- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਵੇਰੀਫਲਾਈਟ’ ਅਨੁਸਾਰ, ਸ਼ੰਘਾਈ ਵਿਚ ਲਗਪਗ 30,300 ਲੋਕਾਂ ਨੂੰ ਕੱਢਿਆ ਗਿਆ ਹੈ ਅਤੇ ਕਰੀਬ 1,500 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਗੁਆਂਢੀ ਝੇਜਿਯਾਂਗ ਸੂਬੇ ਦੇ ਵੇਨਜ਼ੋਊ ਸ਼ਹਿਰ ਵਿਚ ਨੌਂ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਂ ’ਤੇ ਭੇਜਿਆ ਗਿਆ ਹੈ ਅਤੇ 1,000 ਤੋਂ ਵੱਧ ਐਮਰਜੈਂਸੀ ਕੇਂਦਰ ਖੋਲ੍ਹੇ ਗਏ ਹਨ। ਫੁਜਿਆਨ ਸੂਬੇ ਵਿਚ ਟਾਈਫੂਨ ਐਮਰਜੈਂਸੀ ਰਿਸਪਾਂਸ ਨੂੰ ਲੈਵਲ-3 ਤੱਕ ਵਧਾਉਣ ਮਗਰੋਂ 98,900 ਲੋਕਾਂ ਨੂੰ ਸੁਰੱਖਿਅਤ ਥਾਂ ’ਤੇ ਲਿਜਾਇਆ ਗਿਆ।

ਬੀਜਿੰਗ, (ਰਾਇਟਰ): ਸ਼ਕਤੀਸ਼ਾਲੀ ਚੱਕਰਵਾਤ (ਟਾਈਫੂਨ) ਡਾਲਫਿਨ ਐਤਵਾਰ ਨੂੰ ਚੀਨ ਦੇ ਪੂਰਬੀ ਤਟ ’ਤੇ ਪਹੁੰਚ ਗਿਆ। ਇਸ ਕਾਰਨ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਕਈ ਇਲਾਕਿਆਂ ਵਿਚ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਦਸ ਲੱਖ ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ ਹੈ। ਇਹ ਟਾਈਫੂਨ ਜਾਪਾਨ ਦੇ ਦੱਖਣੀ ਓਕੀਨਾਵਾ ਇਲਾਕੇ ਤੋਂ ਹੁੰਦਾ ਹੋਇਆ ਚੀਨ ਪਹੁੰਚਿਆ ਹੈ ਜਿਸ ਕਾਰਨ ਓਕੀਨਾਵਾ ਵਿਚ 50,000 ਤੋਂ ਵੱਧ ਇਮਾਰਤਾਂ ਵਿਚ ਬਿਜਲੀ ਬੰਦ ਕਰਨੀ ਪਈ।
ਚੀਨ ਦੇ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਟਾਈਫੂਨ ਡਾਲਫਿਨ ਐਤਵਾਰ ਸ਼ਾਮ ਨੂੰ ਲਗਪਗ 5:30 ਵਜੇ (ਸਥਾਨਕ ਸਮੇਂ ਅਨੁਸਾਰ) ਪੂਰਬੀ ਝੇਜਿਯਾਂਗ ਸੂਬੇ ਦੇ ਯੁਹੂਆਨ ਦੇ ਨੇੜੇ ਪਹੁੰਚਿਆ। ਜਦੋਂ ਇਹ ਟਕਰਾਇਆ, ਤਾਂ ਹਵਾ ਦੀ ਰਫ਼ਤਾਰ 151 ਕਿੱਲੋਮੀਟਰ ਪ੍ਰਤੀ ਘੰਟਾ ਸੀ। ਦਸ ਅਗਸਤ ਤੱਕ ਝੇਜਿਯਾਂਗ, ਸ਼ੰਘਾਈ, ਉੱਤਰੀ ਫੁਜਿਆਨ, ਉੱਤਰੀ-ਪੂਰਬੀ ਜਿਆਂਗਸ਼ੀ, ਮੱਧ ਅਤੇ ਦੱਖਣੀ ਅਨਹੂਈ ਅਤੇ ਜਿਆਂਗਸੂ ਦੇ ਜ਼ਿਆਦਾਤਰ ਹਿੱਸਿਆਂ ਵਿਚ ਮੋਹਲੇਧਾਰ ਮੀਂਹ ਦਾ ਅਨੁਮਾਨ ਹੈ।
ਮੌਸਮ ਵਿਭਾਗ ਅਨੁਸਾਰ ਮੱਧ ਅਤੇ ਪੂਰਬੀ ਝੇਜਿਯਾਂਗ ਦੇ ਕੁਝ ਹਿੱਸਿਆਂ ਵਿਚ 9.8 ਤੋਂ 19.7 ਇੰਚ ਤੱਕ ਮੀਂਹ ਪੈ ਸਕਦਾ ਹੈ। ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਦੇ ਪ੍ਰਮੁੱਖ ਵਿਗਿਆਨੀ ਵਾਂਗ ਹਾਈਪਿੰਗ ਨੇ ਦੱਸਿਆ ਕਿ ਲੈਂਡਫਾਲ ਤੋਂ ਬਾਅਦ ਡਾਲਫਿਨ ਦੇ ਪੱਛਮ ਵੱਲ ਵਧਣ ਦੀ ਸੰਭਾਵਨਾ ਹੈ, ਫਿਰ ਮੱਧ ਅਤੇ ਦੱਖਣ-ਪੱਛਮ ਵੱਲ ਇਹ ਹੌਲੀ-ਹੌਲੀ ਕਮਜ਼ੋਰ ਹੋ ਜਾਵੇਗਾ। ਇਸ ਨਾਲ ਭਾਰੀ ਮੀਂਹ ਹੋ ਸਕਦਾ ਹੈ ਅਤੇ ਹੜ੍ਹ ਅਤੇ ਜ਼ਮੀਨ ਖਿਸਕਣ ਦਾ ਖ਼ਤਰਾ ਵਧ ਸਕਦਾ ਹੈ, ਖ਼ਾਸ ਕਰਕੇ ਪਹਾੜੀ ਇਲਾਕਿਆਂ ਅਤੇ ਛੋਟੀਆਂ ਨਦੀਆਂ ਦੇ ਕਿਨਾਰੇ।
‘ਵੇਰੀਫਲਾਈਟ’ ਅਨੁਸਾਰ, ਸ਼ੰਘਾਈ ਵਿਚ ਲਗਪਗ 30,300 ਲੋਕਾਂ ਨੂੰ ਕੱਢਿਆ ਗਿਆ ਹੈ ਅਤੇ ਕਰੀਬ 1,500 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਗੁਆਂਢੀ ਝੇਜਿਯਾਂਗ ਸੂਬੇ ਦੇ ਵੇਨਜ਼ੋਊ ਸ਼ਹਿਰ ਵਿਚ ਨੌਂ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਂ ’ਤੇ ਭੇਜਿਆ ਗਿਆ ਹੈ ਅਤੇ 1,000 ਤੋਂ ਵੱਧ ਐਮਰਜੈਂਸੀ ਕੇਂਦਰ ਖੋਲ੍ਹੇ ਗਏ ਹਨ। ਫੁਜਿਆਨ ਸੂਬੇ ਵਿਚ ਟਾਈਫੂਨ ਐਮਰਜੈਂਸੀ ਰਿਸਪਾਂਸ ਨੂੰ ਲੈਵਲ-3 ਤੱਕ ਵਧਾਉਣ ਮਗਰੋਂ 98,900 ਲੋਕਾਂ ਨੂੰ ਸੁਰੱਖਿਅਤ ਥਾਂ ’ਤੇ ਲਿਜਾਇਆ ਗਿਆ।
ਫੁਜਿਆਨ ਦੇ ਸਮੁੰਦਰੀ ਅਧਿਕਾਰੀਆਂ ਨੇ ਦੱਸਿਆ ਕਿ 55 ਤਟੀ ਪੈਸੇਂਜਰ ਫੈਰੀ ਰੂਟਾਂ ’ਤੇ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ, ਸਾਰੇ 115 ਨਿਰਮਾਣ ਪ੍ਰਾਜੈਕਟਾਂ ਨੂੰ ਰੋਕ ਦਿੱਤਾ ਗਿਆ ਹੈ ਅਤੇ 290 ਨਿਰਮਾਣ ਅਧੀਨ ਜਹਾਜ਼ਾਂ ਨੂੰ ਸੁਰੱਖਿਅਤ ਪਾਣੀ ਵਿਚ ਲਿਜਾਇਆ ਗਿਆ ਹੈ। ਜਲ ਸਰੋਤ ਮੰਤਰੀ ਨੇ ਕਿਹਾ ਹੈ ਕਿ ਕਿਅਨਤਾਂਗ, ਯੋਂਗ, ਜਿਆਓ ਅਤੇ ਸ਼ੁਇਯਾਂਗ ਨਦੀਆਂ ਵਿਚ ਭਾਰੀ ਹੜ੍ਹ ਆ ਸਕਦਾ ਹੈ। ਸ਼ੰਘਾਈ ਦੇ ਯਾਂਗਸ਼ਾਨ ਪੋਰਟ ਨੇ ਡਾਲਫਿਨ ਦੇ ਆਉਣ ਤੋਂ ਪਹਿਲਾਂ ਆਪਣੇ ਬਰਥ ਤੋਂ ਜਹਾਜ਼ਾਂ ਨੂੰ ਹਟਾ ਦਿੱਤਾ ਅਤੇ 500 ਤੋਂ ਵੱਧ ਛੋਟੇ ਅਤੇ ਮੱਧਮ ਆਕਾਰ ਦੇ ਜਹਾਜ਼ਾਂ ਨੂੰ ਸ਼ੈਲਟਰ ਵਿਚ ਭੇਜ ਦਿੱਤਾ।