ਟਰੰਪ ਨੇ 'ਏਅਰ ਫੋਰਸ ਵਨ' 'ਚ ਭਰੀ ਪਹਿਲੀ ਉਡਾਣ, ਕਤਰ ਨੇ ਦਿੱਤਾ ਸੀ 400 ਮਿਲੀਅਨ ਡਾਲਰ ਦਾ ਤੋਹਫ਼ਾ; ਕੀ ਹੈ ਇਸ ਦੀ ਖ਼ਾਸੀਅਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਇੱਕ ਨਵੇਂ 'ਏਅਰ ਫੋਰਸ ਵਨ' ਜਹਾਜ਼ ਰਾਹੀਂ ਆਪਣੀ ਪਹਿਲੀ ਉਡਾਣ ਭਰੀ। ਇਹ ਨਵਾਂ ਜਹਾਜ਼ ਅਸਲ 'ਚ ਕਤਰ ਵੱਲੋਂ ਤੋਹਫ਼ੇ ਵਜੋਂ ਦਿੱਤਾ ਗਿਆ ਇੱਕ ਬੋਇੰਗ 747-800 ਜੈੱਟ ਹੈ, ਜਿਸ ਦੀ ਕੀਮਤ ਲਗਭਗ 3300 ਕਰੋੜ ਰੁਪਏ ਹੈ। ਇਸ ਜਹਾਜ਼ ਦੇ ਰੰਗ-ਰੂਪ ਅਤੇ ਡਿਜ਼ਾਈਨ 'ਚ ਰਾਸ਼ਟਰਪਤੀ ਟਰੰਪ ਦੀ ਆਪਣੀ ਖ਼ਾਸ ਪਸੰਦ ਅਤੇ ਸਟਾਈਲ ਦੀ ਸਾਫ਼ ਝਲਕ ਦੇਖਣ ਨੂੰ ਮਿਲੀ। ਦੱਸ ਦੇਈਏ ਕਿ ਬੁੱਧਵਾਰ ਨੂੰ ਇਸ ਜਹਾਜ਼ ਨੇ ਆਪਣੀ ਪਹਿਲੀ ਅਧਿਕਾਰਤ ਉਡਾਣ ਨੌਰਥ ਡਕੋਟਾ ਲਈ ਭਰੀ, ਜਿੱਥੇ ਟਰੰਪ 'ਥੀਓਡੋਰ ਰੂਜ਼ਵੈਲਟ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀ' ਦੇਖਣ ਪਹੁੰਚੇ ਸਨ।
Publish Date: Thu, 02 Jul 2026 01:41 PM (IST)
Updated Date: Thu, 02 Jul 2026 01:43 PM (IST)
ਡਿਜੀਟਲ ਡੈਸਕ, ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਇੱਕ ਨਵੇਂ 'ਏਅਰ ਫੋਰਸ ਵਨ' ਜਹਾਜ਼ ਰਾਹੀਂ ਆਪਣੀ ਪਹਿਲੀ ਉਡਾਣ ਭਰੀ। ਇਹ ਨਵਾਂ ਜਹਾਜ਼ ਅਸਲ 'ਚ ਕਤਰ ਵੱਲੋਂ ਤੋਹਫ਼ੇ ਵਜੋਂ ਦਿੱਤਾ ਗਿਆ ਇੱਕ ਬੋਇੰਗ 747-800 ਜੈੱਟ ਹੈ, ਜਿਸ ਦੀ ਕੀਮਤ ਲਗਭਗ 3300 ਕਰੋੜ ਰੁਪਏ ਹੈ। ਇਸ ਜਹਾਜ਼ ਦੇ ਰੰਗ-ਰੂਪ ਅਤੇ ਡਿਜ਼ਾਈਨ 'ਚ ਰਾਸ਼ਟਰਪਤੀ ਟਰੰਪ ਦੀ ਆਪਣੀ ਖ਼ਾਸ ਪਸੰਦ ਅਤੇ ਸਟਾਈਲ ਦੀ ਸਾਫ਼ ਝਲਕ ਦੇਖਣ ਨੂੰ ਮਿਲੀ। ਦੱਸ ਦੇਈਏ ਕਿ ਬੁੱਧਵਾਰ ਨੂੰ ਇਸ ਜਹਾਜ਼ ਨੇ ਆਪਣੀ ਪਹਿਲੀ ਅਧਿਕਾਰਤ ਉਡਾਣ ਨੌਰਥ ਡਕੋਟਾ ਲਈ ਭਰੀ, ਜਿੱਥੇ ਟਰੰਪ 'ਥੀਓਡੋਰ ਰੂਜ਼ਵੈਲਟ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀ' ਦੇਖਣ ਪਹੁੰਚੇ ਸਨ।
ਅਸਮਾਨ ਦੇ ਨੀਲੇ ਰੰਗ ਦੀ ਥਾਂ ਹੁਣ ਦਿਖੇਗਾ 'ਟਰੰਪ ਸਟਾਈਲ'
ਇਸ ਨਵੇਂ ਜਹਾਜ਼ 'ਚ ਹੁਣ 'ਏਅਰ ਫੋਰਸ ਵਨ' ਦੀ ਪਛਾਣ ਬਣ ਚੁੱਕਾ ਪੁਰਾਣਾ ਹਲਕਾ ਨੀਲਾ ਰੰਗ ਨਜ਼ਰ ਨਹੀਂ ਆਵੇਗਾ, ਜੋ ਅਸਮਾਨ 'ਚ ਜਹਾਜ਼ ਨੂੰ ਲੁਕਾਉਣ 'ਚ ਮਦਦ ਕਰਦਾ ਸੀ। ਟਰੰਪ ਦੀ ਪਸੰਦ ਮੁਤਾਬਕ, ਇਸ ਨਵੇਂ ਜਹਾਜ਼ ਦੇ ਹੇਠਲੇ ਹਿੱਸੇ ਨੂੰ ਨੇਵੀ-ਬਲੂ ਰੰਗ ਨਾਲ ਰੰਗਿਆ ਗਿਆ ਹੈ, ਜਿਸ 'ਤੇ ਲਾਲ ਅਤੇ ਸੁਨਹਿਰੀ ਧਾਰੀਆਂ ਬਣੀਆਂ ਹੋਈਆਂ ਹਨ। ਜਹਾਜ਼ ਦੇ ਅੰਦਰ ਐਸ਼ੋ-ਆਰਾਮ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਇਸ 'ਚ ਆਲੀਸ਼ਾਨ ਕਾਲੀਨ (ਕਾਰਪੇਟ), ਪੂਰੀ ਤਰ੍ਹਾਂ ਸਿੱਧੇ ਹੋਣ ਵਾਲੇ ਸੋਫ਼ੇ, ਸ਼ਾਨਦਾਰ ਵੂਡਨ ਪੈਨਲਿੰਗ ਅਤੇ ਸੀਟ ਬੈਲਟਾਂ 'ਤੇ ਰਾਸ਼ਟਰਪਤੀ ਦੀ ਅਧਿਕਾਰਤ ਸੀਲ ਲਗਾਈ ਗਈ ਹੈ।
ਟਰੰਪ ਨੇ ਕੀ ਕਿਹਾ?
ਰਾਸ਼ਟਰਪਤੀ ਟਰੰਪ ਨੇ ਖ਼ੁਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ 'ਤੇ ਮਾਣ ਜਤਾਉਂਦੇ ਹੋਏ ਕਿਹਾ, "ਤੁਹਾਡੇ ਕੋਲ ਦੋ ਰਸਤੇ ਹੁੰਦੇ ਹਨ, ਜਾਂ ਤਾਂ ਤੁਸੀਂ ਚੀਜ਼ਾਂ ਨੂੰ ਬਹੁਤ ਸਧਾਰਨ ਰੱਖੋ, ਜਾਂ ਫਿਰ ਤੁਸੀਂ ਉਸ ਨੂੰ ਸ਼ਾਨ ਨਾਲ ਦਿਖਾਓ। ਮੈਂ ਦਿਖਾਉਣ ਦਾ ਫ਼ੈਸਲਾ ਕੀਤਾ।"
ਨਵੇਂ ਜਹਾਜ਼ਾਂ ਦੇ ਆਉਣ ਤੱਕ ਬਣੇਗਾ 'ਬ੍ਰਿਜ'
ਧਿਆਨ ਦੇਣ ਯੋਗ ਗੱਲ ਹੈ ਕਿ ਇਸ ਜਹਾਜ਼ ਨੂੰ ਅਸਲ 'ਚ ਇੱਕ 'ਬ੍ਰਿਜ' (ਆਰਜ਼ੀ ਪ੍ਰਬੰਧ) ਵਜੋਂ ਵਰਤਿਆ ਜਾ ਰਿਹਾ ਹੈ। ਕਾਰਨ ਇਹ ਹੈ ਕਿ ਪਿਛਲੇ 36 ਸਾਲਾਂ ਤੋਂ ਸੇਵਾਵਾਂ ਦੇ ਰਹੇ ਪੁਰਾਣੇ ਏਅਰ ਫੋਰਸ ਵਨ ਜਹਾਜ਼ ਹੁਣ ਰਿਟਾਇਰ ਹੋਣ ਵਾਲੇ ਹਨ, ਜਦਕਿ ਪੂਰੀ ਤਰ੍ਹਾਂ ਤਿਆਰ ਹੋਣ ਵਾਲੇ ਦੋ ਨਵੇਂ ਜਹਾਜ਼ਾਂ ਦੀ ਡਿਲੀਵਰੀ 'ਚ ਦੇਰੀ ਹੋ ਰਹੀ ਹੈ ਅਤੇ ਉਹ 2028 ਤੋਂ ਪਹਿਲਾਂ ਨਹੀਂ ਮਿਲ ਸਕਣਗੇ।
ਅਜਿਹੇ 'ਚ ਪਿਛਲੇ ਸਾਲ ਵ੍ਹਾਈਟ ਹਾਊਸ ਪਰਤਦੇ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਤਰ ਵੱਲੋਂ ਤੋਹਫ਼ੇ 'ਚ ਦਿੱਤੇ ਗਏ ਇਸ ਜੈੱਟ ਦਾ ਦੌਰਾ ਕੀਤਾ ਸੀ ਅਤੇ ਇਸ ਨੂੰ ਜਲਦ ਤੋਂ ਜਲਦ ਆਪਣੇ ਨਿੱਜੀ ਇਸਤੇਮਾਲ ਲਈ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ ਸਨ।
ਸੁਰੱਖਿਆ ਨੂੰ ਲੈ ਕੇ ਕਿਉਂ ਉੱਠ ਰਹੇ ਹਨ ਸਵਾਲ?
ਦੱਸ ਦੇਈਏ ਕਿ ਘੱਟ ਸਮੇਂ 'ਚ ਤਿਆਰ ਕੀਤੇ ਜਾਣ ਕਾਰਨ ਇਸ ਜਹਾਜ਼ 'ਚ ਕਈ ਵੱਡੇ ਬਦਲਾਅ ਨਹੀਂ ਕੀਤੇ ਜਾ ਸਕੇ ਹਨ। ਅੰਤਰਰਾਸ਼ਟਰੀ ਨਿਊਜ਼ ਏਜੰਸੀ 'ਐਸੋਸੀਏਟਡ ਪ੍ਰੈਸ' ਵੱਲੋਂ ਤਸਵੀਰਾਂ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਸ ਜਹਾਜ਼ 'ਚ ਪੁਰਾਣੇ ਜਹਾਜ਼ਾਂ ਵਾਂਗ ਮਿਜ਼ਾਈਲ ਡਿਟੈਕਸ਼ਨ ਅਤੇ ਸੁਰੱਖਿਆ ਪ੍ਰਣਾਲੀਆਂ ਮੌਜੂਦ ਨਹੀਂ ਹਨ। ਸੁਰੱਖਿਆ ਮਾਹਰਾਂ ਦਾ ਕਹਿਣਾ ਹੈ ਕਿ ਇਸ 'ਚ ਕਮਿਊਨੀਕੇਸ਼ਨ ਐਂਟੀਨਾ ਵੀ ਕਾਫ਼ੀ ਘੱਟ ਹਨ।
ਐਵੀਏਸ਼ਨ ਐਕਸਪਰਟ ਯਿਰਮਯਾਹ ਗਰਟਲਰ ਮੁਤਾਬਕ, ਅਜਿਹਾ ਲੱਗਦਾ ਹੈ ਕਿ ਇਹ ਜਹਾਜ਼ ਕੇਵਲ ਦੇਸ਼ ਦੇ ਅੰਦਰੂਨੀ ਖੇਤਰਾਂ ਦੀਆਂ ਉਡਾਣਾਂ ਲਈ ਹੀ ਸਹੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜੇਕਰ ਤੁਹਾਨੂੰ ਲੰਬੀ ਦੂਰੀ 'ਤੇ ਜਾਣਾ ਹੋਵੇ ਤਾਂ ਤੁਸੀਂ ਵੱਡੀ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਗੱਡੀ ਕੱਢਦੇ ਹੋ, ਪਰ ਸ਼ਹਿਰ 'ਚ ਘੁੰਮਣ ਲਈ ਘੱਟ ਫੀਚਰਸ ਵਾਲੀ ਗੱਡੀ ਨਾਲ ਵੀ ਕੰਮ ਚੱਲ ਜਾਂਦਾ ਹੈ।
ਅਮਰੀਕੀ ਹਵਾਈ ਸੈਨਾ ਦੀ ਦਲੀਲ
ਹਾਲਾਂਕਿ, ਅਮਰੀਕੀ ਹਵਾਈ ਸੈਨਾ ਦਾ ਕਹਿਣਾ ਹੈ ਕਿ ਸੁਰੱਖਿਆ ਅਤੇ ਗੁਪਤ ਕਮਿਊਨੀਕੇਸ਼ਨ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ ਕੀਤਾ ਗਿਆ ਹੈ, ਪਰ ਕੁਝ ਬੇਹੱਦ ਗੁੰਝਲਦਾਰ ਬਦਲਾਵਾਂ ਨੂੰ ਜਾਣਬੁੱਝ ਕੇ ਇਸ ਜਹਾਜ਼ ਤੋਂ ਦੂਰ ਰੱਖਿਆ ਗਿਆ ਹੈ। ਉਦਾਹਰਨ ਦੇ ਲਈ, ਇਸ ਦੇ ਦਰਵਾਜ਼ਿਆਂ ਨੂੰ ਚੌੜਾ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਇਸ 'ਚ ਵਾਧੂ ਪੌੜੀਆਂ ਜੋੜੀਆਂ ਗਈਆਂ ਹਨ।
ਨਾਟੋ ਸੰਮੇਲਨ 'ਚ ਇਸੇ ਜਹਾਜ਼ ਰਾਹੀਂ ਜਾਣਗੇ ਟਰੰਪ
ਦੂਜੀ ਵੱਲ, ਇਨ੍ਹਾਂ ਸਾਰੀਆਂ ਸੁਰੱਖਿਆ ਚਿੰਤਾਵਾਂ ਦੇ ਬਾਵਜੂਦ, ਰਾਸ਼ਟਰਪਤੀ ਟਰੰਪ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਅਗਲੇ ਹਫ਼ਤੇ ਤੁਰਕੀਏ 'ਚ ਹੋਣ ਵਾਲੇ NATO ਸ਼ਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਇਸੇ ਜਹਾਜ਼ ਰਾਹੀਂ ਉਡਾਣ ਭਰਨਗੇ।
ਕਤਰ ਦਾ ਇਹ ਤੋਹਫ਼ਾ ਵਿਵਾਦਾਂ 'ਚ ਵੀ, ਕਿਵੇਂ ?
ਜ਼ਿਕਰਯੋਗ ਹੈ ਕਿ ਕਤਰ ਤੋਂ ਇੰਨਾ ਮਹਿੰਗਾ ਜਹਾਜ਼ ਤੋਹਫ਼ੇ 'ਚ ਲੈਣ 'ਤੇ ਨੈਤਿਕ ਅਤੇ ਕਾਨੂੰਨੀ ਸਵਾਲ ਵੀ ਉੱਠ ਰਹੇ ਹਨ। ਪਰ ਟਰੰਪ ਨੇ ਇਸ 'ਤੇ ਸਫ਼ਾਈ ਦਿੰਦਿਆਂ ਕਿਹਾ ਕਿ ਪੁਰਾਣੇ ਜਹਾਜ਼ਾਂ ਨੂੰ ਬਦਲਣਾ ਬੇਹੱਦ ਜ਼ਰੂਰੀ ਸੀ ਅਤੇ ਕਤਰ ਇੱਕ ਅਜਿਹਾ ਦੇਸ਼ ਹੈ ਜਿਸਨੇ ਅਮਰੀਕਾ ਨਾਲ ਬਹੁਤ ਵਧੀਆ ਵਿਵਹਾਰ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਵਿੱਖ 'ਚ ਇਸ ਜਹਾਜ਼ ਨੂੰ ਕਿਸੇ ਰਾਸ਼ਟਰਪਤੀ ਲਾਇਬ੍ਰੇਰੀ ਦਾ ਹਿੱਸਾ ਬਣਾ ਦਿੱਤਾ ਜਾਵੇਗਾ।