- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਚਕਾਰ ਪਿਛਲੇ ਹਫ਼ਤੇ ਫੋਨ ’ਤੇ ਗੱਲਬਾਤ ਹੋਈ। ਇਸ ਵਿਚ ਟਰੰਪ ਨੇ ਨੇਤਨਯਾਹੂ ਨੂੰ ਦੱਖਣੀ ਸੀਰੀਆ ਅਤੇ ਲਿਬਨਾਨ ਤੋਂ ਇਜ਼ਰਾਇਲੀ ਫ਼ੌਜ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਹੈ। ਹਾਲਾਂਕਿ, ਨੇਤਨਯਾਹੂ ਨੇ ਇਸ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਕ ਮੀਡੀਆ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ।

ਵਾਸ਼ਿੰਗਟਨ, ਏਐੱਨਆਈ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਚਕਾਰ ਪਿਛਲੇ ਹਫ਼ਤੇ ਫੋਨ ’ਤੇ ਗੱਲਬਾਤ ਹੋਈ। ਇਸ ਵਿਚ ਟਰੰਪ ਨੇ ਨੇਤਨਯਾਹੂ ਨੂੰ ਦੱਖਣੀ ਸੀਰੀਆ ਅਤੇ ਲਿਬਨਾਨ ਤੋਂ ਇਜ਼ਰਾਇਲੀ ਫ਼ੌਜ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਹੈ। ਹਾਲਾਂਕਿ, ਨੇਤਨਯਾਹੂ ਨੇ ਇਸ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਕ ਮੀਡੀਆ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ।
ਅਮਰੀਕੀ ਨਿਊਜ਼ ਵੈੱਬਸਾਈਟ ਐਕਸੀਓਸ ਦੀ ਰਿਪੋਰਟ ਅਨੁਸਾਰ, ਟਰੰਪ ਨੇ ਚਿਤਾਵਨੀ ਦਿੱਤੀ ਕਿ ਜੇਕਰ ਸੀਰੀਆਈ ਖੇਤਰ ਵਿਚ ਇਜ਼ਰਾਇਲੀ ਫ਼ੌਜ ਦੀ ਮੌਜੂਦਗੀ ਜਾਰੀ ਰਹੀ ਤਾਂ ਅਸਥਿਰਤਾ ਵਧ ਸਕਦੀ ਹੈ। ਐਕਸੀਓਸ ਨੇ ਆਪਣੀ ਰਿਪੋਰਟ ਵਿਚ ਇਕ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਟਰੰਪ ਨੇ ਨੇਤਨਯਾਹੂ ਨੂੰ ਕਿਹਾ, ‘‘ਉਹ ਨਹੀਂ ਚਾਹੁੰਦੇ ਕਿ ਤੁਸੀਂ ਉੱਥੇ ਰਹੋ।’’
ਅਧਿਕਾਰੀ ਨੇ ਦੱਖਣੀ ਲਿਬਨਾਨ ਵਿਚ ਇਜ਼ਰਾਇਲੀ ਫ਼ੌਜ ਦੀ ਮੌਜੂਦਗੀ ਦੇ ਸੰਦਰਭ ਵਿਚ ਵੀ ਇਹ ਸੁਨੇਹਾ ਦਿੱਤਾ। ਹਾਲਾਂਕਿ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਟਰੰਪ ਦੀ ਇਸ ਮੰਗ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਆਪਣੀਆਂ ਸਰਹੱਦਾਂ ਦੀ ਸੁਰੱਖਿਆ ਲਈ ਇਜ਼ਰਾਈਲ ਦੀ ਰਣਨੀਤਿਕ ਫ਼ੌਜੀ ਮੌਜੂਦਗੀ ਮਹੱਤਵਪੂਰਨ ਹੈ। ਦੂਜੇ ਪਾਸੇ, ਵ੍ਹਾਈਟ ਹਾਊਸ ਨੇ ਟੈਲੀਫੋਨ ’ਤੇ ਹੋਈ ਗੱਲਬਾਤ ਦੇ ਇਸ ਖ਼ਾਸ ਵੇਰਵੇ ’ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਜ਼ਰਾਈਲ-ਲਿਬਨਾਨ ਸਮਝੌਤੇ ’ਤੇ ਵਧ ਰਹੇ ਅੱਗੇ
ਬੈਰੂਤ, ਏਪੀ : ਅਮਰੀਕਾ ਦੀ ਵਿਚੋਲਗੀ ਵਿਚ ਰੋਮ ਵਿਚ ਦੋ ਦਿਨ ਦੀ ਗੱਲਬਾਤ ਤੋਂ ਬਾਅਦ ਇਜ਼ਰਾਈਲ ਅਤੇ ਲਿਬਨਾਨ ਸਮਝੌਤੇ ’ਤੇ ਅੱਗੇ ਵਧੇ ਹਨ। ਅਮਰੀਕੀ ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਦੱਖਣੀ ਲਿਬਨਾਨ ਵਿਚ ਪਾਇਲਟ ਜ਼ੋਨ ਲਾਗੂ ਕਰਨ ਦੀ ਦਿਸ਼ਾ ਵਿਚ ਦੋਵੇਂ ਦੇਸ਼ ਕਦਮ ਉਠਾ ਰਹੇ ਹਨ। ਇਸ ਜ਼ੋਨ ਤੋਂ ਇਜ਼ਰਾਇਲੀ ਫ਼ੌਜ ਹਟ ਜਾਵੇਗੀ ਅਤੇ ਇਸ ਦਾ ਨਿਯੰਤਰਣ ਲਿਬਨਾਨੀ ਫ਼ੌਜ ਨੂੰ ਸੌਂਪ ਦਿੱਤਾ ਜਾਵੇਗਾ। ਆਉਣ ਵਾਲੇ ਦਿਨਾਂ ਵਿਚ ਇਸ ਨੂੰ ਲਾਗੂ ਕੀਤਾ ਜਾਵੇਗਾ।