- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਨੇ ਓਟਾਵਾ ’ਤੇ ਗੰਦੀ ਹਵਾ ਸਰਹੱਦ ਪਾਰ ਭੇਜਣ ਦਾ ਵੀ ਦੋਸ਼ ਲਾਇਆ ਸੀ। ਉਨ੍ਹਾਂ ਨੇ ਏਅਰ ਫੋਰਸ ਵਨ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਮਾਮਲੇ ’ਤੇ ਉਨ੍ਹਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਵੀ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਅੱਗ ’ਤੇ ਕਾਬੂ ਪਾਉਣ ਵਿਚ ਅਮਰੀਕਾ ਮਦਦ ਕਰ ਸਕਦਾ ਹੈ ਪਰ ਇਸ ਦੇ ਬਦਲੇ ਕੁਝ ਭੁਗਤਾਨ ਕਰਨਾ ਪਵੇਗਾ ਜਾਂ ਅਸੀਂ ਟੈਰਿਫ ਲਗਾਵਾਂਗੇ।

ਵਾਸ਼ਿੰਗਟਨ (ਏਐੱਨਆਈ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਟਰੁੱਥ ਸੋਸ਼ਲ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਮਦਦ ਨਾਲ ਤਿਆਰ ਕੀਤੀ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ ਵਿਚ ਕੈਨੇਡਾ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲ ਰਹੇ ਧੂੰਏਂ ਨੂੰ ਸੋਖਣ ਲਈ ਕੈਨੇਡਾ ਦੀ ਸਰਹੱਦ ’ਤੇ ਵਿਸ਼ਾਲ ਏਅਰ ਫਿਲਟਰ ਦਿਖਾਏ ਗਏ ਹਨ। ਤਸਵੀਰ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ-‘ਉੱਤਰੀ ਅਮਰੀਕਾ। ਏਅਰ ਫਿਲਟਰ ਬੈਰੀਅਰ। ਸਾਫ਼ ਹਵਾ। ਸਾਫ਼ ਸਰਹੱਦ।’
ਇਸ ਤੋਂ ਪਹਿਲਾਂ, ਐਤਵਾਰ ਨੂੰ ਟਰੰਪ ਨੇ ਕੈਨੇਡਾ ਨੂੰ ਜੰਗਲ ਦੀ ਅੱਗ ਨੂੰ ਸੰਭਾਲਣ ਵਿਚ ਅਸਫਲ ਰਹਿਣ ’ਤੇ ਭਾਰੀ ਟੈਰਿਫ ਲਗਾਉਣ ਦੀ ਚਿਤਾਵਨੀ ਵੀ ਦਿੱਤੀ ਸੀ। ਉਨ੍ਹਾਂ ਨੇ ਓਟਾਵਾ ’ਤੇ ਗੰਦੀ ਹਵਾ ਸਰਹੱਦ ਪਾਰ ਭੇਜਣ ਦਾ ਵੀ ਦੋਸ਼ ਲਾਇਆ ਸੀ। ਉਨ੍ਹਾਂ ਨੇ ਏਅਰ ਫੋਰਸ ਵਨ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਮਾਮਲੇ ’ਤੇ ਉਨ੍ਹਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਵੀ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਅੱਗ ’ਤੇ ਕਾਬੂ ਪਾਉਣ ਵਿਚ ਅਮਰੀਕਾ ਮਦਦ ਕਰ ਸਕਦਾ ਹੈ ਪਰ ਇਸ ਦੇ ਬਦਲੇ ਕੁਝ ਭੁਗਤਾਨ ਕਰਨਾ ਪਵੇਗਾ ਜਾਂ ਅਸੀਂ ਟੈਰਿਫ ਲਗਾਵਾਂਗੇ।