇ ਰੂਸ ਦੇ ਕਬਜ਼ੇ ਵਾਲੇ ਟਾਪੂ ਕ੍ਰੀਮੀਆ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਹਮਲਿਆਂ ਵਿਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਅਤੇ ਇਕ ਦਰਜਨ ਲੋਕ ਜ਼ਖ਼ਮੀ ਹੋਏ ਹਨ। ਰਿਫਾਇਨਰੀਆਂ ’ਤੇ ਲਗਾਤਾਰ ਹਮਲਿਆਂ ਕਾਰਨ, ਪੈਟਰੋਲੀਅਮ ਪਦਾਰਥਾਂ ਦੇ ਸਭ ਤੋਂ ਵੱਡੇ ਉਤਪਾਦਕ ਦੇਸ਼ਾਂ ਵਿਚ ਸ਼ਾਮਲ ਰੂਸ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਪੈਟਰੋਲੀਅਮ ਪਦਾਰਥਾਂ ਦੀ ਕਮੀ ਆ ਗਈ ਹੈ।
ਯੂਕਰੇਨ ਦੇ ਤਾਜ਼ਾ ਹਮਲਿਆਂ ਵਿਚ ਰੂਸ ਦੇ ਪਰਨ, ਰਿਯਾਜਾਨ ਅਤੇ ਤਾਗਾਨਰੋਗ ਸ਼ਹਿਰ ਨਿਸ਼ਾਨਾ ਬਣੇ। ਇਨ੍ਹਾਂ ਵਿਚ ਸਭ ਤੋਂ ਵੱਡਾ ਨੁਕਸਾਨ ਰੂਸ ਦੀ ਸਭ ਤੋਂ ਵੱਡੀ ਆਨਲਾਈਨ ਕੰਪਨੀ ਵਾਈਲਡਬੇਰੀਜ਼ ਨੂੰ ਹੋਇਆ ਹੈ। ਇਸ ਹਮਲੇ ਵਿਚ ਉਸ ਦਾ ਰਿਯਾਜਾਨ ਸ਼ਹਿਰ ਦਾ ਗੁਦਾਮ ਨਿਸ਼ਾਨਾ ਬਣਿਆ। ਡ੍ਰੋਨ ਹਮਲੇ ਕਾਰਨ ਗੁਦਾਮ ਨੂੰ ਅੱਗ ਲੱਗ ਗਈ ਅਤੇ ਲਾਟਾਂ-ਧੂੰਆਂ ਕਾਫ਼ੀ ਦੂਰ ਤੋਂ ਵੇਖੇ ਗਏ। ਹਾਲੀਆ ਦਿਨਾਂ ਵਿਚ ਕੰਪਨੀ ਦਾ ਇਹ ਸੱਤਵਾਂ ਗੁਦਾਮ ਨਿਸ਼ਾਨਾ ਬਣਿਆ ਹੈ। ਗੁਦਾਮਾਂ ’ਤੇ ਹੋਏ ਹਮਲਿਆਂ ਨੇ ਇਸ ਦੀ 10 ਪ੍ਰਤੀਸ਼ਤ ਸਟੋਰੇਜ ਸਮਰੱਥਾ ਨੂੰ ਨਸ਼ਟ ਕਰ ਦਿੱਤਾ ਹੈ ਅਤੇ ਵੱਡੀ ਮਾਤਰਾ ਵਿਚ ਉੱਥੇ ਰੱਖਿਆ ਸਾਮਾਨ ਰਾਖ਼ ਹੋ ਗਿਆ ਹੈ। ਇਸ ਦਾ ਵੱਡਾ ਅਸਰ ਕੰਪਨੀ ਨਾਲ ਜੁੜੇ ਦਸ ਹਜ਼ਾਰ ਛੋਟੇ ਕਾਰੋਬਾਰਾਂ ’ਤੇ ਵੀ ਪਿਆ ਹੈ। ਯਾਦ ਰਹੇ ਕਿ ਵਾਈਲਡਬੇਰੀਜ਼ ਰੂਸ ਵਿਚ ਰੁਜ਼ਗਾਰ ਦੇਣ ਵਾਲੀ ਸਭ ਤੋਂ ਵੱਡੀ ਕੰਪਨੀ ਹੈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਦੱਸਿਆ ਕਿ ਯੂਕਰੇਨੀ ਫ਼ੌਜ ਦੇ ਡ੍ਰੋਨ ਹਮਲਿਆਂ ਵਿਚ ਰੂਸੀ ਸ਼ਹਿਰਾਂ ਪਰਨ ਅਤੇ ਰਿਯਾਜਾਨ ਵਿਚ ਬਣੀਆਂ ਤੇਲ ਰਿਫਾਇਨਰੀਆਂ ਨਿਸ਼ਾਨਾ ਬਣੀਆਂ ਹਨ। ਇਨ੍ਹਾਂ ਤੋਂ ਇਲਾਵਾ ਰੋਸਟੋਵ ਵਿਚ ਫ਼ੌਜ ਦਾ ਕਾਰਖਾਨਾ ਅਤੇ ਨਿਰਯਾਤ ਸਥਾਨ ਵੀ ਨਿਸ਼ਾਨਾ ਬਣੇ ਹਨ। ਯੂਕਰੇਨੀ ਹਮਲੇ ਵਿਚ ਕ੍ਰੀਮੀਆ ਵਿਚ ਰੂਸੀ ਨੇਵੀ ਦੇ ਅੱਡੇ ਨੂੰ ਵੀ ਨੁਕਸਾਨ ਹੋਣ ਦੀ ਸੂਚਨਾ ਹੈ। ਜ਼ਿਕਰਯੋਗ ਹੈ ਕਿ ਪਰਨ ਯੂਕਰੇਨ ਦੀ ਸਰਹੱਦ ਤੋਂ 1,600 ਕਿੱਲੋਮੀਟਰ ਦੀ ਦੂਰੀ ’ਤੇ ਹੈ ਅਤੇ ਉੱਥੇ ਇਕ ਉਦਯੋਗਿਕ ਇਕਾਈ ਯੂਕਰੇਨੀ ਹਮਲੇ ਦਾ ਨਿਸ਼ਾਨਾ ਬਣੀ ਹੈ। ਪਰਨ ਦੇ ਗਵਰਨਰ ਦਮਿੱਤਰੀ ਮਾਖੋਨਿਨ ਨੇ ਨਿਸ਼ਾਨਾ ਬਣੇ ਕਾਰਖਾਨੇ ਦਾ ਨਾਂ ਨਹੀਂ ਦੱਸਿਆ।
ਦੂਜੇ ਪਾਸੇ, ਯੂਕਰੇਨ ਵਿਚ ਰੂਸੀ ਹਮਲਿਆਂ ਵਿਚ ਖੇਰਸੋਨ ਵਿਚ ਇਕ ਵਿਅਕਤੀ ਦੀ ਮੌਤ ਹੋਈ ਹੈ ਤੇ ਤਿੰਨ ਜ਼ਖ਼ਮੀ ਹੋਏ ਹਨ। ਜਦਕਿ ਓਡੇਸਾ ਵਿਚ ਦੋ ਮਾਲਵਾਹਕ ਜਹਾਜ਼ ਨਿਸ਼ਾਨਾ ਬਣੇ ਹਨ। ਰੂਸੀ ਰੱਖਿਆ ਮੰਤਰੀ ਅਨੁਸਾਰ, ਇਨ੍ਹਾਂ ਜਹਾਜ਼ਾਂ ਵਿਚ ਯੂਕਰੇਨ ਦੇ ਹਥਿਆਰ ਅਤੇ ਗੋਲ਼ਾ-ਬਾਰੂਦ ਸੀ ਜੋ ਉਸ ਨੂੰ ਯੁੱਧ ਵਿਚ ਵਰਤੋਂ ਲਈ ਭੇਜੇ ਗਏ ਸਨ।