- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰੰਪ ਨੇ ਇੰਟਰਵਿਊ ਵਿੱਚ ਚਿਤਾਵਨੀ ਵੀ ਦਿੱਤੀ ਕਿ ਜੇਕਰ ਈਰਾਨ ਸਰਕਾਰ ਤੈਅ ਸਮੇਂ ਦੇ ਅੰਦਰ ਅੰਤਿਮ ਪਰਮਾਣੂ ਸਮਝੌਤੇ ’ਤੇ ਰਾਜ਼ੀ ਨਹੀਂ ਹੁੰਦੀ ਤਾਂ ਅਮਰੀਕੀ ਫ਼ੌਜ ਈਰਾਨ ’ਤੇ ਫਿਰ ਤੋਂ ਹਮਲੇ ਸ਼ੁਰੂ ਕਰ ਦੇਵੇਗੀ। ਇੰਨਾ ਹੀ ਨਹੀਂ, ਟਰੰਪ ਨੇ ਇੱਕ ਅਨੋਖੀ ਤਜਵੀਜ਼ ਰੱਖਦਿਆਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਅਮਰੀਕਾ ਮਿਡਲ ਈਸਟ ਦਾ ਰੱਖਿਅਕ ਬਣ ਜਾਵੇਗਾ ਪਰ ਇਸ ਦੇ ਬਦਲੇ ਵਿੱਚ ਪੂਰੇ ਖੇਤਰ ਦੀ ਕਮਾਈ ਦਾ 20 ਫੀਸਦੀ ਹਿੱਸਾ ਲਵੇਗਾ।

ਡਿਜੀਟਲ ਡੈਸਕ, ਵਾਸ਼ਿੰਗਟਨ : ਅਮਰੀਕਾ ਅਤੇ ਈਰਾਨ ਵਿਚਾਲੇ ਇਤਿਹਾਸਕ ਸ਼ਾਂਤੀ ਸਮਝੌਤੇ ਦੇ ਐਲਾਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਲੇਬਨਾਨ ਦੀ ਰਾਜਧਾਨੀ ਬੇਰੂਤ ’ਤੇ ਹਵਾਈ ਹਮਲਾ ਕਰਕੇ ਇਸ ਸ਼ਾਂਤੀ ਸਮਝੌਤੇ ਨੂੰ ਲਗਪਗ ਲੀਹੋਂ ਲਾਹ ਦਿੱਤਾ ਸੀ, ਜਿਸ ਕਾਰਨ ਵਾਸ਼ਿੰਗਟਨ ਅਤੇ ਤੇਹਰਾਨ ਵਿਚਾਲੇ ਇਹ ਸਮਝੌਤਾ ਹੋਣ ਵਿੱਚ ਦੇਰੀ ਹੋਈ।
'ਦਿ ਨਿਊਯਾਰਕ ਟਾਈਮਜ਼' ਨੂੰ ਦਿੱਤੇ ਇੱਕ ਫ਼ੋਨ ਇੰਟਰਵਿਊ ਵਿੱਚ ਟਰੰਪ ਨੇ ਨੇਤਨਯਾਹੂ ਨੂੰ ਇੱਕ 'ਬਹੁਤ ਹੀ ਮੁਸ਼ਕਲ ਇਨਸਾਨ' ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਜ਼ਰਾਇਲ ਨੂੰ ਇਸ ਸ਼ਾਂਤੀ ਸਮਝੌਤੇ ਲਈ ਅਮਰੀਕਾ ਦਾ ਬਹੁਤ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿਉਂਕਿ ਇਸ ਡੀਲ ਨੇ ਈਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕ ਦਿੱਤਾ ਹੈ। ਟਰੰਪ ਨੇ ਸਖ਼ਤ ਲਹਿਜੇ ਵਿੱਚ ਕਿਹਾ, "ਈਮਾਨਦਾਰੀ ਨਾਲ ਕਹਾਂ ਤਾਂ ਉਨ੍ਹਾਂ ਨੂੰ ਸਾਡਾ ਅਹਿਸਾਨਮੰਦ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਈਰਾਨ ਕੋਲ ਪਰਮਾਣੂ ਹਥਿਆਰ ਹੁੰਦਾ ਤਾਂ ਇਜ਼ਰਾਇਲ ਦੋ ਘੰਟੇ ਵੀ ਨਹੀਂ ਟਿਕ ਸਕਦਾ ਸੀ।"
19 ਜੂਨ ਨੂੰ ਸਵਿਟਜ਼ਰਲੈਂਡ 'ਚ ਸਾਈਨ ਹੋਵੇਗੀ ਡੀਲ
ਅਮਰੀਕਾ ਅਤੇ ਈਰਾਨ ਦੋਵਾਂ ਨੇ ਸਾਫ਼ ਕੀਤਾ ਹੈ ਕਿ ਲੇਬਨਾਨ ਸਮੇਤ ਸਾਰੇ ਮੋਰਚਿਆਂ ’ਤੇ ਫ਼ੌਜੀ ਕਾਰਵਾਈਆਂ ਨੂੰ ਤੁਰੰਤ ਅਤੇ ਪੱਕੇ ਤੌਰ ’ਤੇ ਖ਼ਤਮ ਕੀਤਾ ਜਾਵੇਗਾ। ਇਹ ਇਤਿਹਾਸਕ ਸਮਝੌਤਾ 19 ਜੂਨ ਨੂੰ ਸਵਿਟਜ਼ਰਲੈਂਡ ਵਿੱਚ ਸਾਈਨ ਹੋਣ ਜਾ ਰਿਹਾ ਹੈ।
ਇਸ ਡੀਲ ਦੇ ਤਹਿਤ 'ਹੋਰਮੁਜ਼ ਸਟਰੇਟ' ਦੇ ਵਪਾਰਕ ਸਮੁੰਦਰੀ ਰਸਤੇ ਨੂੰ ਖੋਲ੍ਹਣ ਅਤੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਭਵਿੱਖ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਤੈਅ ਕੀਤੇ ਜਾਣਗੇ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਸਮਝੌਤੇ ਤੋਂ ਬਾਅਦ ਇਹ ਸਮੁੰਦਰੀ ਵਪਾਰਕ ਰਸਤਾ ਹਮੇਸ਼ਾ ਲਈ 'ਟੋਲ-ਫ਼੍ਰੀ' ਹੋ ਜਾਵੇਗਾ।
ਇਜ਼ਰਾਇਲ ਲਈ ਇਸ ਨੂੰ ਸਵੀਕਾਰ ਕਰਨਾ ਕਿਉਂ ਮੁਸ਼ਕਲ ਹੈ
ਦੱਸ ਦੇਈਏ ਕਿ ਇਸ ਪੂਰੀ ਸ਼ਾਂਤੀ ਗੱਲਬਾਤ ਵਿੱਚ ਇਜ਼ਰਾਇਲ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ ਅਤੇ ਇਜ਼ਰਾਇਲ ਨੇ ਇਸ ਸਮਝੌਤੇ ਦੀ ਖ਼ਬਰ ’ਤੇ ਤੁਰੰਤ ਕੋਈ ਪ੍ਰਤੀਕਿਰਿਆ ਵੀ ਨਹੀਂ ਦਿੱਤੀ ਹੈ। ਰਿਪੋਰਟਾਂ ਮੁਤਾਬਕ, ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਲਈ ਇਸ ਡੀਲ ਨੂੰ ਪ੍ਰਵਾਨ ਕਰਨਾ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਕੋਲ ਈਰਾਨ ਅਤੇ ਲੇਬਨਾਨ ਦੇ ਹਿਜ਼ਬੁੱਲ੍ਹਾ ਵਰਗੇ ਉਸ ਦੇ ਸਮਰਥਿਤ ਸੰਗਠਨਾਂ ਨਾਲ ਜੰਗ ਜਾਰੀ ਰੱਖਣ ਦੇ ਆਪਣੇ ਘਰੇਲੂ ਸਿਆਸੀ ਕਾਰਨ ਹਨ।
ਟਰੰਪ ਦੀ ਚਿਤਾਵਨੀ- ਗੱਲ ਨਹੀਂ ਮੰਨੀ ਤਾਂ ਵਸੂਲਾਂਗੇ 20% ਰੈਵੇਨਿਊ
ਟਰੰਪ ਨੇ ਇੰਟਰਵਿਊ ਵਿੱਚ ਚਿਤਾਵਨੀ ਵੀ ਦਿੱਤੀ ਕਿ ਜੇਕਰ ਈਰਾਨ ਸਰਕਾਰ ਤੈਅ ਸਮੇਂ ਦੇ ਅੰਦਰ ਅੰਤਿਮ ਪਰਮਾਣੂ ਸਮਝੌਤੇ ’ਤੇ ਰਾਜ਼ੀ ਨਹੀਂ ਹੁੰਦੀ ਤਾਂ ਅਮਰੀਕੀ ਫ਼ੌਜ ਈਰਾਨ ’ਤੇ ਫਿਰ ਤੋਂ ਹਮਲੇ ਸ਼ੁਰੂ ਕਰ ਦੇਵੇਗੀ। ਇੰਨਾ ਹੀ ਨਹੀਂ, ਟਰੰਪ ਨੇ ਇੱਕ ਅਨੋਖੀ ਤਜਵੀਜ਼ ਰੱਖਦਿਆਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਅਮਰੀਕਾ ਮਿਡਲ ਈਸਟ ਦਾ ਰੱਖਿਅਕ ਬਣ ਜਾਵੇਗਾ ਪਰ ਇਸ ਦੇ ਬਦਲੇ ਵਿੱਚ ਪੂਰੇ ਖੇਤਰ ਦੀ ਕਮਾਈ ਦਾ 20 ਫੀਸਦੀ ਹਿੱਸਾ ਲਵੇਗਾ।
ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਕੀ ਸਾਊਦੀ ਅਰਬ ਅਤੇ ਯੂਏਈ ਵਰਗੇ ਅਮਰੀਕੀ ਸਹਿਯੋਗੀ ਦੇਸ਼ ਅਮਰੀਕਾ ਨੂੰ ਇੱਕ 'ਪੇਡ ਪੁਲਿਸ ਫੋਰਸ' ਬਣਾਉਣ ਦੀ ਇਸ ਗੱਲ ’ਤੇ ਸਹਿਮਤ ਹਨ ਤਾਂ ਉਨ੍ਹਾਂ ਨੇ ਸਿੱਧਾ ਜਵਾਬ ਨਾ ਦਿੰਦੇ ਹੋਏ ਸਿਰਫ਼ ਇੰਨਾ ਕਿਹਾ ਕਿ ਉਨ੍ਹਾਂ ਨੇ ਅਜੇ ਇਸ ਮੁੱਦੇ ’ਤੇ ਗੱਲਬਾਤ ਸ਼ੁਰੂ ਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਸਿਰਫ਼ ਉਦੋਂ ਹੋਵੇਗਾ, ਜੇਕਰ ਈਰਾਨ ਦੁਸ਼ਮਣ ਬਣਿਆ ਰਹਿੰਦਾ ਹੈ।
ਈਰਾਨ ਦੇ ਨਵੇਂ ਸੁਪਰੀਮ ਲੀਡਰ ’ਤੇ ਬਦਲੇ ਟਰੰਪ ਦੇ ਬੋਲ
ਇਸ ਤੋਂ ਇਲਾਵਾ ਦਿਲਚਸਪ ਗੱਲ ਇਹ ਹੈ ਕਿ ਟਰੰਪ ਨੇ ਈਰਾਨ ਦੀ ਮੌਜੂਦਾ ਲੀਡਰਸ਼ਿਪ ਅਤੇ ਉੱਥੋਂ ਦੇ ਨਵੇਂ ਸਰਵਉੱਚ ਨੇਤਾ 'ਆਇਤੁੱਲ੍ਹਾ ਮੋਜਤਬਾ ਖ਼ਾਮੇਨੇਈ' ਨੂੰ ਵਿਹਾਰਕ ਦੱਸਿਆ। ਟਰੰਪ ਦਾ ਇਹ ਰੁਖ ਜੰਗ ਦੇ ਸ਼ੁਰੂਆਤੀ ਦਿਨਾਂ ਨਾਲੋਂ ਬਿਲਕੁਲ ਉਲਟ ਹੈ, ਜਦੋਂ ਉਨ੍ਹਾਂ ਨੇ ਈਰਾਨੀ ਜਨਤਾ ਨੂੰ ਅਪੀਲ ਕੀਤੀ ਸੀ ਕਿ ਅਮਰੀਕੀ ਅਤੇ ਇਜ਼ਰਾਇਲੀ ਬੰਬਾਰੀ ਖ਼ਤਮ ਹੋਣ ਤੋਂ ਬਾਅਦ ਉਹ ਖੜ੍ਹੇ ਹੋਣ ਅਤੇ ਆਪਣੀ ਸਰਕਾਰ ਦਾ ਤਖ਼ਤਾ ਪਲਟ ਦੇਣ।