- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੇਬੇਈ ਸੂਬੀ ਦੀ ਕਿਆਨਕਸੀ ਕਾਊਂਟੀ ’ਚ ਸ਼ਨੀਵਾਰ ਤੋਂ ਐਤਵਾਰ ਸਵੇਰ ਤੱਕ 190 ਮਿਲੀਮੀਟਰ (7.5 ਇੰਚ) ਬਾਰਿਸ਼ ਹੋਈ। ਸਿਟੀ ਯੂਨੀਵਰਸਿਟੀ ਆਫ ਹਾਂਗਕਾਂਗ ’ਚ ਸਕੂਲ ਆਫ ਇਨਵਾਇਰਮੈਂਟ ਦੇ ਡੀਨ ਬੇਂਜਾਮਿਨ ਹਾਰਟਨ ਨੇ ਕਿਹਾ ਕਿ ਬਾਵੀ ਭਾਵੇਂ ਹੀ ਕਮਜ਼ੋਰ ਪੈ ਗਿਆ ਹੋਵੇ ਪਰ ਇਸ ਦਾ ਵੱਡਾ ਘੇਰਾ ਸੈਂਕੜੇ ਕਿਲੋਮੀਟਰ ਤੱਕ ਖ਼ਤਰਨਾਕ ਮੌਸਮ ਪੈਦਾ ਕਰ ਸਕਦਾ ਹੈ।

ਵੇਨਝੋਊ (ਰਾਇਟਰ) ਚੀਨ ਦੀ ਮੁੱਖ ਜ਼ਮੀਨ ਨਾਲ ਟਕਰਾਉਣ ਵਾਲਾ ਇਸ ਸਾਲ ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਟਾਈਫੂਨ ਬਾਵੀ ਐਤਵਾਰ ਨੂੰ ਪੂਰਬੀ ਤੱਟ ’ਤੇ ਭਾਰੀ ਬਾਰਿਸ਼ ਲੈ ਕੇ ਆਇਆ ਹੈ ਤੇ ਤੇਜ਼ ਹਵਾਵਾਂ ਦੇ ਨਾਲ ਤਬਾਹੀ ਮਚਾਈ। ਬਾਵੀ ਕਮਜ਼ੋਰ ਪੈ ਗਿਆ ਹੈ ਪਰ ਮੌਸਮ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਫਰਾਂਸ ਦੇ ਆਕਾਰ ਦਾ ਇਰ ਤੂਫਾਨੀ ਸਿਸਟਮ ਆਉਣ ਵਾਲੇ ਦਿਨਾਂ ’ਚ ਪੂਰਬੀ ਤੇ ਉੱਤਰੀ ਚੀਨ ’ਚ ਲੰਬੇ ਸਮੇਂ ਤੱਕ ਹੋਰ ਵੱਡੇ ਪੱਧਰ ’ਤੇ ਬਾਰਿਸ਼ ਕਰਵਾ ਸਕਦਾ ਹੈ। ਸੋਮਵਾਰ ਤੋਂ ਜਿਲਿਨ, ਲਿਆਓਨਿੰਗ, ਹੇਬੇਈ, ਸ਼ੇਡੋਂਗ, ਜਿਆਂਗਸੂ ਤੇ ਅਨਹੁਈ ਸੂਬਿਆਂ ’ਚ ਇਸ ਤੂਫਾਨ ਕਾਰਨ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦਾ ਖ਼ਦਸ਼ਾ ਹੈ। ਇਸ ਨਾਲ ਉਨ੍ਹਾਂ ਇਲਾਕਿਆਂ ’ਚ ਹੜ੍ਹ ਦਾ ਖਤਰਾ ਵਧ ਜਾਵੇਗਾ, ਜਿਥੇ ਪਹਿਲਾਂ ਹੀ ਪਾਣੀ ਭਰਿਆ ਹੈ।
ਹੇਬੇਈ ਸੂਬੀ ਦੀ ਕਿਆਨਕਸੀ ਕਾਊਂਟੀ ’ਚ ਸ਼ਨੀਵਾਰ ਤੋਂ ਐਤਵਾਰ ਸਵੇਰ ਤੱਕ 190 ਮਿਲੀਮੀਟਰ (7.5 ਇੰਚ) ਬਾਰਿਸ਼ ਹੋਈ। ਸਿਟੀ ਯੂਨੀਵਰਸਿਟੀ ਆਫ ਹਾਂਗਕਾਂਗ ’ਚ ਸਕੂਲ ਆਫ ਇਨਵਾਇਰਮੈਂਟ ਦੇ ਡੀਨ ਬੇਂਜਾਮਿਨ ਹਾਰਟਨ ਨੇ ਕਿਹਾ ਕਿ ਬਾਵੀ ਭਾਵੇਂ ਹੀ ਕਮਜ਼ੋਰ ਪੈ ਗਿਆ ਹੋਵੇ ਪਰ ਇਸ ਦਾ ਵੱਡਾ ਘੇਰਾ ਸੈਂਕੜੇ ਕਿਲੋਮੀਟਰ ਤੱਕ ਖ਼ਤਰਨਾਕ ਮੌਸਮ ਪੈਦਾ ਕਰ ਸਕਦਾ ਹੈ। ਹੁਣ ਤੱਕ 28 ਲੱਖ ਲੋਕਾਂ ਨੂੰ ਸੁਰੱਖਿਅਤ ਜਗ੍ਹਾ ’ਤੇ ਪਹੁੰਚਾਇਆ ਗਿਆ ਹੈ। ਇਨ੍ਹਾਂ ’ਚੋਂ 22 ਲੱਖ ਤੋਂ ਵੱਧ ਝੇਜਿਆਂਗ ’ਚ ਸੀ। ਮੌਤਾਂ ਦੀ ਕੋਈ ਅਧਿਕਾਰਕ ਰਿਪੋਰਟ ਨਹੀਂ ਹੈ।
ਟਾਈਫੂਨ ਬਾਵੀ ਦੇ ਕਾਰਨ ਯੁਏਕਿੰਗ ’ਚ 1,300 ਤੋਂ ਵੱਧ ਦਰੱਖਤ ਡਿੱਗ ਗਏ, ਜਿਨ੍ਹਾਂ ’ਚੋਂ 700 ਤੋਂ ਵੱਧ ਜੜ੍ਹ ਤੋਂ ਉਖੜ ਗਏ। ਸ਼ਨੀਵਾਰ ਨੂੰ ਟਾਈਫੂਨ ਬਾਵੀ ਉੱਤਰੀ ਤਾਈਵਾਨ ਤੋਂ ਲੰਘਿਆ ਸੀ। ਇਸ ਦੇ ਕਾਰਨ ਉੱਤਰੀ ਕਾਊਂਟੀ ਮਿਆਓਲੀ ਦੇ ਇਕ ਇਲਾਕੇ ’ਚ ਲਗਪਗ 80 ਸੈਂਟੀਮੀਟਰ (31 ਇੰਚ) ਬਾਰਿਸ਼ ਹੋਈ। ਟਾਈਫੂਨ ਦਾ ਅਸਰ ਚੀਨ ਦੇ ਟ੍ਰਾਂਸਪੋਰਟ ਨੈੱਟਵਰਕ ’ਤੇ ਵੀ ਪਿਆ। ਹਾਂਗਝੂ ’ਚ ਦੋ ਵੱਡੇ ਰੇਲਵੇ ਸਟੇਸ਼ਨ ਤੇ ਸਾਰੀਆਂ ਸੇਵਾਵਾਂ ਰੋਕ ਦਿੱਤੀਆਂ ਗਈਆਂ ਤੇ ਸ਼ਿਆਓਸ਼ਾਨ ਇੰਟਰਨੈਸ਼ਨਲ ਏਅਰਪੋਰਟ ’ਤੇ 327 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਸ਼ੰਘਾਈ ’ਚ 684 ਉਡਾਣਾਂ ਰੱਦ ਕੀਤੀਆਂ ਗਈਆਂ।